ਤਿਉਹਾਰੀ ਸੀਜ਼ਨ ਯਾਮਾਹਾ ਦੇ ਸਕੂਟਰਾਂ ’ਤੇ ਮਿਲਣ ਵਾਲੇ ਹਨ ਧਮਾਕੇਦਾਰ ਆਫਰ

10/23/2021 3:55:55 PM

ਆਟੋ ਡੈਸਕ– ਯਾਮਾਹਾ ਮੋਟਰਸ ਇਸ ਤਿਉਹਾਰੀ ਸੀਜ਼ਨ ’ਚ ਸਕੂਟਰਾਂ ’ਤੇ ਧਮਾਕੇਦਾਰ ਆਫਰ ਦੇਣ ਵਾਲੀ ਹੈ। ਕੰਪਨੀ ਦੁਆਰਾ ਇਨ੍ਹਾਂ ਆਫਰਜ਼ ਨੂੰ ਗਾਹਕਾਂ ਲਈ ਕੈਸ਼ਬੈਕ ਦੇ ਰੂਪ ’ਚ ਪੇਸ਼ ਕੀਤਾ ਜਾਵੇਗਾ। ਇਹ ਆਫਰ ਅਕਤੂਬਰ ਦੇ ਅੰਤ ਤਕ ਯਾਨੀ 31 ਅਕਤੂਬਰ ਤਕ ਯੋਗ ਹੋਣਗੇ। 

ਕੰਪਨੀ ਦੁਆਰਾ 4,000 ਰੁਪਏ ਤਕ ਦੇ ਕੈਸ਼ਬੈਕ ਆਫਰ ਦਾ ਐਲਾਨ ਕੀਤਾ ਗਿਆ ਹੈ। ਇਹ ਆਪਰ ਭਾਰਤੀ ਬਾਜ਼ਾਰ ’ਚ ਮੌਜੂਦ ਯਾਮਾਹਾ ਦੀ 125 ਸੀਸੀ ਸਕੂਟਰ ਰੇਂਜ ’ਤੇ ਵੀ ਦਿੱਤੇ ਜਾਣ ਵਾਲੇ ਹਨ। ਮੌਜੂਦਾ ਸਮੇਂ ’ਚ ਭਾਰਤ ’ਚ ਯਾਮਾਹਾ ਦੀ 125 ਸੀਸੀ ਸਕੂਟਰ ਰੇਂਜ ’ਚ Fascino 125 Fi (ਹਾਈਬ੍ਰਿਡ, ਨਾਨ-ਹਾਈਬ੍ਰਿਡ), Ray ZR 125 Fi ਅਤੇ Ray ZR Street Rally 125 Fi (ਹਾਈਬ੍ਰਿਡ, ਨਾਨ-ਹਾਈਬ੍ਰਿਡ) ਹੀ ਸ਼ਾਮਲ ਹਨ। ਕੰਪਨੀ ਨੇ ਭਾਰਤ ’ਚ ਇਸੇ ਸਾਲ ਜੁਲਾਈ ’ਚ Fascino 125 Fi ਦਾ ਹਾਈਬ੍ਰਿਡ ਐਡੀਸ਼ਨ ਅਤੇ Yamaha Ray ZR Street Rally Fi ਨੂੰ ਲਾਂਚ ਕੀਤਾ ਸੀ। 

PunjabKesari

ਯਾਮਾਹਾ ਮੋਟਰਜ਼ ਦੁਆਰਾ ਇਹ ਆਫਰ ਸਿਰਫ 125 ਸੀਸੀ ਵਾਲੀ ਰੇਂਜ ਲਈ ਹੀ ਪੇਸ਼ ਕੀਤੇ ਗਏ ਹਨ। ਇਸ ਤੋਂ ਇਲਾਵਾ ਕੰਪਨੀ ਦੁਆਰਾ ਮੋਟਰਸਾਈਕਲ ਰੇਂਜ ’ਤੇ ਕਿਸੇ ਤਰ੍ਹਾਂ ਦੇ ਆਫਰ ਦਾ ਐਲਾਨ  ਫਿਲਹਾਲ ਨਹੀਂ ਕੀਤਾ ਗਿਆ। 


Rakesh

Content Editor

Related News