ਇਲੈਕਟ੍ਰਿਕ ਕਾਰਾਂ ਨੇ ਹਾਈਡ੍ਰੋਜਨ ਕਾਰਾਂ ਨੂੰ ਪਛਾੜਿਆ !

Monday, Feb 22, 2016 - 03:12 PM (IST)

ਇਲੈਕਟ੍ਰਿਕ ਕਾਰਾਂ ਨੇ ਹਾਈਡ੍ਰੋਜਨ ਕਾਰਾਂ ਨੂੰ ਪਛਾੜਿਆ !

ਜਲੰਧਰ : ਫਿਊਲ ਕੰਜ਼ਪਸ਼ਨ ਨੂੰ ਰੋਕਨ ਲਈ ਹਾਈਡ੍ਰੋਜਨ ਕਾਰਾਂ ਤੇ ਇਲੈਕਟ੍ਰਿਕ ਕਾਰਾਂ ਦਾ ਨਿਰਮਾਣ ਪੂਰੇ ਜ਼ੋਰਾਂ ਨਾਲ ਚੱਲ ਰਿਹਾ ਹੈ ਪਰ ਵਰਤਮਾਨ ''ਚ ਦੇਖਣ ਨੂੰ ਇਹ ਮਿਲ ਰਿਹਾ ਹੈ ਕਿ ਇਲੈਕਟ੍ਰਿਕ ਕਾਰਾਂ ਹਾਈਡ੍ਰੋਜਨ ਫਿਊਲ ਵਾਲੀਆਂ ਕਾਰਾਂ ਨੂੰ ਪਛਾੜ ਰਹੀਆਂ ਹਨ। ਇਲੈਕਟ੍ਰਿਕ ਕਾਰਾਂ ਦੀ ਅਪ੍ਰੋਚ ਜ਼ਿਆਦਾ ਹੈ ਤੇ ਸੇਫਟੀ ਫੀਚਰਜ਼ ਦੇ ਮਾਮਲੇ ''ਚ ਵੀ ਇਨ੍ਹਾਂ ''ਚ ਰਿਸਰਚ ਕੀਤੀ ਜਾ ਰਹੀ ਹੈ। ਹੁਣ ਇਲੈਕਟ੍ਰਿਕ ਕਾਰਾਂ ਜਲਦੀ ਚਾਰਜ ਹੁੰਦੀਆਂ ਹਨ ਤੇ ਇਨ੍ਹਾਂ ਦੀ ਡਿਊਰੇਬਿਲਟੀ ਵੀ ਜ਼ਿਆਦਾ ਹੈ। 


ਪਰ ਇਸ ਦਾ ਮਤਲਬ ਇਹ ਨਹੀਂ ਕਿ ਹਾਈਡ੍ਰੋਜਨ ਕਾਰਾਂ ਨੂੰ ਪੁਰਾਣੀ ਟੈਕਨਾਲੋਜੀ ਮੰਨਿਆ ਜਾ ਰਿਹਾ ਹੈ। ਹਾਲਾਂਕਿ ਕਈ ਦਿੱਗਜ ਕੰਪਨੀਆਂ ਦਾ ਇਹ ਤੱਕ ਕਹਿਣਾ ਹੈ ਰਿ 2020 ਤੱਕ ਸੜਕਾਂ ''ਤੇ 1 ਮਿਲੀਅਨ ਤੋਂ ਵੱਧ ਇਲੈਕਟ੍ਰਿਕ ਕਾਰਾਂ ਸੜਕਾਂ ਦੌੜਨਗੀਆਂ। ਇਸ ਤੋਂ ਸਾਫ ਲਗਦਾ ਹੈ ਕਿ ਇਲੈਕਟ੍ਰਿਕ ਕਾਰਾਂ ਹਾਈਡ੍ਰੋਜਨ ਫਿਊਲ ਵਾਲੀਆਂ ਕਾਰਾਂ ਨੂੰ ਕੰਪੀਟੀਸ਼ਨ ''ਚੋਂ ਪਛਾੜ ਰਹੀਆਂ ਹਨ।


Related News