ਚੀਨ ਦੇ ਦੋਸ਼ ’ਤੇ ਮਸਕ ਦਾ ਜਵਾਬ, ਟੈਸਲਾ ਦੀਆਂ ਕਾਰਾਂ ਨਾਲ ਜਾਸੂਸੀ ਹੋਈ ਹੈ ਤਾਂ ਬੰਦ ਕਰ ਦੇਵੇਗਾਂ ਕੰਪਨੀ
Monday, Mar 22, 2021 - 02:08 PM (IST)
ਆਟੋ ਡੈਸਕ– ਚੀਨ ਦੀ ਆਰਮੀ ਨੇ ਅਮਰੀਕੀ ਵਾਹਨ ਨਿਰਮਾਤਾ ਕੰਪਨੀ ਟੈਸਲਾ ਦੀਆਂ ਗੱਡੀਆਂ ’ਤੇ ਆਪਣੇ ਹਾਊਸਿੰਗ ਕੰਪਲੈਕਸ (ਫੌਜ ਦੇ ਰਿਹਾਇਸ਼ੀ ਕੰਪਲੈਕਸ) ’ਚ ਐਂਟਰ ਹੋਣ ’ਤੇ ਹਾਲ ਹੀ ’ਚ ਬੈਨ ਲਗਾਇਆ ਹੈ। ਚੀਨ ਦੀ ਮਿਲਟਰੀ ਦਾ ਕਹਿਣਾ ਹੈ ਕਿ ਇਨ੍ਹਾਂ ਕਾਰਾਂ ’ਚ ਲੱਗੇ ਕੈਮਰੇ ਨਾਲ ਉਨ੍ਹਾਂ ਲਈ ਖ਼ਤਰਾ ਪੈਦਾ ਹੋ ਸਕਦਾ ਹੈ। ਇਸੇ ਗੱਲ ਨੂੰ ਲੈ ਕੇ ਟੈਸਲਾ ਕੰਪਨੀ ਦੇ ਸੀ.ਈ.ਓ. ਐਨਲ ਮਸਕ ਨੇ ਚੀਨ ਨੂੰ ਕਰਾਰਾ ਜਵਾਬ ਦਿੱਦਾ ਹੈ। ਐਲਨ ਮਸਕ ਨੇ ਕਿਹਾ ਹੈ ਕਿ ਜੇਕਰ ਟੈਸਲਾ ਦੀਆਂ ਕਾਰਾਂ ਦਾ ਇਸਤੇਮਾਲ ਕੀਤੇ ਵੀ ਤਰੀਕੇ ਨਾਲ ਜਾਸੂਸੀ ਲਈ ਹੁੰਦਾ ਹੈ ਤਾਂ ਉਹ ਇਸ ਕੰਪਨੀ ਨੂੰ ਹੀ ਬੰਦ ਕਰ ਦੇਣਗੇ।
ਐਲਨ ਮਸਕ ਦਾ ਕਹਿਣਾ ਹੈ ਕਿ ਇਸ ਵਿਚ ਲੱਗੇ ਕੈਮਰੇ ਸੁਰੱਖਿਆ ਦੇ ਲਿਹਾਜ ਨਾਲ ਇਸਤੇਮਾਲ ਕੀਤੇ ਜਾਂਦੇ ਹਨ, ਉਥੇ ਹੀ ਚੀਨੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਦੇਸ਼ ’ਚ ਜਾਸੂਸੀ ਕਰਨ ਲਈ ਅਤੇ ਸਰਕਾਰੀ ਸੂਚਨਾ ਦੀ ਜਾਣਕਾਰੀ ਲੈਣ ਲਈ ਇਨ੍ਹਾਂ ਕਾਰਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ– ਬੰਦ ਹੋ ਸਕਦੀ ਹੈ ਟੈਸਲਾ ਕੰਪਨੀ! ਚੀਨ ਦੀ ਫੌਜ ਨੇ ਕਾਰਾਂ ਦੀ ਐਂਟਰੀ ’ਤੇ ਲਾਈ ਰੋਕ
ਜ਼ਿਕਰਯੋਗ ਹੈ ਕਿ ਚੀਨ ਨੇ ਟੈਸਲਾ ਦੀਆਂ ਕਾਰਾਂ ਨੂੰ ਆਪਣੇ ਫੌਜ ਅਤੇ ਸੁਰੱਖਿਆ ਕੰਪਲੈਕਸਾਂ ’ਚ ਪ੍ਰਵੇਸ਼ ਕਰਨ ’ਤੇ ਰੋਕ ਲਗਾ ਦਿੱਤੀ ਹੈ। ਚੀਨ ਦੀ ਪੀਪੁਲਸ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਦਾ ਕਹਿਣਾ ਹੈ ਕਿ ਟੈਸਲਾ ਦੀਆਂ ਕਾਰਾਂ ’ਚ ਲੱਗੇ ਕੈਮਰੇ ਆਲੇ-ਦੁਆਲੇ ਦੇ ਸਥਾਨਾਂ ਦੀਆਂ ਤਸਵੀਰਾਂ ਰਿਕਾਰਡ ਕਰ ਸਕਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ’ਚ ਲੱਗੇ ਸੈਂਸਰਾਂ ਦੀ ਮਦਦ ਨਾਲ ਇਹ ਵੀ ਪਤਾ ਲਗਾਇਆ ਜਾ ਸਕਦਾ ਹੈ ਕਿ ਕਾਰਾਂ ਨੂੰ ਕਿਵੇਂ ਅਤੇ ਕਦੋਂ ਇਸਤੇਮਾਲ ਕੀਤਾ ਜਾਂਦਾ ਹੈ। ਅਧਿਕਾਰੀਆਂ ਮੁਤਾਬਕ, ਇਹ ਕਾਰਾਂ ਫੋਨ ਦੀ ਕਾਨਟੈਕਟ ਲਿਸਟ ਨੂੰ ਸਿੰਕ ਕਰਦੀਆਂ ਹਨ ਜਿਸ ਨਾਲ ਉਨ੍ਹਾਂ ’ਤੇ ਵੀ ਨਜ਼ਰ ਰੱਖੀ ਜਾ ਸਕਦੀ ਹੈ।