ਅਗਲੇ ਮਹੀਨੇ ducati ਪੇਸ਼ ਕਰੇਗੀ ਆਪਣੀਆਂ 2 ਨਵੀਆਂ ਮੋਟਰਸਾਈਕਲਸ

05/28/2017 6:22:33 PM

ਜਲੰਧਰ- ਇਟਾਲਿਅਨ ਮੋਟਰਸਾਈਕਲ ਨਿਰਮਾਤਾ ਕੰਪਨੀ ਡੁਕਾਟੀ ਅਗਲੇ ਮਹੀਨੇ ਆਪਣੇ ਦੋ ਨਵੇਂ ਮਾਡਲ ਲੈ ਕੇ ਆਉਣ ਦੀ ਤਿਆਰੀ ਚ ਹੈ। ਇਨ੍ਹਾਂ ''ਚੋਂ ਇਕ ਲਗਜ਼ਰੀ ਬਾਈਕ ਅਤੇ ਦੂੱਜੀ ਮਲਟੀਸਟਰਾਡਾ ਰੈਂਜ ਦੀ ਮੋਟਰਸਾਈਕਲ ਹੈ। ਇਹ ਮੋਟਰਸਾਈਕਲ ਹਨ Multistrada 950 (ਮਲਟੀਸਟਰਾਡਾ 950) ਅਤੇ Monster 797 (ਮਾਂਸਟਰ 797) ਸਪੋਰਟਸ ਬਾਈਕ।

 

ਦੋਨੋਂ ਮੋਟਰਸਾਈਕਲ ਅਗਲੇ ਮਹੀਨੇ ਦੀ 14 ਤਾਰੀਖ ਮਤਲਬ 14 ਜੂਨ ਨੂੰ ਲਾਂਚ ਹੋਣੀ ਹੈ। ਜਦ ਇਹ ਲਾਂਚ ਹੋਵੇਗੀ ਤਾਂ ਮਾਂਸਟਰ 797 ਦਾ ਮੁਕਾਬਲਾ ਕਾਵਾਸਾਕੀ Z650 ਅਤੇ ਬੇਨੇਲੀ TNT 600i ਅਤੇ ਮਲਟੀਸਟਰਾਡਾ 950 ਦਾ ਮੁਕਾਬਲਾ ਕਾਵਾਸਾਕੀ 1000, ਟਰਾਇੰਫ ਟਾਈਗਰ 800 ਅਤੇ ਸੁਜ਼ੂਕੀ ਵੀ-ਸਟਰੋਮ ਨਾਲ ਹੈ।

ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਮਾਂਸਟਰ 797 ''ਚ ਡੁਕਾਟੀ ਸਕਰੰਬਲਰ ਵਾਲਾ ਇੰਜਣ ਲਗਾ ਹੈ। ਇੱਥੇ 803cc L-ਟਵਿਨ ਇੰਜਣ ਦੇਖਣ ਨੂੰ ਮਿਲੇਗਾ ਜੋ 74.7PS ਦੀ ਪਾਵਰ ਦੇ ਨਾਲ 68.9Nm ਦਾ ਟਾਰਕ ਜਨਰੇਟ ਕਰੇਗਾ। ਇਸ ਸਪੋਰਟਸ ਬਾਈਕ ਦਾ ਭਾਰ 175 ਕਿਲੋਗਰਾਮ ਹੈ ਅਤੇ ਪਰਫਾਰਮੇਨਸ ਹੈ ਜਾਨਦਾਰ ।

ਮਲਟੀਸਟਰਾਡਾ 950 ਦੀ ਤਾਂ ਇਸ ਮੋਟਰਸਾਈਕਿਲ ''ਚ 937cc L-ਟਵਿਨ ਇੰਜਣ ਲਗਾ ਹੈ ਜੋ 113PS ਦਾ ਪਾਵਰ 9000rpm ''ਤੇ ਅਤੇ 96.2Nm ਦਾ ਟਾਰਕ 7750rpm ''ਤੇ ਜਨਰੇਟ ਕਰਦਾ ਹੈ।  ਦੋਨਾਂ ਮੋਟਰਸਾਈਕਲ ''ਚ ਡਿਊਲ ਡਿਸਕ ਬ੍ਰੇਕ ਅਤੇ ABS ਇੱਥੇ ਦੇਖਣ ਨੂੰ ਮਿਲੇਗਾ। 19 ਇੰਚ ਫ੍ਰੰਟ ਅਤੇ 17 ਇੰਚ ਰਿਅਰ ਵ੍ਹੀਲ ਇੱਥੇ ਦਿੱਤੇ ਗਏ ਹਨ। ਕੀਮਤਾਂ ਦੀ ਅਧਿਕਾਰਕ ਜਾਣਕਾਰੀ ਫਿਲਹਾਲ ਨਹੀਂ ਮਿਲ ਪਾਈ ਹੈ।


Related News