ਫੇਸਬੁੱਕ-ਟਵਿਟਰ ਨੇ ਡਿਲੀਟ ਕੀਤੇ ਯੂਕ੍ਰੇਨ ਵਿਰੋਧੀ ਅਕਾਊਂਟ, ਰਸ਼ੀਆ ਟੁਡੇ ਦਾ ਯੂਟਿਊਬ ਚੈਨਲ ਹੋਇਆ ਬਲਾਕ

Tuesday, Mar 01, 2022 - 05:24 PM (IST)

ਫੇਸਬੁੱਕ-ਟਵਿਟਰ ਨੇ ਡਿਲੀਟ ਕੀਤੇ ਯੂਕ੍ਰੇਨ ਵਿਰੋਧੀ ਅਕਾਊਂਟ, ਰਸ਼ੀਆ ਟੁਡੇ ਦਾ ਯੂਟਿਊਬ ਚੈਨਲ ਹੋਇਆ ਬਲਾਕ

ਗੈਜੇਟ ਡੈਸਕ– ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਫੇਸਬੁੱਕ ਅਤੇ ਟਵਿਟਰ ਨੇ ਯੂਕ੍ਰੇਨ ਵਿਰੁੱਧ ਸ਼ੇਅਰ ਹੋ ਰਹੇ ਫਰਜ਼ੀ ਦਾਅਵਿਆਂ ਨੂੰ ਡਿਲੀਟ ਕੀਤਾ ਹੈ। ਫੇਸਬੁੱਕ ਮੁਤਾਬਕ, ਇਨ੍ਹਾਂ ਅਕਾਊਂਟਸ ਰਾਹੀਂ ਯੂਕ੍ਰੇਨ ’ਤੇ ਰੂਸ ਦੀ ਜੰਗ ਨੂੰ ਲੈ ਕੇ ਫਰਜ਼ੀ ਖ਼ਬਰਾਂ ਅਤੇ ਦੁਰਪ੍ਰਚਾਰ ਕੀਤਾ ਜਾ ਰਿਹਾ ਸੀ। ਜਿਨ੍ਹਾਂ ਅਕਾਊਂਟਸ ਨੂੰ ਡਿਲੀਟ ਕੀਤਾ ਗਿਆ ਹੈ ਉਨ੍ਹਾਂ ’ਚੋਂ ਇਕ ਰੂਸ ਨਾਲ ਜੁੜਿਆ ਸੀ ਜਦਕਿ ਦੂਜੇ ਦਾ ਸੰਬੰਧ ਇਕ ਬੇਲਾਰੂਸੀ ਹੈਕਰ ਗਰੁੱਪ ਨਾਲ ਸੀ। ਗੂਗਲ ਨੇ ਰਸ਼ੀਆ ਟੁਡੇ ਅਤੇ ਸਪੁਤਨਿਕ ਦੇ ਯੂਟਿਊਬ ਚੈਨਲ ਨੂੰ ਬਲਾਕ ਕਰ ਦਿੱਤਾ ਹੈ। ਇਸਤੋਂ ਪਹਿਲਾਂ ਮੇਟਾ ਨੇ ਵੀ ਪੂਰੇ ਯੂਰਪੀ ਸੰਘ ’ਚ ਰੂਸੀ ਸੂਬਾ ਮੀਡੀਆ ਆਊਟਲੇਟ ਆਰ.ਟੀ. ਅਤੇ ਸਪੁਤਨਿਕ ਨੂੰ ਬਲਾਕ ਕੀਤਾ ਹੈ।

ਇਹ ਵੀ ਪੜ੍ਹੋ– ਯੂਕ੍ਰੇਨ ਲਈ ਵੋਡਾਫੋਨ ਸਣੇ ਇਨ੍ਹਾਂ ਕੰਪਨੀਆਂ ਨੇ ਕੀਤਾ ਫ੍ਰੀ ਕਾਲਿੰਗ ਦਾ ਐਲਾਨ, ਰੋਮਿੰਗ ਵੀ ਹੋਈ ਮੁਆਫ਼

ਫੇਸਬੁੱਕ ਦੀ ਮੂਲ ਕੰਪਨੀ ਮੇਟਾ ਮੁਤਾਬਕ, ਰੂਸ, ਡੋਨਬਾਸ ਅਤੇ ਕ੍ਰੀਮੀਆ ਦੇ ਰੂਸੀ-ਪ੍ਰਭੂਸੱਤਾ ਵਾਲੇ ਖੇਤਰਾਂ ਦੇ ਲੋਕਾਂ ਨੇ ਯੂਕ੍ਰੇਨ ’ਤੇ ਰੂਸੀ ਹਮਲਿਆਂ ਨੂੰ ਲੈ ਕੇ ਗਲਤ ਜਾਣਕਾਰੀ ਪੋਸ ਕੀਤੀ, ਹਾਲਾਂਕਿ ਇਸ ਪੇਜ ’ਤੇ ਕਰੀਬ 4,000 ਫਾਲੋਅਰਜ਼ ਹੀ ਸਨ। ਗਲਤ ਜਾਣਕਾਰੀ ਸ਼ੇਅਰ ਕਰਨ ’ਚ ਕਈ ਫਰਜ਼ੀ ਪ੍ਰੋਫਾਈਲ ਵੀ ਸ਼ਾਮਲ ਸਨ। 

ਇਹ ਵੀ ਪੜ੍ਹੋ– ਰੂਸ ਵਿਰੁੱਧ ਫੇਸਬੁੱਕ ਦਾ ਵੱਡਾ ਐਕਸ਼ਨ, ਸਰਕਾਰੀ ਮੀਡੀਆ ਦੇ ਵਿਗਿਆਪਨਾਂ ’ਤੇ ਲਗਾਈ ਰੋਕ

ਮੇਟਾ ਦੀ ਜਾਂਚ ਤੋਂਪਤਾ ਲੱਗਾ ਹੈ ਕਿ ਇਨ੍ਹਾਂ ਲੋਕਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ-ਜਨਰੇਟਿਡ ਹੈੱਡਸ਼ਾਟਸ ਨੂੰ ਪ੍ਰੋਫਾਈਲ ਪਿਕਚਰ ਦੇ ਰੂਪ ’ਚ ਇਸਤੇਮਾਲ ਕੀਤਾ ਅਤੇ ਖੁਦ ਨੂੰ ਨਿਊਜ਼ ਐਡੀਟਰ, ਸਾਬਕਾ ਐਵੀਏਸ਼ਨ ਇੰਜੀਨੀਅਰ ਅਤੇ ਇਕ ਵਿਗਿਆਨੀ ਪ੍ਰਕਾਸ਼ਨ ਦੇ ਰੂਪ ’ਚ ਪੇਸ਼ ਕੀਤਾ। ਉਥੇ ਹੀ ਬੇਲਾਰੂਸ-ਆਧਾਰਿਤ ਹੈਕਰ ਗਰੁੱਪ ਨੇ ਕਈ ਅਕਾਊਂਟ ਹੈਕ ਕੀਤੇ ਅਤੇ ਉਨ੍ਹਾਂ ਦੀ ਵਰਤੋਂ ਯੂਕ੍ਰੇਨ ਵਿਰੋਧੀ ਅਤੇ ਸਮਰਥਕ ਪ੍ਰਚਾਰ ਨੂੰ ਉਤਸ਼ਾਹ ਦੇਣ ਲਈ ਕੀਤੀ।

ਇਹ ਵੀ ਪੜ੍ਹੋ– ਹਾਈ ਕੋਰਟ ਦਾ ਵੱਡਾ ਫ਼ੈਸਲਾ: ਵਟਸਐਪ ਗਰੁੱਪ ’ਚ ਇਤਰਾਜ਼ਯੋਗ ਪੋਸਟ ਲਈ ਐਡਮਿਨ ਨਹੀਂ ਹੋਣਗੇ ਜ਼ਿੰਮੇਵਾਰ


author

Rakesh

Content Editor

Related News