ਸਾਵਧਾਨ! ਗੂਗਲ ’ਤੇ ਭੁੱਲ ਕੇ ਵੀ ਨਾ ਸਰਚ ਕਰੋ ਇਹ 5 ਚੀਜ਼ਾਂ, ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ

Tuesday, Mar 23, 2021 - 02:03 PM (IST)

ਸਾਵਧਾਨ! ਗੂਗਲ ’ਤੇ ਭੁੱਲ ਕੇ ਵੀ ਨਾ ਸਰਚ ਕਰੋ ਇਹ 5 ਚੀਜ਼ਾਂ, ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ

ਗੈਜੇਟ ਡੈਸਕ– ਅੱਜ ਦੇ ਸਮੇਂ ’ਚ ਗੂਗਲ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਅਸੀਂ ਹਰ ਜਾਣਕਾਰੀ ਲਈ ਪੂਰੀ ਤਰ੍ਹਾਂ ਗੂਗਲ ਦੇ ‘ਸਰਚ ਇੰਜਣ’ ’ਤੇ ਨਿਰਭਰ ਹੋ ਗਏ ਹਾਂ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਲ ਕਰਨ ਲਈ ਸਭ ਤੋਂ ਪਹਿਲਾਂ ਦਿਮਾਗ ’ਚ ਗੂਗਲ ਆਉਂਦਾ ਹੈ ਪਰ ਕਈ ਵਾਰ ਅਸੀਂ ਗੂਗਲ ਸਰਚ ਰਾਹੀਂ ਕੁਝ ਅਜਿਹਾ ਸਰਚ ਕਰਦੇ ਹਾਂ ਜਿਸ ਕਾਰਨ ਸਾਨੂੰ ਨੁਕਸਾਨ ਵੀ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਭੁੱਲ ਕੇ ਵੀ ਗੂਗਲ ’ਤੇ ਸਰਚ ਨਾ ਕਰੋ ਨਹੀਂ ਤਾਂ ਤੁਸੀਂ ਮੁਸ਼ਕਲ ’ਚ ਪੈ ਸਕਦੇ ਹੋ। ਤਾਂ ਆਓ ਜਾਣਦੇ ਹਾਂ ਅਜਿਹੀਆਂ 5 ਚੀਜ਼ਾਂ ਬਾਰੇ ਜਿਨ੍ਹਾਂ ਨੂੰ ਗੂਗਲ ’ਤੇ ਸਰਚ ਕਰਨ ਤੋਂ ਪਹਿਲਾਂ ਪੂਰੀ ਸਾਵਧਾਨੀ ਵਰਤਨੀ ਚਾਹੀਦੀ ਹੈ। 

ਇਹ ਵੀ ਪੜ੍ਹੋ– WhatsApp ਨੂੰ ਮਿਲਣਗੇ ਇਹ 5 ਕਮਾਲ ਦੇ ਫੀਚਰਜ਼, ਪੂਰੀ ਤਰ੍ਹਾਂ ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼

1. ਕਸਟਮਰ ਕੇਅਰ ਦਾ ਨੰਬਰ
ਗੂਗਲ ਸਰਚ ’ਚ ਜਾ ਕੇ ਕਦੇ ਵੀ ਕੋਈ ਕਸਟਮਰ ਕੇਅਰ ਨੰਬਰ ਸਰਚ ਨਾ ਕਰੋ। ਕਿਸੇ ਵੀ ਕੰਪਨੀ ਦਾ ਕਸਟਮਰ ਕੇਅਰ ਨੰਬਰ ਗੂਗਲ ’ਤੇ ਸਰਚ ਕਰਨ ਤੋਂ ਪਰਹੇਜ ਕਰਨਾ ਚਾਹੀਦਾ ਹੈ। ਜ਼ਿਆਦਾਤਰ ਲੋਕ ਕਿਸੇ ਵੀ ਸਰਵਿਸ ਲਈ ਕਸਟਮਰ ਕੇਅਰ ਦਾ ਨੰਬਰ ਗੂਗਲ ’ਤੇ ਲੱਭਦੇ ਹਨ। ਸਾਈਬਰ ਅਪਰਾਧੀ ਲੋਕਾਂ ਦੀ ਇਸੇ ਆਦਤ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਹਨ ਅਤੇ ਨਕਲੀ ਕੰਪਨੀ ਬਣਾ ਕੇ ਗਲਤ ਕਸਟਮਰ ਕੇਅਰ ਨੰਬਰ ਦਾ ਇਸਤੇਮਾਲ ਕਰਕੇ ਤੁਹਾਡੇ ਕੋਲੋਂ ਨਿੱਜੀ ਜਾਣਕਾਰੀ ਇਕੱਠੀ ਕਰਦੇ ਹਨ ਅਤੇ ਤੁਹਾਡੇ ਬੈਂਕ ਖ਼ਾਤੇ ਦੀ ਜਾਣਕਾਰੀ ਲੈ ਕੇ ਖ਼ਾਤਾ ਖਾਲੀ ਕਰ ਸਕਦੇ ਹੋ। 

ਇਹ ਵੀ ਪੜ੍ਹੋ– ਸਭ ਫੜ੍ਹੇ ਜਾਣਗੇ! ਸੋਸ਼ਲ ਮੀਡੀਆ ’ਤੇ ਫਰਜ਼ੀ ਅਕਾਊਂਟ ਵਾਲਿਆਂ ਦੀ ਹੁਣ ਖ਼ੈਰ ਨਹੀਂ​​​​​​​

2. ਬੈਂਕ ਵੈੱਬਸਾਈਟਾਂ
ਅੱਜ-ਕੱਲ੍ਹ ਆਨਲਾਈਨ ਬੈਂਕਿੰਗ ਦਾ ਚਲਨ ਹੈ ਅਤੇ ਇਸ ਲਈ ਅਸੀਂ ਗੂਗਲ ਦਾ ਸਹਾਰਾ ਲੈਂਦੇ ਹਾਂ। ਜੇਕਰ ਤੁਸੀਂ ‘ਗੂਗਲ ਸਰਚ’ ’ਚ ਜਾ ਕੇ ਬੈਂਕ ਦੀ ਵੈੱਬਸਾਈਟ ਸਰਚ ਕਰਦੇ ਹੋ ਤਾਂ ਸਾਵਧਾਨੀ ਵਰਤੋ। ਅਜਿਹਾ ਕਰਨਾ ਤੁਹਾਡੇ ਲਈ ਕਿਸੇ ਖ਼ਤਰੇ ਤੋਂ ਖ਼ਾਲੀ ਨਹੀਂ ਹੈ। ਸਾਈਬਰ ਅਪਰਾਧੀ ਬੈਂਕ ਦੀ ਫਰਜ਼ੀ ਵੈੱਬਸਾਈਟ ਬਣਾਉਂਦੇ ਹਨ ਅਤੇ ਬੈਂਕ ਦੀ ਅਧਿਕਾਰਤ ਵੈੱਬਸਾਈਟ ਨਾਲ ਮਿਲਦਾ-ਜੁਲਦਾ ਯੂ.ਆਰ.ਐੱਲ. ਵੀ ਰੱਖਦੇ ਹਨ। ਅਜਿਹੇ ’ਚ ਉਪਭੋਗਤਾ ਉਲਝ ਕੇ ਹੈਕਰਾਂ ਦੇ ਜਾਲ ’ਚ ਫਸ ਜਾਂਦੇ ਹਨ ਅਤੇ ਆਪਣਾ ਨੁਕਸਾਨ ਕਰਵਾ ਲੈਂਦੇ ਹਨ। ਆਨਲਾਈਨ ਬੈਂਕਿੰਗ ਦੀ ਸਹੂਲਤ ਲੈਣ ਲਈ ਬੈਂਕ ਦੀ ਵੈੱਬਸਾਈਟ ਦਾ ਯੂ.ਆਰ.ਐੱਲ. ਟਾਈਪ ਕਰੋ।

ਇਹ ਵੀ ਪੜ੍ਹੋ– ਦੁਨੀਆ ਦਾ ਸਭ ਤੋਂ ਸਸਤਾ 5ਜੀ ਫੋਨ ਲਾਂਚ, ਜਾਣੋ ਕੀਮਤ ਤੇ ਫੀਚਰਜ਼​​​​​​​

3. ਐਪਸ, ਫਾਇਲ ਅਤੇ ਸਾਫਟਵੇਅਰ
ਜੇਕਰ ਤੁਹਾਨੂੰ ਨੂੰ ਆਪਣੇ ਫੋਨ ’ਚ ਕੋਈ ਐਪ ਜਾਂ ਸਾਫਟਵੇਅਰ ਚਾਹੀਦਾ ਹੈ ਤਾਂ ਹਮੇਸ਼ਾ ਪਲੇਅ ਸਟੋਰ ਤੋਂ ਹੀ ਡਾਊਨਲੋਡ ਕਰੋ। ਵੇਖਿਆ ਗਿਆ ਹੈ ਕਿ ਕਈ ਲੋਕ ਉਨ੍ਹਾਂ ਐਪਸ ਨੂੰ ਗੂਗਲ ਤੋਂ ਡਾਊਨਲੋਡ ਕਰ ਲੈਂਦੇ ਹਨ ਜੋ ਪਲੇਅ ਸਟੋਰ ’ਤੇ ਨਹੀਂ ਮਿਲਦੇ। ਅਸੀਂ ਕਿਸੇ ਫਾਇਲ ਅਤੇ ਸਾਫਟਵੇਅਰ ਜਾਂ ਫਿਰ ਐਪ ਡਾਊਨਲੋਡ ਕਰਨ ਲਈ ਹਮੇਸ਼ਾ ਗੂਗਲ ਦਾ ਸਹਾਰਾ ਲੈਂਦੇ ਹਾਂ। ਅਜਿਹਾ ਕਰਨਾ ਕਾਫੀ ਖ਼ਤਰਨਾਕ ਹੋ ਸਕਦਾ ਹੈ। ਕਿਸੇ ਵੀ ਗਲਤ ਲਿੰਕ ਨੂੰ ਓਪਨ ਕਰਨ ਨਾਲ ਸਾਡੇ ਕੰਪਿਊਟਰ ਜਾਂ ਪਿਰ ਲੈਪਟਾਪ ’ਚ ਖ਼ਤਰਨਾਕ ਵਾਇਰਸ ਜਾਂ ਮਾਲਵੇਅਰ ਆ ਸਕਦਾ ਹੈ। ਇਹ ਵਾਇਰਸ ਸਾਡੀ ਨਿੱਜੀ ਜਾਣਕਾਰੀ ਇਕੱਠੀ ਕਰਨ ਤੋਂ ਇਲਾਵਾ ਕੰਪਿਊਟਰ ਦੀਆਂ ਫਾਇਲਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। 

ਇਹ ਵੀ ਪੜ੍ਹੋ– ਇਸ ਕੰਪਨੀ ਨੇ ਲਾਂਚ ਕੀਤਾ ਏਅਰ ਪਿਊਰੀਫਾਇਰ ਵਾਲਾ ਪੱਖਾ, ਜਾਣੋ ਕੀਮਤ​​​​​​​

4. ਨਿਵੇਸ਼ ਅਤੇ ਪੈਸੇ ਕਮਾਉਣ ਦੇ ਤਰੀਕੇ
ਹਰ ਇਨਸਾਨ ਚੰਗੇ ਲਾਈਫ ਸਟਾਈਲ ਲਈ ਪੈਸਾ ਕਮਾਉਣਾ ਚਾਹੁੰਦਾ ਹੈ। ਇਸ ਲਈ ਕਈ ਲੋਕ ਗੂਗਲ ’ਤੇ ਸਰਚ ਕਰਦੇ ਹਨ। ਗੂਗਲ ਸਰਚ ’ਚ ਜਾ ਕੇ ਕਦੇ ਵੀ ਤੁਸੀਂ ਇਨਵੈਸਟਮੈਂਟ ਅਤੇ ਪੈਸਾ ਕਮਾਉਣ ਦੇ ਤਰੀਕਿਆਂ ਬਾਰੇ ਸਰਚ ਨਾ ਕਰੋ। ਹੈਕਰ ਉਨ੍ਹਾਂ ਲੋਕਾਂ ਨੂੰ ਸਭ ਤੋਂ ਪਹਿਲਾਂ ਟਾਰਗੇਟ ਕਰਦੇ ਹਨ ਜੋ ਪੈਸਾ ਕਮਾਉਣਾ ਚਾਹੁੰਦੇ ਹਨ। ਇਸ ਲਈ ਉਹ ਫਰਜ਼ੀ ਕੰਪਨੀ ਅਤੇ ਵੈੱਬਸਾਈਟ ਬਣਾ ਕੇ ਤੁਹਾਨੂੰ ਜਾਲ ’ਚ ਫਸਾ ਸਕਦੇ ਹਨ। 

ਇਹ ਵੀ ਪੜ੍ਹੋ– ਭਾਰਤ ’ਚ ਲਾਂਚ ਹੋਈ ਆਡੀ ਐੱਸ5 ਸਪੋਰਟਬੈਕ ਫੇਸਲਿਫਟ, ਸ਼ੁਰੂਆਤੀ ਕੀਮਤ 79.06 ਲੱਖ ਰੁਪਏ​​​​​​​

5. ਗੂਗਲ ’ਤੇ ਮੈਡੀਕਲ ਸਲਾਹ ਤੋਂ ਬਚੋ
ਕੁਝ ਲੋਕ ਆਪਣੀ ਬੀਮਾਰੀ ਦਾ ਇਲਾਜ ਅਤੇ ਦਵਾਈਆਂ ਵੀ ਗੂਗਲ ’ਤੇ ਸਰਚ ਕਰਦੇ ਹਨ। ਜ਼ਰੂਰੀ ਨਹੀਂ ਹੈ ਕਿ ਗੂਗਲ ’ਤੇ ਦੱਸਿਆ ਗਿਆ ਇਲਾਜ ਅਤੇ ਦਵਾਈ ਤੁਹਾਡੇ ਲਈ ਸਹੀ ਕੰਮ ਕਰੇ। ਗੂਗਲ ਸਰਚ ’ਚ ਕਿਸੇ ਵੀ ਬੀਮਾਰੀ ਦੇ ਇਲਾਜ ਅਤੇ ਦਵਾਈਆਂ ਬਾਰੇ ਕਦੇ ਸਰਚ ਨਾ ਕਰੋ। ਅਜਿਹਾ ਕਰਨ ਨਾਲ ਤੁਸੀਂ ਗਲਤ ਦਵਾਈ ਬਾਰੇ ਜਾਣਕਾਰੀ ਲੈ ਸਕਦੇ ਹੋ ਅਤੇ ਉਸ ਦਾ ਸੇਵਨ ਕਰ ਸਕਦੇ ਹੋ ਜੋ ਤੁਹਾਡੀ ਸਿਹਤ ਲਈ ਹਾਨੀਕਾਰਕ ਹੋਵੇਗਾ। 

ਨੋਟ– ਇਸ ਖ਼ਬਰ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Rakesh

Content Editor

Related News