ਆ ਰਿਹੈ ਦੁਨੀਆ ਦਾ ਸਭ ਤੋਂ ਮਜਬੂਤ ਸਮਾਰਟਫੋਨ, ਅੱਗ-ਪਾਣੀ ਨਾਲ ਵੀ ਨਹੀਂ ਹੋਵੇਗਾ ਖ਼ਰਾਬ

05/19/2022 5:25:07 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਕਿਸੇ ਰਗਡ ਸਮਾਰਟਫੋਨ ਦੀ ਭਾਲ ’ਚ ਹੋ ਤਾਂ DOOGEE S98 Pro ਸਮਾਰਟਫੋਨ ਤੁਹਾਡੇ ਲਈ ਅਗਲੇ ਮਹੀਨੇ ਆ ਰਿਹਾ ਹੈ। DOOGEE S98 Pro ਨੂੰ 6 ਜੂਨ ਨੂੰ ਲਾਂਚ ਕੀਤਾ ਜਾਵੇਗਾ ਅਤੇ ਇਸਦੀ ਵਿਕਰੀ ਵਰਲਡ ਪ੍ਰੀਮੀਅਮ ਡਿਸਕਾਊਂਟ ਤਹਿਤ 329 ਡਾਲਰ (ਕਰੀਬ 25,504 ਰੁਪਏ) ’ਚ ਹੋਵੇਗੀ। ਫੋਨ ਦੀ ਕੀਮਤ 439 ਡਾਲਰ (ਕਰੀਬ 27,060 ਰੁਪਏ) ਹੈ। DOOGEE S98 Proਦਾ ਡਿਜ਼ਾਇਨ ਏਲੀਅਨ ਤੋਂ ਪ੍ਰੇਰਿਤ ਹੈ। ਲਾਂਚਿੰਗ ਤੋਂ ਪਹਿਲਾਂ ਹੀ DOOGEE S98 Pro ਨੂੰ ਡਿਜ਼ਾਇਨ ਲਈ ਅਵਾਰਡ ਵੀ ਮਿਲ ਚੁੱਕਾ ਹੈ। ਫੋਨ ਦਾ ਰੀਅਰ ਪੈਨਲ ਏਲੀਅਨ ਦੇ ਸਿਰ ਵਰਗਾ ਹੈ। ਫੋਨ ਦੇ ਨਾਲ ਕੰਪਨੀ ਏਲੀਅਨ ਤੋਂ ਪ੍ਰੇਰਿਤ ਹੋ ਕੇ ਇਕ ਕਵਰ ਵੀ ਪੇਸ਼ ਕਰੇਗੀ।

DOOGEE S98 Pro ਦੇ ਫੀਚਰਜ਼
ਫੋਨ ’ਚ 6.3 ਇੰਚ ਦੀ ਫੁਲ ਐੱਚ.ਡੀ. ਪਲੱਸ ਐੱਲ.ਸੀ.ਡੀ. ਆਈ.ਪੀ.ਐੱਸ. ਡਿਸਪਲੇਅ ਹੈ। ਇਸ ਵਿਚ ਮੀਡੀਆਟੈੱਕ ਹੀਲਿਓ ਜੀ96 ਪ੍ਰੋਸੈਸਰ ਦੇ ਨਾਲ 8 ਜੀ.ਬੀ. ਤਕ ਰੈਮ+256 ਜੀ.ਬੀ. ਤਕ ਦੀ ਸਟੋਰੇਜ ਹੈ। ਫੋਨ ਨੂੰ IP68/69K ਦੀ ਰੇਟਿੰਗ ਮਿਲੀ ਹੈ। ਇਸਤੋਂ ਇਲਾਵਾ ਇਸਨੂੰ MIL-STD-810G ਸਰਟੀਫਿਕੇਟ ਵੀ ਮਿਲਿਆ ਹੈ ਜੋ ਕਿ ਮਿਲਿਟੀ ਗ੍ਰੇਡ ਮਜਬੂਤੀ ਲਈ ਹੈ। ਅਜਿਹੇ ’ਚ ਇਸ ਫੋਨ ਨੂੰ ਕਿਸੇ ਵੀ ਹਾਲਾਤ ’ਚ ਇਸਤੇਮਾਲ ਕੀਤਾ ਜਾ ਸਕੇਗਾ। ਫੋਨ ਦੇ ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ, ਵਰਚੁਅਲ ਟੂਲ ਕਿੱਟ ਅਤੇ ਐਂਡਰਾਇਡ 12 ਮਿਲੇਗਾ। 

DOOGEE S98 Pro ਦੇ ਰੀਅਰ ਪੈਨਲ ’ਤੇ 48 ਮੈਗਾਪਿਕਸਲ ਦਾ SONY IMX582 ਸੈਂਸਰ ਹੈ ਅਤੇ ਇਕ ਹੋਰ ਲੈੱਨਜ਼ 20 ਮੈਗਾਪਿਕਸਲ ਦਾ SONY IMX350 ਨਾਈਟ ਵਿਜ਼ਨ ਸੈਂਸਰ ਹੈ ਇਸ ਫੋਨ ਦਾ ਕੈਮਰਾ ਨਮੀ, ਵਧੇ ਹੋਏ ਤਾਪਮਾਨ, ਰੁਕਾਵਟਾਂ ਆਦਿ ਦਾ ਸਹੀ ਪਤਾ ਲਗਾ ਸਕਦਾ ਹੈ।

ਇਸ ਵਿਚ ਡਿਊਲ ਸਪੈਕਟਰਮ ਫਿਊਜ਼ਨ ਐਲਗੋਰਿਦਮ ਦਾ ਇਸਤੇਮਾਲ ਹੋਇਆ ਹੈ ਜਿਸਦੀ ਮਦਦ ਨਾਲ ਮੇਨ ਕੈਮਰਾ ਅਤੇ ਥਰਮਲ ਕੈਮਰਾ ਦੀ ਇਮੇਜ ਨੂੰ ਮਿਲਾ ਕੇ ਇਕ ਫੋਟੋ ਬਣਾਈ ਜਾ ਸਕੇਗੀ। ਸੈਲਫੀ ਲਈ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। DOOGEE S98 Pro ’ਚ 6000mAh ਦੀ ਬੈਟਰੀ ਹੈ ਜਿਸਦੇ ਨਾਲ 33 ਵਾਟ ਫਾਸਟ ਟਾਈਪ-ਸੀ ਚਾਰਜਿੰਗ ਦਾ ਸਪੋਰਟ ਹੈ। ਫੋਨ ਦੇ ਨਾਲ 15 ਵਾਟ ਵਾਇਰਲੈੱਸ ਚਾਰਜਿੰਗ ਦਾ ਵੀ ਸਪੋਰਟ ਹੈ।


Rakesh

Content Editor

Related News