2021 ’ਚ ਭਾਰਤ ’ਚ ਲਾਂਚ ਹੋਏ ਇਹ ਇਲੈਕਟ੍ਰਿਕ ਸਕੂਟਰ
Tuesday, Dec 28, 2021 - 04:07 PM (IST)
ਗੈਜੇਟ ਡੈਸਕ– ਪਿਛਲੇ ਕੁਝ ਸਮੇਂ ’ਚ ਇਲੈਕਟ੍ਰਿਕ ਵਾਹਨਾਂ ਦੀ ਸੇਲ ’ਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਜਿਸਦੇ ਚਲਦੇ ਕਾਰ ਅਤੇ ਦੋ-ਪਹੀਆ ਵਾਹਨ ਨਿਰਮਾਤਾ ਕੰਪਨੀਆਂ ਦੁਆਰਾ ਇਸ ਮੌਕੇ ਦਾ ਭਰਪੂਰ ਫਾਇਦਾ ਚੁੱਕਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਗਾਹਕਾਂ ਦੁਆਰਾ ਵੀ ਈ-ਸਕੂਟਰਾਂ ਦੀ ਭਾਰੀ ਮੰਗ ਕੀਤੀ ਜਾ ਰਹੀ ਹੈ, ਜਿਸ ਨੂੰ ਧਿਆਨ ’ਚ ਰੱਖਦੇ ਹੋਏ ਕੁਝ ਸਕੂਟਰ ਅਤੇ ਬਾਈਕ ਨਿਰਮਾਤਾ ਕੰਪਨਆਂ ਨੇ ਇਸ ਸਾਲ ਇਕ ਕਿਫਾਇਤੀ ਰੇਂਜ ’ਚ ਈ-ਸਕੂਟਰ ਲਾਂਚ ਕੀਤੇ ਹਨ। ਆਓ ਇਕ ਨਜ਼ਰ ਮਾਰਦੇ ਇਸ ਸਾਲ ਲਾਂਚ ਹੋਏ ਈ-ਸਕੂਟਰਾਂ ’ਤੇ...
Ola S1
Ola S1 ਲਾਂਚਿੰਗ ਦੇ ਸਮੇਂ ਤੋਂ ਲੈ ਕੇ ਡਿਲਿਵਰੀ ਤਕ ਕਾਫੀ ਚਰਚਾ ’ਚ ਰਿਹਾ। ਇਸ ਦੇ ਨਾਲ ਇਹ ਈ-ਸਕੂਟਰ 2021 ਦਾ ਸਭ ਤੋਂ ਮਹੱਤਵਪੂਰਨ ਲਾਂਚ ਹੈ। ਕੰਪਨੀ ਦੁਆਰਾ ਸਤੰਬਰ ’ਚ ਇਸ ਸਕੂਟਰ ਲਈ ਵਿੰਡੋ ਖੋਲ੍ਹੀ ਗਈ ਸੀ, ਜਿਸ ਨੂੰ ਲੋਕਾਂ ਦੁਆਰਾ ਜ਼ਬਰਦਸਤ ਪ੍ਰਤੀਕਿਰਿਆ ਮਿਲੀ ਸੀ ਅਤੇ ਇਸੇ ਮਹੀਨੇ ਤੋਂ ਇਸਦੀ ਡਿਲਿਵਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਓਲਾ ਦਾ ਇਹ ਇਲੈਕਟ੍ਰਿਕ ਸਕੂਟਰ ਕਾਫੀ ਫੀਚਰਜ਼ ਜਿਵੇਂ- 7-ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਬਿਲਟ-ਇਨ ਨੈਵੀਗੇਸ਼ਨ, ਮਨੋਰੰਜਨ ਆਪਸ਼ਨ, ਵੌਇਸ ਕਮਾਂਡ, ਕਰੂਜ਼ ਕੰਟਰੋਲ, ਰਿਵਰਸ ਮੋਡ ਆਦਿ ਨਾਲ ਲੈਸ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਸ ਸਕੂਟਰ ਨੂੰ 2 ਮਾਡਲਾਂ- Ola S1 ਅਤੇ Ola S1 Pro ਦੇ ਨਾਲ ਪੇਸ਼ ਕੀਤਾ ਗਿਆ ਸੀ। ਜਿਸ ਵਿਚ Ola S1 ਦੀ ਕੀਮਤ 99,999 ਰੁਪਏ ਅਤੇ Ola S1 Pro ਦੀ ਕੀਮਤ 1,29,999 ਰੁਪਏ ਹੈ। ਇਸ ਦੀ ਟਾਪ ਸਪੀਡ 90 ਕਿਲੋਮੀਟਰ ਪ੍ਰਤੀ ਘੰਟਾ ਹੈ।
Bounce Infinity
Bounce ਨੇ ਇਸੇ ਮਹੀਨੇ ਦੀ ਸ਼ੁਰੂਆਤ ’ਚ ਇਨਫਿਨਿਟੀ ਇਲੈਕਟ੍ਰਿਕ ਸਕੂਟਰ ਨੂੰ ਭਾਰਤ ’ਚ ਲਾਂਚ ਕੀਤਾ ਸੀ। ਇਹ ਇਲੈਕਟ੍ਰਿਕ ਸਕੂਟਰ ਵੀ ਇਕ ਯੂਨੀਕ ਡਿਜ਼ਾਇਨ ਨਾਲ ਪੇਸ਼ ਕੀਤਾ ਗਿਆ ਹੈ, ਜਿਸ ਵਿਚ ਰੈਟ੍ਰੋ-ਥੀਮ ਵਾਲੇ ਐੱਲ.ਈ.ਡੀ. ਹੈੱਡਲੈਂਪ ਦੇ ਨਾਲ ਇੰਟੀਗ੍ਰੇਟਿਡ ਐੱਲ.ਈ.ਡੀ. ਡੇ-ਟਾਈਮ ਰਨਿੰਗ ਲਾਈਟ, ਇਕ ਡਿਜੀਟਲ ਇੰਸਟਰੂਮੈਂਟ ਕਲੱਸਟਰ, ਐੱਲ.ਈ.ਡੀ. ਟੇਲਲਾਈਟ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ battery as a service ਅਤੇ ਇਕ ਰੈਗੁਲਰ ਸਕੂਟਰ (ਬੈਟਰੀ ਦੇ ਨਾਲ) ਦੇ ਰੂਪ ’ਚ ਪੇਸ਼ ਕੀਤਾ ਗਿਆ ਹੈ ਜਿਸ ਕਾਰਨ ਇਸ ਦੀ ਕੀਮਤ ਵੀ ਬੈਟਰੀ ਆਪਸ਼ਨ ਦੇ ਅਨੁਸਾਰ ਹੀ ਵੱਖ-ਵੱਖ ਰੱਖੀ ਗਈ ਹੈ।
Simple One
Simple One ਦੀ ਲਾਂਚਿੰਗ ਵੀ Ola S1 ਦੀ ਲਾਂਚਿੰਗ ਵਾਲੇ ਦਿਨ ਹੀ ਹੋਈ ਸੀ। ਇਸ ਸਕੂਟਰ ਨੂੰ ਲੈ ਕੇ ਕੰਪਨੀ ਇਹ ਦਾਅਵਾ ਕਰਦੀ ਹੈ ਕਿ ਭਾਰਤੀ ਬਾਜ਼ਾਰ ’ਚ ਕਿਸੇ ਵੀ ਹੋਰ ਈ-ਸਕੂਟਰ ਦੇ ਮੁਕਾਬਲੇ ਇਹ ਜ਼ਿਆਦਾ ਰਾਈਡਿੰਗ ਰੇਂਜ ਪ੍ਰਦਾਨ ਕਰਦਾ ਹੈ। Simple One ਇਲੈਕਟ੍ਰਿਕ ਸਕੂਟਰ ਨੂੰ ਸਟਾਈਲਿਸ਼ ਅਤੇ ਆਕਰਸ਼ਕ ਡਿਜ਼ਾਇਨ ਨਾਲ ਪੇਸ਼ ਕੀਤਾ ਗਿਆ ਹੈ। ਇਸਤੋਂ ਇਲਾਵਾ ਇਹ ਕਾਫੀ ਫੀਚਰਜ਼- ਸਮਾਰਟਫੋਨ ਕੁਨੈਕਟੀਵਿਟੀ, 7-ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਬਿਲਟ-ਇਨ ਨੈਵੀਗੇਸ਼ਨ, ਟਾਇਲ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਆਦਿ ਨਾਲ ਲੈਸ ਹੈ। ਇਸ ਵਿਚ 4 ਵੱਖ-ਵੱਖ ਰਾਈਡਿੰਗ ਮੋਡਸ ਅਤੇ 4.8 ਕਿਲੋਵਾਟ ਦਾ ਬੈਟਰੀ ਪੈਕ ਦਿੱਤਾ ਗਿਆ ਹੈ।
EeVe Soul
ਈ.ਵੀ. ਇੰਡੀਆ ਨੇ 1.39 ਲੱਖ ਰੁਪਏ ਦੀ ਕੀਮਤ ’ਚ ਆਪਣਾ ਨਵਾਂ ਇਲੈਕਟ੍ਰਿਕ ਸਕੂਟਰ Soul ਲਾਂਚ ਕੀਤਾ। ਜਿਸ ਨੂੰ ਲੈ ਕੇ ਕੰਪਨੀ ਇਹ ਦਾਅਵਾ ਕਰਦੀ ਹੈ ਕਿ EeVe Soul ਇਲੈਕਟ੍ਰਿਕ ਸਕੂਟਰ ਯੂਰਪੀ ਤਕਨਾਲੋਜੀ ਸਟੈਂਡਰਡ ’ਤੇ ਬੇਸਡ ਹੈ। ਇਹ ਇਲੈਕਟ੍ਰਿਕ ਸਕੂਟਰ ਐਂਟੀ-ਥੈਫਟ ਲਾਕ ਸਿਸਟਮ, ਜੀ.ਪੀ.ਐੱਸ. ਨੈਵੀਗੇਸ਼ਨ, ਯੂ.ਐੱਸ.ਬੀ. ਪੋਰਟ, ਸੈਂਟਰਲ ਬ੍ਰੇਕਿੰਗ ਸਿਸਟਮ, ਜੀਓ-ਟੈਗਿੰਗ, ਕੀਲੈੱਸ ਐਕਸਪੀਰੀਅੰਸ, ਰਿਵਰਸ ਮੋਡ ਅਤੇ ਜੀਓ-ਫੇਸਿੰਗ ਨਾਲ ਲੈਸ ਹੈ। ਇਸਤੋਂ ਇਲਾਵਾ ਇਸ ਵਿਚ ਡਿਊਲ ਲਿਥੀਅਮ ਫੇਰਸ ਫਾਸਫੇਟ ਬੈਟਰੀ ਪੈਕ ਦਿੱਤਾ ਗਿਆ ਹੈ।
Komaki TN95
2021 ’ਚ ਭਾਰਤ ’ਚ Komaki ਨੇ ਆਪਣੇ 3 ਇਲੈਕਟ੍ਰਿਕ ਸਕੂਟਰ- TN95, SE ਅਤੇ M5,TN95 ਪੇਸ਼ ਕੀਤੇ ਹਨ। ਇਸਤੋਂ ਇਲਾਵਾ ਕੰਪਨੀ ਭਾਰਤ ’ਚ ਇਕ ਵਾਰ ਫਿਰ 2022 ’ਚ ਇਕ ਪਾਵਰਫੁਲ ਇਲੈਕਟ੍ਰਿਕ ਸਕੂਟਰ ਲਾਂਚ ਕਰਨ ਲਈ ਤਿਆਰ ਹੈ।