ਐਡ੍ਰਾਇਡ ਡਿਵਾਈਸਿਸ ਲਈ ਉਪਲੱਬਧ ਹੋਈ ਫੇਸਬੁੱਕ ਦੀ ਇਹ ਨਵੀਂ ਐਪ

Wednesday, Dec 14, 2016 - 02:37 PM (IST)

ਐਡ੍ਰਾਇਡ ਡਿਵਾਈਸਿਸ ਲਈ ਉਪਲੱਬਧ ਹੋਈ ਫੇਸਬੁੱਕ ਦੀ ਇਹ ਨਵੀਂ ਐਪ

ਜਲੰਧਰ- ਹਾਲ ਹੀ ਅਕਤੂਬਰ ਦੇ ਮਹਿਨੇ ''ਚ ਫੇਸਬੁੱਕ ਨੇ ਆਪਣੀ ਇਵੈਂਟ ਸੇਵਾਵਾਂ ਲਈ ਇਕ ਅਲਗ ਐਪ ''ਇਵੈਂਟਸ ਫਰਾਮ ਫੇਸਬੁੱਕ" ਨੂੰ ਲਾਂਚ ਕਰਨ ਦੀ ਘੋਸ਼ਣਾ ਕੀਤੀ ਸੀ। ਇਸ ਐਪ ''ਚ ਫੇਸਬੁੱਕ ''ਤੇ ਮਿਲਣ ਵਾਲੀ ਇਵੈਂਟ ਨਾਲ ਜੁੜੀ ਹਰ ਜਾਣਕਾਰੀ ਨੂੰ ਉਪਲੱਬਧ ਕਰਾਇਆ ਜਾਵੇਗਾ। ਹਾਲਾਂਕਿ ਇਹ ਐਪ ਆਈ. ਓ. ਐੱਸ ''ਤੇ ਹੀ ਉਪਲੱਬਧ ਸੀ, ਪਰ ਹੁਣ ਸੋਸ਼ਲ ਨੈੱਟਵਰਕਿੰਗ ਦਿੱਗਜ਼ ਫੇਸਬੁੱਕ ਨੇ ਇਵੈਂਟਸ ਫਰਾਮ ਫੇਸਬੁੱਕ ਐਪ ਐਂਡ੍ਰਾਇਡ ਡਿਵਾਇਸ ਲਈ ਵੀ ਉਪਲੱਬਧ ਕਰ ਦਿੱਤਾ ਹੈ। ਇਵੈਂਟਸ ਫਰਾਮ ਫੇਸਬੁੱਕ ਐਪ ਅਜੇ ਭਾਰਤ ''ਚ ਗੂਗਲ ਪਲੇ ''ਤੇ ਡਾਊਨਲੋਡ ਕਰਨ ਲਈ ਉਪਲੱਬਧ ਨਹੀਂ ਹੈ ਪਰ ਜਲਦ ਇਸ ਨੂੰ ਭਾਰਤੀ ਯੂਜ਼ਰਸ ਲਈ ਵੀ ਉਪਲੱਬਧ ਕੀਤਾ ਜਾਵੇਗਾ।

 

ਇਵੈਂਟਸ ਫਰਾਮ ਫੇਸਬੁੱਕ ਐਪ ਯੂਜ਼ਰ ਨੂੰ ਕੰਸਰਟ, ਡਰਾਮਾ, ਮੈਚ ਸਹਿਤ, ਤੁਹਾਡੇ ਆਲੇ-ਦੁਆਲੇ ਹੋ ਰਹੇ ਕਿਸੇ ਵੀ ਇਵੈਂਟ ਬਾਰੇ ''ਚ ਇਸ ਐਪ ਨਾਲ ਜਾਣਕਾਰੀ ਮਿਲ ਜਾਂਦੀ ਹੈ। ਇਸ ਐਪ ਦੀ ਮਦਦ ਨਾਲ ਤੁਹਾਡੇ ਦੋਸਤ ਜਿਸ ਇਵੈਂਟ ''ਚ ਰੁੱਚੀ ਰੱਖਦੇ ਹਨ, ਉਸਦੀ ਜਾਣਕਾਰੀ ਵੀ ਇਸ ਐਪ ਰਾਹੀ ਮਿਲ ਜਾਵੇਗੀ।

 

ਗੂਗਲ ਪਲੇ ''ਤੇ ਐਪ ਦੇ ਬਾਰੇ ''ਚ ਫੇਸਬੁੱਕ ਨੇ ਲਿੱਖਿਆ ਹੈ, ਫੇਸਬੁੱਕ ''ਤੇ ਈਵੇਂਟ ਬਾਰੇ ''ਚ ਜੋ ਵੀ ਜਾਣਕਾਰੀ ਤੁਹਾਨੂੰ ਮਿਲਦੀ ਹੈ ਉਹ ਇਸ ਐਪ ''ਚ ਮਿਲੇਗੀ ਜਿਸ ਨਾਲ ਤੁਸੀਂ ਇਕ ਜਗ੍ਹਾ ਹੀ ਸਭ ਕੁੱਝ ਜਾਣ ਸਕੋਗੇ। ਲੇਟੈਸਟ ਐਕਟੀਵਿਟੀ ਦੇ ਨਾਲ ਤੁਸੀ ਦੋਸਤਾਂ ਦੇ ਨਾਲ ਕਿਸੇ ਈਵੈਂਟ ਦੀ ਜਾਣਕਾਰੀ ਨੂੰ ਫਟਾਫਟ ਹਾਸਲ ਕਰ ਸਕਦੇ ਹੋ। ਈਵੈਂਟਸ, ਫੇਸਬੁੱਕ ਦੀ ਤਰ੍ਹਾਂ ਹੀ ਕੰਮ ਕਰਦਾ ਹੈ।  ਈਵੈਂਟਸ ਫਰਾਮ ਫੇਸਬੁੱਕ ਦੇ ਨਾਲ ਯੂਜ਼ਰ ਆਪਣੇ ਫੇਨ ਦੇ ਕਲੈਂਡਰ ਨੂੰ ਐਪ ਦੇ ਨਾਲ ਇੰਟੀਗ੍ਰੇਟ ਕਰ ਸਕਦੇ ਹੋ ਅਤੇ ਇਵੈਂਟ ਦੀ ਜਾਣਕਾਰੀ ਬਦਲਨ ਦੀ ਹਾਲਤ ''ਚ ਅਪਡੇਟ ਵੀ ਪਾਉਣ ਦੀ ਆਪਸ਼ਨ ਵੀ ਆਪਣਾ ਸਕਦੇ ਹਨ।


Related News