ਫੇਸਬੁੱਕ ਨੇ ਬੰਦ ਕੀਤਾ ਟਿਕ-ਟਾਕ ਨੂੰ ਟੱਕਰ ਦੇਣ ਵਾਲਾ ਐਪ, ਜਾਣੋ ਕੀ ਹੈ ਪੂਰਾ ਮਾਮਲਾ

Thursday, Jul 02, 2020 - 07:59 PM (IST)

ਫੇਸਬੁੱਕ ਨੇ ਬੰਦ ਕੀਤਾ ਟਿਕ-ਟਾਕ ਨੂੰ ਟੱਕਰ ਦੇਣ ਵਾਲਾ ਐਪ, ਜਾਣੋ ਕੀ ਹੈ ਪੂਰਾ ਮਾਮਲਾ

ਨਵੀਂ ਦਿੱਲੀ - Facebook ਦਾ TikTok ਨੂੰ ਟੱਕਰ ਦੇਣ ਵਾਲਾ ਐਪ Lasso ਹੁਣ ਬੰਦ ਹੋਣ ਜਾ ਰਿਹਾ ਹੈ। ਫੇਸਬੁੱਕ ਨੇ ਟਿਕ-ਟਾਕ ਦੀ ਤਰਜ 'ਤੇ ਇਹ ਐਪ ਸਾਲ 2018 'ਚ ਲਾਂਚ ਕੀਤਾ ਸੀ। ਇਸ ਐਪ ਦੇ ਯੂਜਰਸ ਨੂੰ ਫੇਸਬੁੱਕ ਨੇ ਇੱਕ ਮੈਸੇਜ ਦੇ ਜ਼ਰੀਏ ਜਾਣਕਾਰੀ ਦਿੱਤੀ ਹੈ ਕਿ 10 ਜੁਲਾਈ ਤੱਕ ਇਹ ਸਰਵਿਸ ਬੰਦ ਹੋ ਜਾਵੇਗੀ। ਇਸ ਤੋਂ ਪਹਿਲਾਂ ਯੂਜਰਸ ਆਪਣਾ ਡਾਟਾ, ਵੀਡੀਓ ਸੇਵ ਕਰ ਸਕਦੇ ਹਨ। ਫੇਸਬੁੱਕ ਦੀ ਇਹ ਸਰਵਿਸ ਦੁਨੀਆ ਦੇ ਕਈ ਦੇਸ਼ਾਂ 'ਚ ਉਪਲੱਬਧ ਸੀ। ਇਨ੍ਹਾਂ 'ਚ ਕੋਲੰਬੀਆ, ਯੂ.ਐੱਸ., ਮੈਕਸੀਕੋ, ਅਰਜਨਟੀਨਾ, ਚਿਲੀ, ਪੇਰੂ, ਪਨਾਮਾ, ਕਾਸਟਾ ਰੀਕਾ, ਅਲ ਸਲਵਾਡੋਰ, ਉਰੂਗਵੇ ਅਤੇ ਐਕਵਾਡੋਰ ਵਰਗੇ ਦੇਸ਼ ਸ਼ਾਮਲ ਹਨ।

ਟਿਕ-ਟਾਕ ਨੂੰ ਟੱਕਰ ਦੇਣ ਲਈ ਫੇਸਬੁੱਕ ਦਾ ਐਪ
ਫੇਸਬੁੱਕ ਨੇ ਇਹ ਐਪ ਟਿਕ-ਟਾਕ ਨੂੰ ਟੱਕਰ ਦੇਣ ਲਈ ਲਾਂਚ ਕੀਤਾ ਸੀ। ਟਿਕ-ਟਾਕ ਦੀ ਤਰ੍ਹਾਂ ਇਸ ਐਪ 'ਚ ਵੀ ਯੂਜਰ 15 ਸੈਕਿੰਡ ਤੱਕ ਦੇ ਵੀਡੀਓ ਬਣਾ ਸਕਦੇ ਹਨ। ਹੁਣ ਕੰਪਨੀ ਨੇ ਇਸ ਨੂੰ ਬੰਦ ਕਰਣ ਦਾ ਫੈਸਲਾ ਕੀਤਾ ਹੈ। ਇਸ ਐਪ ਨੂੰ ਬੰਦ ਕਰਣ ਦੇ ਪਿੱਛੇ ਕੀ ਕਾਰਨ ਹੈ ਇਸਦਾ ਪਤਾ ਅਜੇ ਤੱਕ ਨਹੀਂ ਚੱਲ ਸਕਿਆ ਹੈ।

ਭਾਰਤ 'ਚ ਵੀ ਲਾਂਚ ਹੋਣ ਵਾਲਾ ਸੀ Lasso
ਫੇਸਬੁੱਕ ਦਾ ਇਹ ਐਪ ਭਾਰਤ 'ਚ ਵੀ ਲਾਂਚ ਹੋਣ ਵਾਲਾ ਸੀ। ਇਸ ਐਪ ਨੂੰ ਹਾਲ ਹੀ 'ਚ ਹਿੰਦੀ ਭਾਸ਼ਾ ਦਾ ਸਪਾਰਟ ਮਿਲਿਆ ਸੀ ਜਿਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਛੇਤੀ ਹੀ ਫੇਸਬੁੱਕ ਇਹ ਸਰਵਿਸ ਭਾਰਤ 'ਚ ਲਾਂਚ ਕਰ ਸਕਦਾ ਹੈ। ਭਾਰਤ 'ਚ ਫੇਸਬੁੱਕ ਦੇ ਯੂਜਰਸ ਕਾਫ਼ੀ ਵੱਡੀ ਗਿਣਤੀ 'ਚ ਹਨ।


author

Inder Prajapati

Content Editor

Related News