IRCTC Down : ਤਿੰਨ ਘੰਟਿਆਂ ਤਕ ਠੱਪ ਰਹਿਣ ਤੋਂ ਬਾਅਦ ਮੁੜ ਸ਼ੁਰੂ ਹੋਈ ਈ-ਟਿਕਟ ਦੀ ਬੁਕਿੰਗ

Thursday, Nov 23, 2023 - 02:34 PM (IST)

ਗੈਜੇਟ ਡੈਸਕ- ਜੇਕਰ ਤੁਸੀਂ ਵੀ IRCTC ਦੀ ਸਾਈਟ ਤੋਂ ਟਿਕਟ ਬੁੱਕ ਕਰ ਰਹੇ ਹੋ ਅਤੇ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਘਬਰਾਓ ਨਾ ਕਿਉਂਕਿ ਤੁਸੀਂ ਇਕੱਲੇ ਨਹੀਂ ਹੋ। IRCTC ਦੀ ਵੈੱਬਸਾਈਟ ਦੀ ਡਾਊਨ ਹੈ ਜਿਸ ਕਾਰਨ ਈ-ਟਿਕਟ ਦੀ ਬੁਕਿੰਗ ਨਹੀਂ ਹੋ ਰਹੀ। ਇਸਦੀ ਜਾਣਕਾਰੀ ਖੁਦ IRCTC ਨੇ ਐਕਸ 'ਤੇ ਇਕ ਪੋਸਟ ਰਾਹੀਂ ਦਿੱਤੀ ਹੈ। 

ਅਪਡੇਟ- ਕਰੀਬ ਤਿੰਨ ਘੰਟਿਆਂ ਤਕ ਠੱਪ ਰਹਿਣ ਤੋਂ ਬਾਅਦ ਆਈ.ਆਰ.ਸੀ.ਟੀ.ਸੀ. ਦੀ ਸਾਈਟ 'ਤੇ ਈ-ਟਿਕਟ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਆਈ.ਆਰ.ਸੀ.ਟੀ.ਸੀ. ਨੇ ਇਸ ਆਊਟੇਜ ਲਈ ਤਕਨੀਕੀ ਸਮੱਸਿਆ ਨੂੰ ਜ਼ਿੰਮੇਵਾਰ ਠਹਿਰਾਇਆ ਹੈ। 

PunjabKesari

IRCTC ਨੇ ਕਿਹਾ ਹੈ ਕਿ ਕਿਸੇ ਤਕਨੀਕੀ ਸਮੱਸਿਆ ਕਾਰਨ ਹੀ ਈ-ਟਿਕਟ ਦੀ ਬੁਕਿੰਗ ਅਸਥਾਈ ਰੂਪ ਨਾਲ ਪ੍ਰਭਾਵਿਤ ਹੋਈ ਹੈ। ਟੈਕਨਿਕਲ ਟੀਮ ਇਸ ਲਈ ਕੰਮ ਕਰ ਰਹੀ ਹੈ। ਜਦੀ ਹੀ ਬੁਕਿੰਗ ਦੀ ਸੇਵਾ ਸ਼ੁਰੂ ਹੋ ਜਾਵੇਗੀ। ਕਈ ਯੂਜ਼ਰਜ਼ ਨੇ ਵੀ ਦਾਅਵਾ ਕੀਤਾ ਹੈ ਕਿ ਉਹ ਤਤਕਾਲ ਜਾਂ ਜਨਰਲ ਕਿਸੇ ਵੀ ਤਰੀਕੇ ਨਾਲ ਟਿਕਟ ਬੁੱਕ ਨਹੀਂ ਕਰ ਪਾ ਰਹੇ। 

ਕਈ ਯੂਜ਼ਰਜ਼ ਨੇ ਲਾਗਇਨ ਨਾ ਹੋਣ ਦੀ ਸ਼ਿਕਾਇਤ ਕੀਤੀ ਹੈ। ਇਹ ਸਮੱਸਿਆ ਆਈ.ਆਰ.ਸੀ.ਟੀ.ਸੀ. ਦੀ ਸਾਈਟ ਅਤੇ ਐਪ ਦੋਵਾਂ 'ਚ ਆ ਰਹੀ ਹੈ। ਕਈ ਯੂਜ਼ਰਜ਼ ਨੇ ਐਪ ਦੇ ਨਾਲ 502 ਬੈਡ ਗੈੱਟਵੇ ਏਰਰ ਦੀ ਵੀ ਸ਼ਿਕਾਇਤ ਕੀਤੀ ਹੈ। ਯੂਜ਼ਰਜ਼ ਨੂੰ ਡਾਊਨਟਾਈਮ ਦਾ ਮੈਸੇਜ ਮਿਲ ਰਿਹਾ ਹੈ ਜਦੋਂਕਿ ਆਈ.ਆਰ.ਸੀ.ਟੀ.ਸੀ. ਦਾ ਟਾਊਨ ਟਾਈਮ ਰਾਤ ਨੂੰ 11 ਵਜੇ ਤੋਂ ਹੁੰਦਾ ਹੈ। ਕਈ ਲੋਕਾਂ ਦੀ ਪੇਮੈਂਟ ਵੀ ਫਸ ਗਈ ਹੈ। ਉਨ੍ਹਾਂ ਦੇ ਅਕਾਊਂਟ 'ਚੋਂ ਪੈਸੇ ਕੱਟੇ ਗਏ ਹਨ ਪਰ ਬੁਕਿੰਗ ਹਿਸਟਰੀ ਨਹੀਂ ਦਿਸ ਰਹੀ। 


Rakesh

Content Editor

Related News