ਐਪਲ AirPods ਦਾ ਪ੍ਰੀ-ਆਰਡਰ ਹੋਇਆ ਸਟਾਟਰ, ਜਲਦ ਹੀ ਸ਼ੁਰੂ ਹੋਵੇਗੀ ਬਿਕਰੀ
Wednesday, Dec 14, 2016 - 04:00 PM (IST)

ਜਲੰਧਰ- ਹਾਲ ਹੀ ''ਚ ਇਸ ਗੱਲ ਦੀ ਜਾਣਕਾਰੀ ਸਾਹਮਣੇ ਆਈ ਸੀ ਕਿ ਐਪਲ ਦੇ ਪਹਿਲਾਂ ਵਾਇਰਲੈੱਸ ਦਸੰਬਰ ''ਚ ਵੀ ਉਪਲੱਬਧ ਨਹੀਂ ਹੋਣਗੇ, ਜੇਕਰ ਤੁਸੀਂ ਐਪਲ ਏਅਰਪੈਡਸ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਐਪਲ ਨੇ ਅਮਰੀਕੀ ਵੈੱਬਸਾਈਟ ''ਤੇ ਏਅਰਪੈਡਸ ਦਾ ਪ੍ਰੀ-ਆਰਡਰ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਦੀ ਸ਼ਿਪਿੰਗ 21 ਦਸੰਬਰ ਤੋਂ ਸ਼ੁਰੂ ਹੋਵੇਗੀ। ਕਮਾਲ ਦੀ ਗੱਲ ਹੈ ਕਿ ਇਸ ਦਿਨ ਤੋਂ ਐਪਲ ਦੇ ਰਿਟੇਲ ਸਟੋਰਸ ''ਤੇ ਵੀ ਏਅਰਪੈਡਸ ਦੀ ਬਿਕਰੀ ਸ਼ੁਰੂ ਹੋ ਜਾਵੇਗੀ।
ਜ਼ਿਕਰਯੋਗ ਹੈ ਕਿ ਐਪਲ ਨੇ ਆਈਫੋਨ 7 ਅਤੇ ਆਈਫੋਨ 7 ਪਲੱਸ ਨੂੰ ਸਤੰਬਰ ''ਚ ਲਾਂਚ ਕਰਨ ਦੇ ਨਾਲ ਹੀ ਏਅਰਪੈਡਸ ਨੂੰ ਪੇਸ਼ ਕੀਤਾ ਸੀ। ਇਸ ਨਾਲ ਹੀ ਇਨ੍ਹਾਂ ਨੂੰ ਅਕਤੂਬਰ ਦੇ ਅੰਤ ਤੱਕ ਉਪਲੱਬਧ ਕਰਾਉਣ ਦੀ ਗੱਲ ਕਹੀ ਸੀ। ਐਪਲ ਏਅਰਪੈਡਸ ਦੀ ਕੀਮਤ 159 ਡਾਲਰ ਹੈ ਜੋ ਭਾਰਤੀ ਕੀਮਤ ਦੇ ਮੁਤਾਬਕ 15,400 ਰੁਪਏ ਹੈ। ਜਦ ਕਿ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਏਅਰਪੈਡਸ ਨੂੰ ਕਦੋਂ ਤੱਕ ਭਾਰਤ ''ਚ ਲਾਂਚ ਕੀਤਾ ਜਾਵੇਗਾ।
ਫੀਚਰਸ ਦੀ ਗੱਲ ਕਰੀਏ ਤਾਂ ਐਪਲ ਏਅਰਪੈਡਸ ''ਚ ਜਬਲਯੂ ਏਅਰਪੈਡਸ 1 ਚਿੱਪ ਲੱਗੀ ਹੈ ਜੋ ਕਵਿੱਕ ਪੇਅਰਿੰਗ ਅਤੇ ਕਨੈਕਟੀਵਿਟੀ ਨਾਲ ਆਉਂਦੀ ਹੈ। ਇਸ ਨਾਲ ਆਈਫੋਨ ਨਾਲ ਏਅਰਪੈਡਸ ਦੀ ਕਨੈਕਟੀਵਿਟੀ ਆਸਾਨ ਹੋ ਜਾਂਦੀ ਹੈ। ਇਹ ਵਾਇਰਫ੍ਰੀ ਏਅਰਪੈਡਸ ਸਿੰਗਲ ਚਾਰਜ ''ਤੇ 5 ਘੰਟਿਆਂ ਦੀ ਬੈਟਰੀ ਬੈਕਅੱਪ ਦਿੰਦੇ ਹਨ।