ਹੁਣ ਸਮਾਰਟਫੋਨਸ ''ਤੇ ਵੀ ਮਿਲੇਗਾ ਭੂਚਾਲ ਦਾ ਅਲਰਟ

12/31/2019 9:02:51 PM

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਇਕ ਨਵੇਂ ਵੈਦਰ ਫੀਚਰ 'ਤੇ ਕੰਮ ਕਰ ਰਹੀ ਹੈ। ਕੰਪਨੀ ਆਪਣੇ ਮੌਜੂਦਾ ਫਨਟੱਚ ਓ.ਐੱਸ. 'ਚ '' ਫੀਚਰ ਲਿਆ ਰਹੀ ਹੈ। ਵੀਵੋ ਫਨਟੱਚ ਓ.ਐੱਸ. ਦੇ ਪ੍ਰੋਜੈਕਟ ਮੈਨੇਜਰ Xiao Zhuge ਨੇ ਕਿਹਾ ਕਿ ਅਜੇ ਇਹ ਫੀਚਰ ਟੈਸਟਿੰਗ ਦੇ ਦੌਰ 'ਚ ਹੈ। ਇਸ ਫੀਚਰ ਦੇ ਬਾਰੇ 'ਚ ਕੋਈ ਹੋਰ ਜਾਣਕਾਰੀ ਕੰਪਨੀ ਨੇ ਸ਼ੇਅਰ ਨਹੀਂ ਕੀਤੀ।

ਸ਼ਾਓਮੀ ਵੀ ਲਿਆ ਰਹੀ ਇਹ ਫੀਚਰ
ਸ਼ਾਓਮੀ ਨੇ ਪਿਛਲੇ ਮਹੀਨੇ ਬੀਜਿੰਗ 'ਚ ਡਿਵੈੱਲਪਰਸ ਕਾਨਫਰੰਸ 'ਚ ਕਨਫਰਮ ਕੀਤਾ ਸੀ ਕਿ ਉਹ ਆਪਣੇ ਸਮਾਰਟਫੋਨਸ 'ਚ '' ਫੀਚਰ ਲਿਆ ਰਹੀ ਹੈ। ਕੰਪਨੀ ਨੇ ਇਸ ਦੇ ਲਈ ਚੀਨ ਦੇ ਕੁਝ ਹਿੱਸਿਆਂ 'ਚ MIUI 11 OS ਅਪਡੇਟ ਵੀ ਰੋਲ ਆਊਟ ਕਰ ਦਿੱਤੀ ਹੈ। ਜਲਦ ਹੀ ਇਸ ਅਪਡੇਟ ਨੂੰ ਚੀਨ ਦੇ ਹੋਰ ਹਿੱਸਿਆਂ 'ਚ ਵੀ ਰੋਲ ਆਊਟ ਕੀਤਾ ਜਾਵੇਗਾ। ਕੰਪਨੀ ਦਾ ਇਹ ਫੀਚਰ ਸਿਰਫ ਆਪਣੇ ਸਮਾਰਟਫੋਨ 'ਚ ਨਹੀਂ ਬਲਕਿ ਸਮਾਰਟ ਟੀ.ਵੀ. 'ਚ ਦੇਵੇਗੀ।

ਭੂਚਾਲ ਦੇ 10 ਸੈਕਿੰਡ ਪਹਿਲਾਂ ਮਿਲੇਗਾ ਅਲਰਟ
ਇਹ ਫੀਚਰਸ ਯੂਜ਼ ਰਸ ਦੇ ਭੂਚਾਲ ਦੇ 10 ਸੈਕਿੰਡ ਪਹਿਲਾ ਵਾਰਨਿੰਗ ਦੇਵੇਗਾ ਜਿਸ ਨਾਲ ਭੂਚਾਲ ਆਉਣ ਤੋਂ ਪਹਿਲਾਂ ਕਿਸੇ ਸੁਰੱਖਿਅਤ ਸਥਾਨ 'ਤੇ ਪਹੁੰਚਿਆ ਜਾ ਸਕੇ। ਇਨ੍ਹਾਂ ਹੀ ਨਹੀਂ ਇਹ ਫੀਚਰ ਐਮਰਜੈਂਸੀ ਸ਼ੈਲਟਰ, ਐਮਰਜੈਂਸੀ ਕਾਨਟੈਕਟ ਡੀਟੇਲ, ਮੈਡੀਕਲ ਕਾਨਟੈਕਟਸ ਅਤੇ ਰੈਸਕਿਊ ਨਾਲ ਜੁੜੀਆਂ ਜਾਣਕਾਰੀਆਂ ਵੀ ਦੇਵੇਗੀ।

ਅਜੇ ਸਿਰਫ ਚੀਨ 'ਚ ਹੀ ਲਾਂਚਿੰਗ
ਇਸ ਫੀਚਰ ਨੂੰ ਅਜੇ ਸਿਰਫ ਚੀਨ 'ਚ ਹੀ ਰੋਲ ਆਊਟ ਕੀਤਾ ਗਿਆ ਹੈ। ਭਾਰਤ 'ਚ ਇਸ ਫੀਚਰ ਦੇ ਰੋਲ ਆਊਟ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਕੰਪਨੀ ਇਸ ਫੀਚਰ ਨੂੰ ਦੂਜੇ ਦੇਸ਼ਾਂ 'ਚ ਲਾਗੂ ਕਰਨ ਲਈ ਵੱਖ-ਵੱਖ ਦੇਸ਼ਾਂ ਦੇ ਕੁਝ ਕੰਪਨੀਆਂ ਨਾਲ ਟਾਈਪ ਕਰ ਰਹੀ ਹੈ। ਸ਼ਾਓਮੀ ਨੇ ਹਾਲ ਹੀ 'ਚ ਨਵੀਂ ਸਮਾਰਟਵਾਚ ਵੀ ਲਾਂਚ ਕੀਤੀ ਹੈ। ਐੱਮ.ਆਈ. ਵਾਚ ਕਲਰ 'ਚ ਕੰਪਨੀ ਨੇ ਆਪਣੀ ਇਸ ਸਮਾਰਟਵਾਚ 'ਚ ਰਾਊਂਡ ਡਾਇਲ ਕੀਤਾ ਹੈ। ਜਦਕਿ ਇਸ ਤੋਂ ਪਹਿਲਾਂ Mi Watch 'ਚ ਕੰਪਨੀ ਨੇ ਰੈਕਟੈਂਗੁਲਰ ਡਾਇਲ ਦਿੱਤਾ ਸੀ। ਇਸ ਨੂੰ ਕੰਪਨੀ ਨੇ 3 ਕਲਰ ਆਪਸ਼ਨ ਨਾਲ ਲਾਂਚ ਕੀਤਾ ਗਿਆ ਹੈ। ਇਸ ਸਮਾਰਟਵਾਚ 'ਚ ਹਾਰਟ ਰੇਟ ਮਾਨੀਟਰ, ਸਲੀਪ ਟ੍ਰੈਕਿੰਗ ਵਰਗੇ ਦਮਦਾਰ ਫੀਚਰਸ ਮੌਜੂਦ ਹਨ।


Karan Kumar

Content Editor

Related News