ਅੱਜ ਦੇ ਦਿਨ ਹੀ ਸ਼ੁਰੂ ਕੀਤੀ ਗਈ ਸਟੂਡੈਂਟਸ ਲਈ ਫੇਸਬੁੱਕ
Monday, Feb 04, 2019 - 09:33 PM (IST)

ਗੈਜੇਟ ਡੈਸਕ—ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦੀ ਸ਼ੁਰੂਆਤ 4 ਫਰਵਰੀ 2004 ਨੂੰ ਹੋਈ ਸੀ। ਦੱਸ ਦੇਈਏ ਕਿ ਮਾਰਕ ਜ਼ੁਕਰਬਰਗ ਨੇ ਆਪਣੇ ਦੋਸਤਾਂ ਡਸਟਿਨ ਮੋਕਸਵਟਿਜ, ਕ੍ਰਿਸ ਹਗੇਸ ਅਤੇ ਏਡੁਆਰਡੋ ਨਾਲ ਫੇਸਬੁੱਕ ਨੂੰ ਕਾਲਜ ਸਟੂਡੈਂਟਸ ਲਈ ਲਾਂਚ ਕੀਤਾ ਸੀ। ਇਸ ਤੋਂ ਬਾਅਦ ਫੇਸਬੁੱਕ ਦੀ ਲੋਕਪ੍ਰਸਿੱਧਤਾ ਲਗਾਤਾਰ ਵਧਦੀ ਹੀ ਗਈ ਹੈ ਅਤੇ ਅੱਜ ਦੁਨੀਆ ਭਰ 'ਚ ਇਸ ਦੇ 232 ਕਰੋੜ ਯੂਜ਼ਰਸ ਹਨ ਅਤੇ ਇਸ ਦੀ ਕੀਮਤ ਵੈਲਿਊ 34 ਲੱਖ ਕਰੋੜ ਰੁਪਏ ਹੈ।
2006 'ਚ ਯਾਹੂ ਨੇ ਚਾਹਿਆ ਸੀ ਖਰੀਦਣਾ
ਫੇਸਬੁੱਕ ਦੀ ਲੋਕਪ੍ਰਸਿੱਧਤਾ ਤੋਂ ਪ੍ਰਭਾਵਿਤ ਹੋ ਕੇ 2006 'ਚ ਯਾਹੂ ਨੇ ਇਸ ਨੂੰ ਖਰੀਦਣਾ ਚਾਹਿਆ ਸੀ ਅਤੇ ਇਸ ਦੇ ਲਈ 7100 ਕਰੋੜ ਰੁਪਏ ਦਾ ਆਫਰ ਦਿੱਤਾ ਸੀ। ਪਰ ਫੇਸਬੁੱਕ ਦੇ ਫਾਊਂਡਰ ਮਾਰਕ ਜ਼ੁਕਰਬਰਗ ਇਸ ਦੇ ਲਈ ਤਿਆਰ ਨਹੀਂ ਹੋਏ। ਦੱਸ ਦੇਈਏ ਕਿ ਮਾਈਕ੍ਰੋਸਾਫਟ ਨੇ 1,704 ਕਰੋੜ ਰੁਪਏ ਦਾ ਨਿਵੇਸ਼ ਕਰ ਫੇਸਬੁੱਕ ਦੀ 1.6 ਫੀਸਦੀ ਹਿੱਸੇਦਾਰੀ ਖਰੀਦ ਲਈ। 2008 'ਚ ਗੂਗਲ ਨਾਲ ਆਈ ਸ਼ੇਰਿਲ ਸੈਂਡਬਰਗ ਫੇਸਬੁੱਕ ਦੀ ਸੀ.ਓ.ਓ. ਬਣੀ। ਉਨ੍ਹਾਂ ਦੀ ਲੀਡਰਸ਼ਿਪ 'ਚ ਫੇਸਬੁੱਕ ਦਾ ਹੋਰ ਵੀ ਪ੍ਰਾਸਰ ਹੋਣ ਲੱਗਿਆ।
ਇੰਸਟਾਗ੍ਰਾਮ ਨੂੰ ਖਰੀਦਿਆ
ਸਾਲ 2012 'ਚ ਫੇਸਬੁੱਕ ਨੇ 100 ਕਰੋੜ ਡਾਲਰ (ਕਰੀਬ 7,100 ਕਰੋੜ ਰੁਪਏ) 'ਚ ਇੰਸਟਾਗ੍ਰਾਮ ਨੂੰ ਵੀ ਖਰੀਦ ਲਿਆ।
ਵਟਸਐਪ ਨੂੰ ਵੀ ਖਰੀਦਿਆ
ਸਾਲ 2014 'ਚ ਫੇਸਬੁੱਕ ਨੇ 1,900 ਕਰੋੜ ਡਾਲਰ (ਕਰੀਬ 1.34 ਲੱਖ ਕਰੋੜ ਰੁਪਏ) 'ਚ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੂੰ ਵੀ ਖਰੀਦ ਲਿਆ।
ਲਗਾਤਾਰ ਵਧਦੀ ਗਈ ਤਾਕਤ
ਫੇਸਬੁੱਕ ਦਾ ਯੂਜ਼ਰ ਬੇਸ ਲਗਾਤਾਰ ਵਧਦਾ ਹੀ ਗਿਆ। 2017 'ਚ ਇਸ ਦੇ ਮੰਥਲੀ ਐਕਟੀਵ ਯੂਜ਼ਰਸ 200 ਕਰੋੜ ਸਨ। ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਇੰਨੇ ਯੂਜ਼ਰਸ ਨਹੀਂ ਹਨ। ਫੇਸਬੁੱਕ ਦੀ ਲੋਕਪ੍ਰਸਿੱਧਤਾ ਵਧਣ ਦਾ ਕਾਰਨ ਇਹ ਰਹੀ ਕਿ ਇਹ ਇਕ ਇੰਟਰਐਕਟੀਵ ਮੀਡੀਆ ਪਲੇਟਫਾਰਮ ਹੈ, ਜਿਸ 'ਤੇ ਯੂਜ਼ਰਸ ਆਪਸ 'ਚ ਸੰਵਾਦ ਕਰ ਸਕਦੇ ਹਨ।
ਵਿਵਾਦਾਂ 'ਚ ਰਿਹਾ ਨਾਤਾ
ਫੇਸਬੁੱਕ ਦਾ ਵਿਵਾਦਾਂ ਨਾਲ ਵੀ ਗਹਿਰਾ ਨਾਤਾ ਰਿਹਾ ਹੈ। ਇਸ 'ਤੇ ਐਪਲ ਵਰਗੀਆਂ ਕੰਪਨੀਆਂ ਵਿਰੁੱਧ ਗਲਤ ਸੂਚਨਾ ਤੱਕ ਦਾ ਦੋਸ਼ ਲੱਗਿਆ ਅਤੇ ਮਾਰਕ ਜ਼ੁਕਰਬਰਗ 'ਤੇ ਸੀ.ਈ.ਓ. ਦਾ ਅਹੁੱਦਾ ਛੱਡਣ ਦਾ ਵੀ ਦਬਾਅ ਵਧਿਆ। ਇਸ ਤੋਂ ਇਲਾਵਾ ਫੇਸਬੁੱਕ 'ਤੇ ਦੁਨੀਆ ਦੇ ਵੱਡੇ ਦੇਸ਼ਾਂ 'ਚ ਹੋਣ ਵਾਲੇ ਚੋਣਾਂ 'ਚ ਵੀ ਦਖਲਅੰਦਾਜ਼ੀ ਦੇ ਦੋਸ਼ ਲੱਗਦੇ ਰਹੇ ਹਨ। ਇਸ 'ਤੇ ਯੂਜ਼ਰਸ ਦੇ ਡਾਟਾ ਲੀਕ ਕਰਨ ਦਾ ਦੋਸ਼ ਵੀ ਲੱਗਿਆ ਹੈ। ਇਸ 'ਤੇ ਅਮਰੀਕਾ ਦੇ ਰਾਸ਼ਟਰਪਤੀ ਚੋਣ ਦੌਰਾਨ ਬ੍ਰਿਟਿਸ਼ ਐਨਾਲਿਟਿਕਾ ਨੂੰ 8.7 ਕਰੋੜ ਦੇ ਯੂਜ਼ਰਸ ਦਾ ਡਾਟਾ ਦੇਣ ਦਾ ਦੋਸ਼ ਲੱਗਿਆ। ਇਸ ਨਾਲ ਕਾਫੀ ਕਿਰਕਿਰੀ ਹੋਈ ਅਤੇ ਇਸ ਦੇ ਯੂਜ਼ਰਸ ਦਾ ਭਰੋਸਾ ਇਸ 'ਤੇ ਕੁਝ ਘੱਟ ਹੋਇਆ। ਅਜੇ ਵੀ ਚੋਣਾਂ 'ਚ ਦਖਲਅੰਦਾਜ਼ੀ ਕਰਨ ਦੇ ਦੋਸ਼ ਫੇਸਬੁੱਕ 'ਤੇ ਲਗਦੇ ਰਹੇ ਹਨ। ਪਰ ਸੋਸ਼ਲ ਮੀਡੀਆ 'ਚ ਅੱਜ ਫੇਸਬੁੱਕ ਜਿਨੀਂ ਵੱਡੀ ਤਾਕਤ ਬਣ ਚੱੁੱਕਿਆ ਹੈ, ਉਸ ਨੂੰ ਸ਼ਾਇਦਾ ਹੀ ਫਿਲਹਾਲ ਕੋਈ ਚੁਣੌਤੀ ਦੇ ਸਕਦਾ ਹੈ।