ਭਾਰਤ 'ਚ ਲਾਂਚ ਹੋਈ Ducati Monster SP, ਜਾਣੋ ਕੀਮਤ ਤੇ ਖੂਬੀਆਂ
Thursday, May 04, 2023 - 02:14 PM (IST)
ਆਟੋ ਡੈਸਕ- ਇਟਲੀ ਦੀ ਪ੍ਰਮੁੱਖ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਡੁਕਾਟੀ ਨੇ ਭਾਰਤੀ ਬਾਜ਼ਾਰ 'ਚ ਆਪਣੀ ਮਸ਼ਹੂਰ ਬਾਈਕ Monster SP ਦੇ ਨਵੇਂ ਅਪਡੇਟਿਡ ਮਾਡਲ ਨੂੰ ਲਾਂਚ ਕੀਤਾ ਹੈ। ਆਕਰਸ਼ਕ ਲੁੱਕ ਅਤੇ ਦਮਦਾਰ ਇੰਜਣ ਨਾਲ ਲੈਸ ਇਸ ਬਾਈਕ ਦੀ ਸ਼ੁਰੂਆਤੀ ਕੀਮਤ 15.95 ਲੱਖ ਰੁਪਏ ਰੱਖੀ ਗਈ ਹੈ। ਕੰਪਨੀ ਨੇ ਇਸ ਬਾਈਕ 'ਚ ਕੁਝ ਨਵੇਂ ਬਦਲਾਅ ਕੀਤੇ ਹਨ ਜੋ ਕਿ ਇਸਨੂੰ ਸੈਗਮੈਂਟ 'ਚ ਆਪਣੇ ਵਿਰੋਧੀ ਟ੍ਰਾਇਮਫ ਸਟਰੀਟ ਦੇ ਮੁਕਾਬਲੇ ਖੜ੍ਹਾ ਕਰਦੇ ਹਨ।
Ducati Monster SP 'ਚ ਕੀ ਹੈ ਨਵਾਂ
ਅਪਡੇਟਿਡ ਡੁਕਾਟੀ ਮਾਨਸਟਰ ਐੱਸ.ਪੀ. ਦੀ ਗੱਲ ਕਰੀਏ ਤਾਂ ਡਿਜ਼ਾਈਨ ਦੇ ਮਾਮਲੇ 'ਚ ਇਹ ਕਾਫੀ ਹੱਦ ਤਕ ਸਟੈਂਡਰਡ ਮਾਡ ਵਰਗੀ ਹੀ ਹੈ। ਇਸ ਵਿਚ ਮੋਟੋਜੀਪੀ ਤੋਂ ਪ੍ਰੇਰਿਤ ਬਲਾਕ-ਆਊਟ ਪਾਰਟ ਅਤੇ ਪੈਸੇਂਜਰ ਸੀਟ ਕਾਊਲ ਦੇਖਣ ਨੂੰ ਮਿਲਦਾ ਹੈ। ਇਸਤੋਂ ਇਲਾਵਾ ਪ੍ਰੈਜੈਕਟਰ-ਸਟਾਈਲ ਹੈੱਡਲਾਈਟਸ, ਐੱਲ.ਈ.ਡੀ. ਡੇਅ-ਟਾਈਮ ਰਨਿੰਗ ਲਾਈਟਸ, ਛੋਟੀ ਜਿਹੀ ਫਲਾਈ ਸਕਰੀਨ, ਇੰਟੀਗ੍ਰੇਟਿਡ ਟਰਨ ਇੰਡੀਕੇਟਰਸ ਦੇ ਨਾਲ ਮਸਕੂਲਰ ਫਿਊਲ ਟੈਂਕ ਇਸ ਬਾਈਕ ਦੀ ਲੁੱਕ ਨੂੰ ਹੋਰ ਵੀ ਸ਼ਾਨਦਾਰ ਬਣਾਉਂਦੇ ਹਨ। ਕੰਪਨੀ ਨੇ ਇਸ ਵਿਚ ਸਟੈੱਪ-ਅਪ ਸੀਟ ਅਤੇ ਟਵਿਨ ਐਗਜਾਸਟ (ਸਾਈਲੈਂਸਰ) ਦਿੱਤਾ ਹੈ। ਇਸਤੋਂ ਇਲਾਵਾ ਇਸ ਵਿਚ 17 ਇੰਚ ਦਾ ਅਲੌਏ ਵ੍ਹੀਲ ਮਿਲਦਾ ਹੈ, ਜੋ ਕਿ ਇਸਦੀ ਸਾਈਡ ਪ੍ਰੋਫਾਈਲ ਨੂੰ ਆਕਰਸ਼ਕ ਬਣਾਉਂਦੇ ਹਨ।
ਕੰਪਨੀ ਦਾ ਦਾਅਵਾ ਹੈ ਕਿ ਇਹ ਬਾਈਕ ਹਾਈ-ਸਪੈਸੀਫਿਕੇਸ਼ਨ ਵਾਲੇ ਹਾਰਡਵੇਅਰ ਦੇ ਨਾਲ ਆਉਂਦੀ ਹੈ। ਇਸ ਵਿਚ ਓਹਲਿੰਸ ਤੋਂ ਲਿਆ ਗਿਆ 43 ਮਿ.ਮੀ. ਦਾ ਐੱਨ.ਆਈ.ਐਕਸ, ਅਪਸਾਈਡ-ਡਾਊਨ ਫਰੰਟ ਫੋਰਕਸ ਸਸਪੈਂਸ਼ਨ ਦਿੱਤਾ ਗਿਆ ਹੈ ਜਦਕਿ ਪਿਛਲੇ ਹਿੱਸੇ 'ਚ ਓਹਲਿੰਸ ਰੀਅਰ ਮੋਨੋਸ਼ਾਕ ਸਸਪੈਂਸ਼ਨ ਦਿੱਤਾ ਗਿਆ ਹੈ। ਤੇਜ਼ ਰਫਤਾਰ 'ਚ ਸੰਤੁਲਿਤ ਬ੍ਰੇਕਿੰਗ ਲਈ ਇਸ ਵਿਚ 320 ਮਿ.ਮੀ. ਫਰੰਟ ਡਿਸਕ ਬ੍ਰੇਕ ਦਿੱਤੀ ਗਈ ਹੈ।
ਪਾਵਰ ਅਤੇ ਪਰਫਾਰਮੈਂਸ
ਮਾਨਸਟਰ ਐੱਸ.ਪੀ. 'ਚ ਕੰਪਨੀ ਨੇ 937 ਸੀਸੀ ਦੀ ਸਮਰੱਥਾ ਦਾ ਟਵਿਨ-ਸਿਲੰਡਰ, ਲਿਕੁਇਡ-ਕੂਲਡ ਇੰਜਣ ਦਾ ਇਸਤੇਮਾਲ ਕੀਤਾ ਹੈ, ਜੋ 9,250 ਆਰ.ਪੀ.ਐੱਮ. 'ਤੇ 111 ਐੱਚ.ਪੀ. ਦੀ ਪਾਵਰ ਅਤੇ 6,500 ਆਰ.ਪੀ.ਐੱਮ. 'ਤੇ 93 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ 6 ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਸ ਬਾਈਕ ਦਾ ਕੁੱਲ ਭਾਰ 166 ਕਿਲਗ੍ਰਾਮ ਹੈ ਅਤੇ ਕੰਪਨੀ ਇਸ ਵਿਚ 14 ਲੀਟਰ ਦਾ ਫਿਊਲ ਟੈਂਕ ਦੇ ਰਹੀ ਹੈ।
ਮਿਲਦੇ ਹਨ ਇਹ ਖਾਸ ਫੀਚਰਜ਼
ਡੁਕਾਟੀ ਮਾਨਸਟਰ ਐੱਸ.ਪੀ. 'ਚ ਕੰਪਨੀ ਨੇ ਫੁਲ-ਐੱਲ.ਈ.ਡੀ. ਲਾਈਟਨਿੰਗ ਦੇ ਨਾਲ ਹੀ 4.3 ਇੰਚ ਕਲਰ ਟੀ.ਐੱਫ.ਟੀ. ਡਿਸਪਲੇਅ ਦਿੱਤੀ ਹੈ। ਇਸਦੀ ਕੰਸੋਲ ਡਿਸਪਲੇਅ 'ਚ ਲੈਪ ਟਾਈਮਰ, ਫਿਊਲ ਗੇਜ, ਏਅਰ ਤਾਪਮਾਨ ਵਰਗੀਆਂ ਜਾਣਕਾਰੀਆਂ ਮਿਲਦੀਆਂ ਹਨ। ਕੰਪਨੀ ਨੇ ਡੁਕਾਟੀ ਮਲਟੀਮੀਡੀਆ ਸਿਸਟਮ ਅਤੇ ਹਿਟੇਡ ਗ੍ਰਿਪਸ ਨੂੰ ਬਦਲ ਦੇ ਤੌਰ 'ਤੇ ਪੇਸ਼ ਕੀਤਾ ਹੈ। ਇਸ ਬਾਈਕ 'ਚ ਤਿੰਨ ਰਾਈਡਿੰਗ ਮੋਡਸ ਦਿੱਤੇ ਗਏ ਹਨ, ਜਿਸ ਵਿਚ ਸਪੋਰਟ, ਰੋਡ ਅਤੇ ਵੇਟ ਸ਼ਾਮਲ ਹਨ। ਯਾਨੀ ਕਿ ਤੁਸੀਂ ਇਸ ਬਾਈਕ ਨੂੰ ਰੈਗੁਲਰ ਡਰਾਈਵ ਤੋਂ ਇਲਾਵਾ ਸਪੋਰਟ ਅਤੇ ਵੇਟ ਮੋਡ 'ਚ ਵੀ ਦੌੜਾ ਸਕਦੇ ਹਨ, ਜੋ ਕਿ ਗਿੱਲੀਆਂ ਸੜਕਾਂ 'ਤੇ ਵੀ ਬਿਹਤਰ ਪਰਫਾਰਮ ਕਰੇਗੀ। ਇਸ ਵਿਚ ਕਾਰਨਿੰਗ ਐਂਟੀ ਲਾਕ ਬ੍ਰੇਕਿੰਗ ਸਿਸਟਮ (ਏ.ਬੀ.ਐੱਸ.), ਵਿਲੀ ਕੰਟਰੋਲ, ਪਾਵਰ ਮੋਡਸ ਅਤੇ ਕੁਇਕ ਸ਼ਿਫਟਰ ਵਰਗੇ ਫੀਚਰਜ਼ ਵੀ ਮਿਲਦੇ ਹਨ।