ExoLens ਨੇ ਆਈਫੋਨਜ਼ ਲਈ ਲਾਂਚ ਕੀਤੀ ਨਵੀਂ ਐਕਸੈਸਰੀ
Friday, Oct 07, 2016 - 12:57 PM (IST)

ਜਲੰਧਰ- ਐਕਸੋਲੈਂਸ (ExoLens) ਨੇ ਦੋ ਨਵੀਆਂ ਆਈਫੋਨ ਐਕਸੈਸਰੀਜ਼ ਦਾ ਐਲਾਨ ਕੀਤਾ ਹੈ ਜੋ ਆਈਫੋਨ 7, ਆਈਫੋਨ 6, 6 ਪਲੱਸ, 6ਐੱਸ ਅਤੇ 6 ਐੱਸ ਪਲੱਸ ਲਈ ਹੈ। ਪ੍ਰੋ ਰੇਂਜ ''ਚ ਪ੍ਰੋਫੈਸ਼ਨਲ ਗ੍ਰੇਡ Zeiss ਆਪਟਿਕਲ ਦੀ ਪੇਸ਼ਕਸ਼ ਕੀਤੀ ਗਈ ਹੈ। ਤੁਹਾਨੂੰ ਹੈਰਾਨੀ ਹੋਵੇਗੀ ਕਿ ਇਸ ਵਿਚ ਆਈਫੋਨ 7 ਪਲੱਸ ਸ਼ਾਮਲ ਨਹੀਂ ਹੈ। ਇਸ਼ ਦਾ ਕਾਰਨ ਹੈ ਕਿ ਇਹ ਐਕਸੈਸਰੀ ਆਈਫੋਨ 7 ਪਲੱਸ ਨੂੰ ਟੱਕਰ ਦੇਵੇਗੀ।
ਐਕਸੋਲੈਂਸ ਦੀ ਪ੍ਰੋ ਰੇਂਜ ''ਚ Zeiss Mutar 0.6x Asph T* ਦੇ ਨਾਲ ਵਾਈਡ-ਐਂਗਲ ਲੈਂਜ਼ ਮਿਲੇਗਾ ਜਿਸ ਨਾਲ ਲੈਂਡਸਕੇਪ ਫੋਟੋਗ੍ਰਾਫੀ ਕੀਤੀ ਜਾ ਸਕੇਗੀ। ਇਸ ਦੇ ਨਾਲ ਹੀ Zeiss Mutar 2.0x Asph T* ਟੈਲੀਫੋਟੋ ਲੈਂਜ਼ ਕਿਟ ਚਿਤ੍ਰਾਂਕਨ ਲਈ ਉਪਲੱਬਧ ਹੈ।
ਇਸ ਦੇ ਨਾਲ ਹੀ Zeiss Vario-Proxar 40-80 T* ਮਾਈਕ੍ਰੋ ਜ਼ੂਮ ਲੈਂਜ਼ ਦੀ ਪੇਸ਼ਕਸ਼ ਕੀਤੀ ਗਈ ਹੈ। ਕੰਪਨੀ ਵੱਲੋਂ ਉਪਲੱਬਧ ਕਰਵਾਈ ਜਾ ਰਹੀ ਐਕਸੈਸਰੀ ਫ੍ਰੇਮ ਦੇ ਨਾਲ ਛੋਟੇ ਜਿਹੇ ਆਬਜੈੱਕਟ ਦੇ ਰੂਪ ''ਚ ਫਿਟ ਹੋ ਜਾਵੇਗੀ ਜਿਸ ਦਾ ਆਕਾਰ 3 3 ਸੈਂਟੀਮੀਟਰ ਹੈ ਅਤੇ ਇਸ ਦੀ ਫੋਕਸ ਦੂਰੀ 3 ਸੈਂਟੀਮੀਟਰ ਅਤੇ 8 ਸੈਂਟੀਮੀਟਰ ਹੈ। ਪ੍ਰੋ ਵਾਈਡ ਐਂਗਲ ਲੈਂਜ਼ ਅਤੇ ਮਾਊਂਟ ਕਿਟ ਦੀ ਕੀਮਤ 200 ਡਾਲਰ (ਕਰੀਬ 13,349 ਰੁਪਏ) ਹੈ ਜਦੋਂਕਿ ਪ੍ਰੋ ਟੈਲੀਫੋਟੋ ਕਿਟ ਦੀ ਕੀਮਤ 250 ਡਾਲਰ (ਕਰੀਬ 16,686 ਰੁਪਏ) ਹੈ। ਇਸ ਦੀ ਵਿਕਰੀ ਦਸੰਬਰ ''ਚ ਸ਼ੁਰੂ ਹੋਵੇਗੀ ਜਦੋਂਕਿ ਪ੍ਰੋ ਮਾਈਕ੍ਰੋ ਜ਼ੂਮ ਕਿਟ ਦੀ ਕੀਮਤ 199.99 ਡਾਲਰ (ਕਰੀਬ 13.348 ਰੁਪਏ) ਹੈ ਅਤੇ ਇਹ ਜਨਵਰੀ ''ਚ ਉਪਲੱਬਧ ਹੋਵੇਗੀ।