ਫੇਸਬੁੱਕ ਦੇ AR ਗਲਾਸ ਪੇਟੈਂਟ ''ਚ ਦਿਖਿਆ ਖਾਸ ਆਡੀਓ ਸਿਸਟਮ

Sunday, May 26, 2019 - 07:33 PM (IST)

ਫੇਸਬੁੱਕ ਦੇ AR ਗਲਾਸ ਪੇਟੈਂਟ ''ਚ ਦਿਖਿਆ ਖਾਸ ਆਡੀਓ ਸਿਸਟਮ

ਗੈਜੇਟ ਡੈਸਕ—ਫੇਸਬੁੱਕ ਪਿਛਲੇ ਕਾਫੀ ਸਮੇਂ ਤੋਂ ਆਪਣੇ ਆਗਮੈਂਟੇਡ ਰਿਐਲਟੀ (ਏ.ਆਰ.) ਗਲਾਸੇਜ 'ਤੇ ਕੰਮ ਕਰ ਰਿਹਾ ਹੈ। ਹੁਣ ਕੰਪਨੀ ਵੱਲੋਂ ਫਾਈਲ ਕੀਤੇ ਗਏ ਪੇਟੈਂਟ ਤੋਂ ਇਨ੍ਹਾਂ ਗਲਾਸੇਜ ਦੇ ਬਾਰੇ 'ਚ ਕਈ ਜਾਣਕਾਰੀਆਂ ਸਾਹਮਣੇ ਆਈਆਂ ਹਨ। ਇਸ ਡਿਵਾਈਸ ਦਾ ਬਾਕੀ ਡਿਜ਼ਾਈਨ ਤਾਂ 2017 'ਚ ਪਬਲਿਸ਼ ਕੀਤੇ ਗਏ ਪੇਟੈਂਟ ਵਰਗਾ ਹੀ ਦਿਖ ਰਿਹਾ ਹੈ ਪਰ ਇਸ 'ਚ ਕੁਝ ਬਦਲਾਅ ਜ਼ਰੂਰ ਕੀਤੇ ਗਏ ਹਨ। ਗਲਾਸ ਨੂੰ ਬਿਹਤਰ ਬਣਾਉ ਲਈ ਫੇਸਬੁੱਕ ਇਸ 'ਚ ਖਾਸ ਆਡੀਓ ਸਿਸਟਮ ਵੀ ਦੇ ਸਕਦਾ ਹੈ ਜਿਸ ਨਾਲ ਯੂਜ਼ਰ ਐਕਸਪੀਰੀਅੰਸ ਬਿਹਤਰ ਬਣਾਇਆ ਜਾ ਸਕੇ। ਯੂ.ਐੱਸ. ਪੇਟੈਂਟ ਐਂਡ ਟਰੇਡਮਾਰਕ ਆਫਿਸ 'ਚ ਫਾਈਲ ਕੀਤੇ ਗਏ ਪੇਟੈਂਟ 'ਚ ਆਈਵੀਅਰ ਲਈ ਇਕ ਆਡੀਓ ਸਿਸਟਮ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ਇਸ ਪੇਟੈਂਟ 'ਚ ਦਿਖ ਰਿਹਾ ਹੈ ਕਿ ਇਕ ਖਾਸ ਆਡੀਓ ਸਿਸਟਮ ਸੈਂਸਰਸ ਅਤੇ ਕੰਟਰੋਲਸ ਦੇ ਨਾਲ ਦਿੱਤਾ ਜਾਵੇਗਾ ਜੋ ਇਸ ਨੂੰ ਪਾਉਣ ਵਾਲੇ ਦੇ ਕੰਨਾਂ ਦੇ ਪਿਛੇ ਰਹਿ ਕੇ ਆਡੀਓ ਇਨਪੁਟਸ ਦੇਵੇਗਾ।

PunjabKesari

ਇਨ ਸੈਂਸਰਸ ਅਤੇ ਕੰਨਾਂ 'ਚ ਲਗਾਏ ਜਾਣ ਵਾਲੇ ਹਿੱਸੇ ਦੀ ਮਦਦ ਨਾਲ ਇਸ ਤਰ੍ਹਾਂ ਆਵਾਜ਼ ਯੂਜ਼ਰ ਦੇ ਕੰਨਾਂ ਤਕ ਪਹੁੰਚੇਗੀ ਜਿਵੇਂ ਉਹ ਆਪਣੇ ਆਲੇ-ਦੁਆਲੇ ਉਨ੍ਹਾਂ ਆਵਾਜ਼ਾਂ ਨੂੰ ਸੁਣ ਰਿਹਾ ਹੋਵੇ। ਇਸ ਨਾਲ ਬਿਹਤਰ ਏ.ਆਰ. ਅਨੁਭਵ ਮਿਲ ਪਾਵੇਗਾ। ਪੇਟੈਂਟ 'ਚ ਦਿਖਾਇਆ ਗਿਆ ਹੈ ਕਿ ਇਹ ਆਡੀਓ ਸਿਸਟਮ ਆਈਵੀਅਰ ਡਿਵਾਈਸ 'ਚ ਹੀ ਕਿਸੇ ਗਲਾਸ ਟਾਈਪ ਹੈਡਸੈੱਟ, ਨਿਅਰ-ਆਈ ਡਿਸਪਲੇਅ ਜਾਂ ਡਾਕਟਰ ਵੱਲੋਂ ਲਗਾਉਣ ਲਈ ਦਿੱਤੇ ਗਏ ਗਲਾਸ ਦੀ ਤਰ੍ਹਾਂ ਹੀ ਜੁੜਿਆ ਹੋ ਸਕਦਾ ਹੈ। ਕੰਨਾਂ ਦੇ ਪਿਛੇ ਇਸ ਸਿਸਟਮ ਦਾ ਆਡੀਓ ਉਨ੍ਹਾਂ ਹੈੱਡਫੋਨਸ ਨਾਲ ਮਿਲਦਾ-ਜੁਲਦਾ ਹੈ ਜੋ ਬੋਨ-ਕੰਡਕਸ਼ਨ ਟੈਕਨਾਲੋਜੀ ਦੀ ਵਰਤੋਂ ਕਰਦੇ ਹਨ। ਹਾਲਾਂਕਿ ਫੇਸਬੁੱਕ ਦਾ ਕਹਿਣਾ ਹੈ ਕਿ ਬੋਨ-ਕੰਡਕਸ਼ਨ ਦੀ ਤੁਲਨਾ 'ਚ ਇਹ ਆਡੀਓ ਸਿਸਟਮ ਕਿਤੇ ਜ਼ਿਆਦਾ ਭਰੋਸੇਮੰਦ ਅਤੇ ਯੂਜ਼ਰਸ ਲਈ ਆਰਾਮਦਾਇਕ ਹੈ। ਫੇਸਬੁੱਕ ਇਸ ਪ੍ਰੋਡਕਟ 'ਤੇ 2017 ਤੋਂ ਹੀ ਕੰਮ ਕਰ ਰਿਹਾ ਹੈ ਅਤੇ ਇਸ ਦੇ ਬਾਰੇ 'ਚ ਪਹਿਲੇ ਵੀ ਗੱਲ ਕਰ ਚੁੱਕਿਆ ਹੈ। ਉਸ ਵੇਲੇ ਕੰਪਨੀ ਵੱਲੋਂ ਕਿਹਾ ਗਿਆ ਸੀ ਕਿ ਇਸ ਏ.ਆਰ. ਗਲਾਸ ਨੂੰ ਪਰਫੈਕਟ ਬਣਾਉਣ ਅਤੇ ਫਾਈਨਲ ਹੋਣ 'ਚ ਅਗਲੇ ਪੰਜ ਸਾਲ ਦਾ ਸਮਾਂ ਹੋਰ ਲੱਗ ਸਕਦਾ ਹੈ। ਜੇਕਰ ਇਸ ਹਿਸਾਬ ਨਾਲ ਟਾਈਮਲਾਈਨ ਦੇਖੀਏ ਤਾਂ ਅਗਲੇ ਤਿੰਨ ਸਾਲ 'ਚ ਇਸ ਏ.ਆਰ. ਗਲਾਸ ਨੂੰ ਮਾਰਕੀਟ 'ਚ ਆਉਣ ਦੀ ਉਮੀਦ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਗੂਗਲ ਵੀ ਇਕ ਸਮਾਰਟ ਗਲਾਸ ਲੈ ਕੇ ਆਇਆ ਸੀ ਪਰ ਯੂਜ਼ਰਸ ਤੋਂ ਮਿਲੀ ਕਮਜ਼ੋਰ ਪ੍ਰਤੀਕਿਰਿਆ ਦੇ ਚੱਲਦੇ ਉਹ ਡਿਵਾਈਸ ਸਫਲ ਨਹੀਂ ਰਿਹਾ ਸੀ।


author

Karan Kumar

Content Editor

Related News