ਆਪਣੇ ਏ.ਆਈ. ਟੂਲ ਨੂੰ ਟ੍ਰੈਂਡ ਕਰਨ ਲਈ ਐਲਨ ਮਸਕ ਕਰਨਗੇ ਟਵਿਟਰ ਯੂਜ਼ਰਜ਼ ਦੇ ਡਾਟਾ ਦਾ ਇਸਤੇਮਾਲ

Saturday, Jul 15, 2023 - 04:41 PM (IST)

ਆਪਣੇ ਏ.ਆਈ. ਟੂਲ ਨੂੰ ਟ੍ਰੈਂਡ ਕਰਨ ਲਈ ਐਲਨ ਮਸਕ ਕਰਨਗੇ ਟਵਿਟਰ ਯੂਜ਼ਰਜ਼ ਦੇ ਡਾਟਾ ਦਾ ਇਸਤੇਮਾਲ

ਗੈਜੇਟ ਡੈਸਕ- ਕੁਝ ਮਹੀਨੇ ਪਹਿਲਾਂ ਤਕ ਟਵਿਟਰ ਦੇ ਮਾਲਕ ਐਲਨ ਮਸਕ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟ ਟੂਲ ਦਾ ਵਿਰੋਧ ਕਰ ਰਹੇ ਸਨ ਪਰ ਹੁਣ ਐਲਨ ਮਸਕ ਇਸਦੇ ਦੀਵਾਨੇ ਹੋ ਗਏ ਹਨ। ਐਲਨ ਮਸਕ ਨੇ ਹਾਲ ਹੀ 'ਚ ਆਪਣੇ ਏ.ਆਈ. ਚੈਟ ਟੂਲ xAI ਨੂੰ ਪੇਸ਼ ਕੀਤਾ ਹੈ। ਹੁਣ ਐਲਨ ਮਸਕ ਨੇ ਕਿਹਾ ਹੈ ਕਿ ਆਪਣੇ ਏ.ਆਈ. ਮਾਡਲ xAI ਨੂੰ ਟ੍ਰੈਂਡ ਕਰਨ ਲਈ ਉਹ ਟਵਿਟਰ ਯੂਜ਼ਰਜ਼ ਦੇ ਡਾਟਾ ਦਾ ਇਸਤੇਮਾਲ ਕਰਨਗੇ। ਇਹ ਗੱਲਾਂ ਐਲਨ ਮਸਕ ਨੇ 90 ਦੇ ਟਵਿਟਰ ਦੇ ਇਕ ਸਪੇਸ 'ਚ ਆਖੀਆਂ।

ਐਲਨ ਮਸਕ ਦੇ ਏ.ਆਈ. ਚੈਟ ਟੂਲ ਦਾ ਮੁਕਾਬਲਾ ਓਪਨ ਏ.ਆਈ. ਦੇ ਚੈਟਜੀਪੀਟੀ ਅਤੇ ਗੂਗਲ ਦੇ ਬਾਰਡ ਨਾਲ ਹੈ। ਏ.ਆਈ. ਦੇ ਜੋਖਿਮ ਨੂੰ ਦੇਖਦੇ ਹੋਏ ਐਲਨ ਮਸਕ ਨੇ ਕਿਹਾ ਹੈ ਕਿ ਉਹ ਇਕ ਵਧੀਆ ਆਰਟੀਫੀਸ਼ੀਅਲ ਜੇਨਰਲ ਇੰਟੈਲੀਜੈਂਸ (ਏ.ਜੀ.ਆਈ.) ਤਿਆਰ ਕਰਨਾ ਚਾਹੁੰਦੇ ਹਨ ਜੋ ਕਿ ਇਨਸਾਨਾਂ ਦੀ ਤਰ੍ਹਾਂ ਸਮੱਸਿਆਵਾਂ ਦਾ ਹੱਲ ਕਰੇਗਾ।

ਆਪਣੇ ਏ.ਆਈ. xAI ਨੂੰ ਟ੍ਰੈਂਡ ਕਰਨ ਲਈ ਐਲਨ ਮਸਕ ਟੈਸਲਾ ਅਤੇ ਟਵਿਟਰ ਦੇ ਡਾਟਾ ਦਾ ਇਸਤੇਮਾਲ ਕਰਨ ਵਾਲੇ ਹਨ। ਇਸ ਏ.ਆਈ. ਮਾਡਲ ਦਾ ਇਸਤੇਮਾਲ ਵੀ ਟੈਸਲਾ 'ਚ ਹੋਵੇਗਾ। ਉਨ੍ਹਾਂ ਹੋਰ ਏ.ਆਈ. ਕੰਪਨੀਆਂ 'ਤੇ ਵੀ ਏ.ਆਈ. ਨੂੰ ਟ੍ਰੈਂਡ ਕਰਨ ਲਈ ਟਵਿਟਰ ਦੇ ਡਾਟਾ ਦਾ ਇਸਤੇਮਾਲ ਕਰਨ ਦਾ ਦੋਸ਼ ਲਗਾਇਆ ਹੈ।

xAIਦੀ ਟੀਮ 'ਚ ਜਿਨ੍ਹਾਂ ਮੰਨੀਆਂ-ਪ੍ਰਮੰਨੀਆਂ ਕੰਪਨੀਆਂ ਦੇ ਕਰਮਚਾਰੀਆਂ ਨੂੰ ਚੁਣਿਆ ਗਿਆ ਹੈ, ਉਨ੍ਹਾਂ ਨੂੰ ਡੀਪਮਾਇੰਡ ਦੇ ਅਲਫਾਕੋਡ ਅਤੇ ਓਪਨ ਏ.ਆਈ. ਦੇ ਜੀ.ਪੀ.ਟੀ.-3.5 ਅਤੇ ਜੀ.ਪੀ.ਟੀ.-4 ਚੈਟਬਾਟ ਵਰਗੇ ਪ੍ਰਾਜੈਕਟ 'ਤੇ ਕੰਮ ਕਰਨ ਦਾ ਚੰਗਾ ਅਨੁਭਵ ਹੈ। ਦਰਅਸਲਵ, ਐਲਨ ਮਸਕ 2015 'ਚ ਓਪਨ ਏ.ਆਈ. ਦੇ ਸਹਿ-ਸੰਸਥਾਪਕ ਸਨ। ਹਾਲਾਂਕਿ, ਟੈਸਲਾ ਦੇ ਨਾਲ ਹਿੱਤਾਂ ਦੇ ਟਕਰਾਅ ਤੋਂ ਬਚਣ ਲਈ 2018 'ਚ ਉਨ੍ਹਾਂ ਨੇ ਇਸਤੋਂ ਕਿਨਾਰਾ ਕਰ ਲਿਆ ਸੀ।


author

Rakesh

Content Editor

Related News