ਦੁਨੀਆਭਰ ''ਚ ਡਾਊਨ ਹੋਈ Facebook, ਯੂਜ਼ਰਸ ਨੂੰ Log in ਕਰਨ ''ਚ ਹੋਈ ਪਰੇਸ਼ਾਨੀ
Tuesday, May 09, 2017 - 11:38 AM (IST)

ਜਲੰਧਰ- ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਨੈੱਟਵਰਕਿੰਗ ਵੈੱਬਸਾਈਟ ਫੇਸਬੁੱਕ ਅੱਜ ਸਵੇਰੇ ਡਾਊਨ ਹੋ ਗਈ। ਦੁਨਿਆਭਰ ਦੇ ਕਰੋੜਾਂ ਯੂਜ਼ਰਸ ਨੂੰ ਅਜ ਸਵੇਰੇ ਫੇਸਬੁੱਕ ਲਾਗ ਇਨ ਕਰਦੇ ਹੋਏ ਪਰੇਸ਼ਾਨੀ ਦਾ ਸਾਹਮਣਾ ਕਰਣਾ ਪਿਆ।
ਮੀਡੀਆ ''ਚ ਚੱਲ ਰਹੀਆਂ ਖਬਰਾਂ ਦੇ ਮੁਤਾਬਕ ਆਸਟ੍ਰੇਲੀਆ ਅਤੇ ਏਸ਼ੀਆ ਦੇ ਕਰੀਬ 1.6 ਕਰੋੜ ਯੂਜ਼ਰਸ ਨੂੰ ਫੇਸਬੁੱਕ ਚੱਲਾਉਣ ''ਚ ਪਰੇਸ਼ਾਨੀ ਦਾ ਸਾਹਮਣਾ ਕਰਣਾ ਪਿਆ। ਆਸਟ੍ਰੇਲੀਆ ''ਚ ਸਵੇਰੇ 11 ਵਜੇ ਤੋਂ ਯੂਜ਼ਰਸ ਨੂੰ ਫੇਸਬੁੱਕ ਚਲਾਉਣ ''ਚ ਪਰੇਸ਼ਾਨੀ ਹੋਈ। ਫੇਸਬੁਕ ਦੇ ਡਾਉਨ ਹੋਣ ਦੇ ਚਲਦੇ ਜਦ ਯੂਜ਼ਰਸ ਫੇਸਬੁੱਕ ''ਤੇ ਲਾਗ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਐਰਰ ਸ਼ੋਅ ਹੋ ਰਿਹਾ ਸੀ। ਇਸ ਐਰਰ ''ਚ ਲਿੱਖਿਆ ਸੀ ਕਿ, ''ਸਮਥਿੰਗ ਵੇਂਟ ਰਾਂਗ''।
ਫੇਸਬੁੱਕ ਦੇ ਡਾਉਨ ਹੁੰਦੇ ਹੀ ਇਹ ਮੁੱਦਾ ਟਵਿਟਰ ''ਤੇ ਟ੍ਰੇਂਡ ਕਰਣ ਲਗਾ। ਕੁੱਝ ਟਵਿਟਰ ਯੂਜ਼ਰਸ ਨੇ ਫੇਸਬੁੱਕ ਦੇ ਡਾਊਨ ਹੋਣ ''ਤੇ ਚੁੱਟਕੀ ਵੀ ਲਈ। ਫੇਸਬੁਕ ਦੇ ਵੱਲੋਂ ਮਿਲੀ ਜਾਣਕਾਰੀ ''ਚ ਦੱਸਿਆ ਗਿਆ ਹੈ ਕਿ ਤਕਨੀਕੀ ਸਮੱਸਿਆ ਦੇ ਚੱਲਦੇ ਲੋਕਾਂ ਨੂੰ ਇਸ ਪਰੇਸ਼ਾਨੀ ਦਾ ਸਾਹਮਣਾ ਕਰਣਾ ਪਿਆ।