ਐਲਨ ਮਸਕ ਦੀ ਐਂਟਰੀ ਤੋਂ ਬਾਅਦ ਟਵਿਟਰ ’ਚ ਆਇਆ ਨਵਾਂ ਫੀਚਰ, ਇੰਝ ਕਰੇਗਾ ਕੰਮ

05/04/2022 4:49:52 PM

ਗੈਜੇਟ ਡੈਸਕ– ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਪਿਛਲੇ ਇਕ ਮਹੀਨੇ ਤੋਂ ਚਰਚਾ ’ਚ ਹੈ। ਚਰਚਾ ਇਸਦੇ ਕਿਸੇ ਨਵੇਂ ਫੀਚਰਜ਼ ਨੂੰ ਲੈ ਕੇ ਨਹੀਂ ਸਗੋਂ ਇਸਦੇ ਵਿਕਣ ਨੂੰ ਲੈ ਕੇ ਹੈ। ਐਲਨ ਮਸਕ ਨੇ ਪਿਛਲੇ ਮਹੀਨੇ ਦੀ ਸ਼ੁਰੂਆਤ ’ਚ ਟਵਿਟਰ ’ਚ 9.2 ਫੀਸਦੀ ਸਟੇਕ ਖਰੀਦੇ ਪਰ ਉਨ੍ਹਾਂ ਦਾ ਪਲਾਨ ਸ਼ਾਇਦ ਕੁਝ ਵੱਡਾ ਕਰਨ ਦਾ ਸੀ। ਇਸ ਲਈ ਤਾਂ ਜਦੋਂ ਉਨ੍ਹਾਂ ਨੂੰ ਕੰਪਨੀ ਨੇ ਬੋਰਡ ’ਚ ਸ਼ਾਮਲ ਹੋਣ ਦਾ ਆਫਰ ਦਿੱਤਾ ਤਾਂ ਮਸਕ ਨੇ ਇਨਕਾਰ ਕਰ ਦਿੱਤਾ। 

14 ਅਪ੍ਰੈਲ ਉਹ ਤਾਰੀਖ਼ ਸੀ ਜਦੋਂ ਮਸਕ ਨੇ ਟਵਿਟਰ ਨੂੰ ਖਰੀਦਣ ਲਈ 44 ਅਰਬ ਡਾਲਰ ਦਾ ਆਫਰ ਦਿੱਤਾ। ਕੁਝ ਦਿਨਾਂ ਬਾਅਦ ਟਵਿਟਰ ਨੇ ਇਸ ਆਫਰ ਨੂੰ ਕਬੂਲ ਕਰ ਲਿਆ ਅਤੇ ਹੁਣ ਡੀਲਰ ਫਾਈਨਲ ਹੋਣ ਤੋਂ ਬਾਅਦ ਕੰਪਨੀ ਦੇ ਨਵੇਂ ਮਾਲਕ ਐਲਨ ਮਸਕ ਹੋਣਗੇ। ਹਾਲਾਂਕਿ, ਇਸ ਵਾਰ ਟਵਿਟਰ ਆਪਣੇ ਵਿਕਣ ਨੂੰ ਲੈ ਕੇ ਨਹੀਂ ਸਗੋਂ ਨਵੇਂ ਫੀਚਰ ਕਾਰਨ ਚਰਚਾ ’ਚ ਆਇਆ ਹੈ।

ਟਵਿਟਰ ’ਚ ਆਇਆ ਨਵਾਂ ਫੀਚਰ
ਟਵਿਟਰ ਨੇ ਐਲਾਨ ਕੀਤਾ ਹੈ ਕਿ ਉਹ ਇਕ ਨਵਾਂ ਫੀਚਰ ਟੈਸਟ ਕਰ ਰਹੇ ਹਨ। ਨਵੇਂ ਫੀਚਰ ਦਾ ਨਾਂ Twitter Circle ਹੈ, ਜਿਸਦੀ ਮਦਦ ਨਾਲ ਯੂਜ਼ਰਸ ਚੁਣੇ ਹੋਏ ਗਰੁੱਪ ਦੇ ਨਾਲ ਆਪਣੇ ਟਵਿਟਰ ਨੂੰ ਸ਼ੇਅਰ ਕਰ ਸਕਦੇ ਹਨ। ਇਹ ਫੀਚਰ ਕਾਫੀ ਹੱਦ ਤਕ ਇੰਸਟਾਗ੍ਰਾਮ ’ਤੇ ਮਿਲਣ ਵਾਲੇ ‘ਕਲੋਜ ਫ੍ਰੈਂਡਸ’ ਆਪਸ਼ਨ ਦੀ ਤਰ੍ਹਾਂ ਕੰਮ ਕਰੇਗਾ।

 

ਇੰਝ ਕੰਮ ਕਰਦਾ ਹੈ ਨਵਾਂ ਫੀਚਰ
Twitter Circle ਨੂੰ ਰੋਲਆਊਟ ਕਰ ਦਿੱਤਾ ਗਿਆ ਹੈ। ਇਹ ਫੀਚਰ ਆਉਣ ਵਾਲੇ ਦਿਨਾਂ ’ਚ ਸਾਰੇ ਯੂਜ਼ਰਸ ਲਈ ਉਪਲੱਬਧ ਹੋਵੇਗਾ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਇਕ ਨਵਾਂ ਆਪਸ਼ਨ ਮਿਲੇਗਾ, ਜਿਸਦੀ ਮਦਦ ਨਾਲ ਉਹ ਛੋਟੇ ਗਰੁੱਪ ਦੇ ਨਾਲ ਆਪਣੇ ਪੋਸਟ ਜਾਂ ਟਵੀਟ ਸ਼ੇਅਰ ਕਰ ਸਕਣਗੇ। 

ਇਸ ਫੀਚਰ ’ਚ ਫਿਲਹਾਲ 150 ਲੋਕ ਸਰਕਿਲ ’ਚ ਜੋੜਨ ਦਾ ਆਪਸ਼ਨ ਮਿਲ ਰਿਹਾ ਹੈ। ਇਸਤੋਂ ਬਾਅਦ ਸਰਕਿਲ ’ਚ ਮੌਜੂਦ ਯੂਜ਼ਰਸ ਹੀ ਤੁਹਾਡੇ ਟਵੀਟ ਨੂੰ ਵੇਖ ਸਕਣਗੇ ਅਤੇ ਉਸ ’ਤੇ ਰਿਪਲਾਈ ਕਰ ਸਕਣਗੇ। ਤੁਸੀਂ ਆਪਣੇ ਸਰਕਿਲ ਨੂੰ ਐਡਿਟ ਕਰ ਸਕਦੇ ਹਨ। ਯਾਨੀ Twitter Circle ਨਾਲ ਨਵੇਂ ਯੂਜ਼ਰਸ ਨੂੰ ਜੋੜ ਸਕਦੇ ਹਨ ਜਾਂ ਪੁਰਾਣੇ ਯੂਜ਼ਰਸ ਨੂੰ ਰਿਮੂਵ ਕਰ ਸਕਦੇ ਹਨ।

ਸਰਕਿਲ ਕ੍ਰਿਏਟ ਕਰਨ ਤੋਂ ਬਾਅਦ ਤੁਹਾਨੂੰ 'Everyone' ਅਤੇ 'Twitter Circle' ’ਚ ਚੁਣਨ ਦਾ ਆਪਸ਼ਨ ਮਿਲੇਗਾ। ਫਿਲਹਾਲ ਟਵਿਟਰ ’ਤੇ ਯੂਜ਼ਰਸ ਨੂੰ ਸਿਰਫ ਇਕ ਸਰਕਿਲ ਕ੍ਰਿਏਟ ਕਰਨ ਦਾ ਆਪਸ਼ਨ ਮਿਲ ਰਿਹਾ ਹੈ ਪਰ ਆਉਣ ਵਾਲੇ ਦਿਨਾਂ ’ਚ ਸਾਨੂੰ ਬਹੁਤ ਸਾਰੇ ਸਰਕਿਲ ਵੇਖਣ ਨੂੰ ਮਿਲ ਸਕਦੇ ਹਨ। 


Rakesh

Content Editor

Related News