ਸਰਕਾਰ ਦੇ ਫ਼ੈਸਲੇ ਦਾ ਅਸਰ, ਇਸ ਕੰਪਨੀ ਨੇ 14,500 ਰੁ: ਸਸਤੇ ਕੀਤੇ ਸਕੂਟਰ

Monday, Jun 14, 2021 - 08:19 PM (IST)

ਸਰਕਾਰ ਦੇ ਫ਼ੈਸਲੇ ਦਾ ਅਸਰ, ਇਸ ਕੰਪਨੀ ਨੇ 14,500 ਰੁ: ਸਸਤੇ ਕੀਤੇ ਸਕੂਟਰ

ਨਵੀਂ ਦਿੱਲੀ- ਸਰਕਾਰ ਵੱਲੋਂ ਫੇਮ-2 ਪਾਲਿਸੀ ਤਹਿਤ ਇਲੈਕਟ੍ਰਿਕ ਸਕੂਟਰਾਂ ਲਈ ਸਬਸਿਡੀ ਵਧਾਉਣ ਮਗਰੋਂ ਕੰਪਨੀਆਂ ਨੇ ਕੀਮਤਾਂ ਵਿਚ ਕਟੌਤੀ ਸ਼ੁਰੂ ਕਰ ਦਿੱਤੀ ਹੈ। ਇਲੈਕਟ੍ਰਿਕ ਵ੍ਹੀਕਲਾਂ ਵਿਚ ਨਾਮ ਚਮਕਾ ਰਹੀ ਐਥਰ ਐਨਰਜੀ ਨੇ ਆਪਣੇ ਐਥਰ-450 ਐਕਸ ਤੇ 450 ਪਲੱਸ ਇਲੈਕਟ੍ਰਿਕ ਸਕੂਟਰ ਸਸਤੇ ਕਰ ਦਿੱਤੇ ਹਨ। ਇਨ੍ਹਾਂ ਦੀ ਕੀਮਤ ਵਿਚ 14,500 ਰੁਪਏ ਤੱਕ ਦੀ ਕਮੀ ਕੀਤੀ ਗਈ ਹੈ।

ਉੱਥੇ ਹੀ, ਇਕ ਹੋਰ ਭਾਰਤੀ ਇਲੈਕਟ੍ਰਿਕ ਸਕੂਟਰ ਨਿਰਮਾਤਾ ਓਕੀਨਾਵਾ ਨੇ ਵੀ ਇਸ ਦਾ ਫਾਇਦਾ ਗਾਹਕਾਂ ਤੱਕ ਪਹੁੰਚਣ ਦੀ ਘੋਸ਼ਣਾ ਕੀਤੀ ਹੈ। ਓਕੀਨਾਵਾ ਵੱਲੋਂ ਕੀਮਤਾਂ ਵਿਚ 7,500 ਰੁਪਏ ਤੋਂ 15,000 ਰੁਪਏ ਦੀ ਕਟੌਤੀ ਕੀਤੀ ਜਾ ਰਹੀ ਹੈ। ਇਕ ਹੋਰ ਕੰਪਨੀ ਸਿੰਪਲ ਐਨਰਜੀ ਨੇ ਘੋਸ਼ਣਾ ਕੀਤੀ ਹੈ ਕਿ ਉਹ ਅਗਸਤ ਵਿਚ ਆਪਣੇ ਫਲੈਗਸ਼ਿਪ ਵ੍ਹੀਕਲਸ ਨੂੰ ਸਸਤੀ ਕੀਮਤ ਨਾਲ ਲਾਂਚ ਕਰੇਗੀ।

ਗੌਰਤਲਬ ਹੈ ਕਿ ਸਰਕਾਰ ਨੇ ਇਲੈਕਟ੍ਰਿਕ ਦੋਪਹੀਆ ਵਾਹਨਾਂ ਲਈ ਸਬਸਿਡੀ ਵਧਾ ਕੇ 15 ਹਜ਼ਾਰ ਰੁਪਏ ਪ੍ਰਤੀ ਕਿਲੋਵਾਟ ਘੰਟਾ (ਕੇ. ਡਬਿਲਊ. ਐੱਚ) ਤੱਕ ਕਰ ਦਿੱਤੀ ਹੈ, ਜੋ ਪਹਿਲਾਂ 10 ਹਜ਼ਾਰ ਰੁਪਏ ਸੀ। ਇਹੀ ਕਾਰਨ ਹੈ ਇਲੈਕਟ੍ਰਿਕ ਸਕੂਟਰਾਂ ਦੀ ਕੀਮਤਾਂ ਵਿਚ ਵੱਡੀ ਕਟੌਤੀ ਕੀਤੀ ਜਾ ਰਹੀ ਹੈ। ਸਰਕਾਰ ਦਾ ਮਕਸਦ ਈਂਧਣ ਦੀ ਦਰਾਮਦ 'ਤੇ ਨਿਰਭਰਤਾ ਘਟਾਉਣਾ ਹੈ। ਇਲੈਕਟ੍ਰਿਕ ਸਕੂਟਰ-ਮੋਟਰਸਾਈਕਲਾਂ ਦੀ ਲਾਗਤ ਦੇ 40 ਫ਼ੀਸਦੀ ਤੱਕ ਸਬਿਸਡੀ ਕੀਤੀ ਗਈ ਹੈ, ਜੋ ਪਹਿਲਾਂ 20 ਫ਼ੀਸਦੀ ਤੱਕ ਸੀ। ਜਲਦ ਹੀ ਬਾਜ਼ਾਰ ਵਿਚ ਪਹਿਲਾਂ ਨਾਲੋਂ ਸਸਤੇ ਇਲੈਕਟ੍ਰਿਕ ਸਕੂਟਰ-ਮੋਟਰਸਾਈਕਲ ਮਿਲਣ ਲੱਗਣਗੇ। ਕੰਪਨੀਆਂ ਨੇ ਇਸ ਲਈ ਨਿਵੇਸ਼ ਵਧਾਉਣਾ ਸ਼ੁਰੂ ਕਰ ਦਿੱਤਾ ਹੈ।


author

Sanjeev

Content Editor

Related News