ਕੀ ਤੁਸੀਂ ਜਾਣਦੇ ਹੋ ਵੋਟਿੰਗ ਮਸ਼ੀਨ ਕਿਸ ਤਰ੍ਹਾਂ ਕੰਮ ਕਰਦੀ ਹੈ?
Wednesday, Feb 22, 2017 - 03:56 PM (IST)

ਜਲੰਧਰ- ਜੇਕਰ ਤੁਸੀਂ ਵੀ ਕਰਨ ਜਾ ਰਹੇ ਹੋ ਵੋਟ ਪਹਿਲੀ ਵਾਰ ਤਾਂ ਜ਼ਰੂਰ ਪੜ੍ਹੋ ਕਿਸ ਤਰ੍ਹਾਂ ਕਰਦੇ ਹੈ ਵੋਟਿੰਗ ਅਤੇ ਵੋਟਰ ਹੋਣ ਦੇ ਨਾ ''ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ. ਐੱਮ.) ਨਾਲ ਜੁੜੇ ਕੁਝ ਅਹਿਮ ਪਹਿਲੂ ਜਿੰਨ੍ਹਾਂ ਦੇ ਬਾਰੇ ''ਚ ਤੁਸੀਂ ਸੁਣਿਆ ਵੀ ਨਹੀਂ ਹੋਵੇਗਾ। ਭਾਰਤ ''ਚ ਵੋਟਿੰਗ ਲਈ ਉਪਯੋਗ ਕੀਤੀ ਜਾਣ ਵਾਲੀ ਵੋਟਿੰਗ ਮਸ਼ੀਨ ਦੋ ਅੰਗਾਂ ਦਾ ਸਮੀਕਰਨ ਹੁੰਦੀ ਹੈ ਪਹਿਲੇ ਅੰਗ ਨੂੰ ਬੈਲੈਟਿੰਗ ਮਸ਼ੀਨ ਕਿਹਾ ਜਾਂਦਾ ਹੈ, ਜਿਸ ''ਚ ਵੋਟਰ ਬਟਨ ਦਬਾਉਂਦਾ ਹੈ। ਦੂਜਾ ਅੰਗ ਕੰਟਰੋਲ ਯੂਨਿਟ ਹੁੰਦਾ ਹੈ। ਇਹ ਬੂਥ ''ਤੇ ਤਾਇਨਾਤ ਵੋਟਿੰਗ ਅਧਿਕਾਰੀ ਨੂੰ ਨਿਗਰਾਨੀ ਦੀ ਸ਼ਕਤੀ ਦਿੰਦਾ ਹੈ।
ਇਹ ਦੋਵੇਂ ਅੰਗ 5 ਮੀਟਰ ਲੰਬੇ ਕੇਬਲ ਦੇ ਰਾਹੀ ਜੁੜੇ ਹੁੰਦੇ ਹਨ। ਵੋਟਰ ਬੈਲੋਟਿੰਗ ਯੂਨਿਟ ''ਚ ਆਪਣਾ ਵੋਟ ਕਰਦੇ ਹਨ, ਜਿਸ ਨਾਲ ਵੋਟਿੰਗ ਕੰਪਾਰਟਮੈਂਟ ਦੇ ਅੰਦਰ ਰੱਖਿਆ ਜਾਂਦਾ ਹੈ। ਇਸ ਤੋਂ ਪਹਿਲਾਂ ਵੋਟਿੰਗ ਅਧਿਕਾਰੀ ਹਰ ਵੋਟ ਪਾਉਣ ਨੂੰ ਬੈਲਟ ਦਿੰਦਾ ਹੈ। ਜਿਸ ਨਾਲ ਕੰਟਰੋਲ ਯੂਨਿਟ ਦੀ ਕੁਸ਼ਲਤਾ ਦੇ ਵੱਲੋਂ ਬਦਲ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਵੋਟਿੰਗ ਅਧਿਕਾਰੀ ਬੈਲੋਟ ਬਟਨ ਨੂੰ ਦਬਾਉਂਦਾ ਹੈ ਅਤੇ ਫਿਰ ਵੋਟਿੰਗ ਨੂੰ ਵੋਟ ਕਰਨਾ ਹੁੰਦਾ ਹੈ।
ਵੋਟਰ ਦੇ ਵੋਟ ਕਰਨ ਤੋਂ ਬਾਅਦ ( ਇਕ ਵਾਰ ਬਟਨ ਦਬਾਉਂਦੇ ਹੀ) ਇਹ ਮਸ਼ੀਨ ਆਪਣੇ-ਆਪ ਲਾਕ ਹੋ ਜਾਂਦੀ ਹੈ। ਜੇਕਰ ਇਸ ਤੋਂ ਬਾਅਦ ਕੋਈ ਦੁਬਾਰਾ ਬਟਨ ਦਬਾਉਂਦਾ ਹੈ ਤਾਂ ਉਸ ਦੀ ਗਿਣਤੀ ਵੋਟ ''ਚ ਨਹੀਂ ਹੁੰਦੀ। ਇਸ ਨਾਲ ਇਕ ਵੋਟਰ ਇਕ ਤੋਂ ਜ਼ਿਆਦਾ ਵੋਟ ਨਹੀਂ ਕਰ ਸਕਦਾ। ਇਕ ਈ. ਵੀ. ਐੱਮ 6 ਵੋਲਟ ਦੀ ਬੈਟਰੀ ਦੀ ਮਦਦ ਨਾਲ ਕੰਮ ਕਰਦੀ ਹੈ ਤਾਂ ਕਿ ਕਿਸੇ ਹੋਰ ਬਾਹਰੀ ਪਾਵਰ ਦੀ ਜ਼ਰੂਰਤ ਨਾ ਪਵੇ। ਇਕ ਈ. ਵੀ. ਐੱਮ ''ਚ 64 ਉਮੀਦਵਾਰਾਂ ਦੇ ਨਾਂ ਨੂੰ ਇਸ ਤਰ੍ਹਾਂ ਸੂਚੀਬੱਧ ਕੀਤਾ ਜਾਂਦਾ ਹੈ ਕਿ ਇਕ ਸੂਚੀ ''ਚ 16 ਨਾਂ ਆਉਂਦੇ ਹਨ ਅਤੇ ਅਜਿਹੀਆਂ 4 ਸੂਚੀਆਂ ਬਣਾਈਆਂ ਜਾਂਦੀਆਂ ਹਨ, ਜੋ ਇਕ ਦੂਜੇ ਨਾਲ ਜੁੜੀ ਰਹਿੰਦੀ ਹੈ।
ਈ. ਵੀ. ਐੱਮ. ਕਈ ਤਰੀਕਿਆ ''ਚ ਪਰੰਪਰਾਗਤ ਵੋਟਿੰਗ ਤੋਂ ਬਿਹਤਰ ਅਤੇ ਸੁਵਿਧਾਜਨਕ ਮੰਨਿਆ ਜਾਂਦਾ ਹੈ। ਇਕ ਵਿਅਕਤੀ ਸਿਰਫ ਇਕ ਹੀ ਵੋਟ ਪਾ ਸਕਦਾ ਹੈ, ਜਿਸ ਨਾਲ ਨਕਲੀ ਵੋਟਿੰਗ ਵਰਗੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ, ਕਿਉਂਕਿ ਈ. ਵੀ. ਐੱਸ. ਬੈਟਰੀ ਨਾਲ ਚੱਲਦੀ ਹੈ ਇਸ ਲਈ ਇਸ ਨਾਲ ਬਿਜਲੀ ਦੀ ਬੱਚਤ ਹੁੰਦੀ ਹੈ, ਜੇਕਰ ਵੋਟਿੰਗ ਦੌਰਾਨ ਬਿਜਲੀ ਨਾ ਵੀ ਹੋਵੇ, ਤਦ ਵੀ ਕੋਈ ਦਿੱਕਤ ਨਹੀਂ ਹੁੰਦੀ। ਈ. ਵੀ. ਐੱਸ. ਤੋਂ ਪੈਸਿਆਂ ਦੀ ਬੱਚਤ ਹੁੰਦੀ ਹੈ ਕਿਉਂਕਿ ਲੱਖਾਂ ਬੈਲੋਟ ਪੇਪਰ, ਬੈਲੋਟ ਪੇਪਰ ਦੇ ਟ੍ਰਾਂਸਪੋਰਟ ਦਾ ਖਰਚਾ, ਗਿਣਤੀ ਦਾ ਖਰਚਾ ਅਦਿ ਘੱਟ ਹੋਣ ਨਾਲ ਕਾਫੀ ਪੈਸਿਆਂ ਦੀ ਬੱਚਤ ਹੁੰਦੀ ਹੈ। ਲੱਖਾਂ ਬੈਲੋਟ ਪੇਪਰ ਦੀ ਜਗ੍ਹਾ ਇਕ ਈ. ਵੀ. ਐੱਮ. ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਣਾ ਸੁਵਿਧਾਜਨਕ ਹੁੰਦਾ ਹੈ। ਵੋਟ ਦੀ ਗਿਣਤੀ ''ਚ ਆਸਾਨੀ ਹੁੰਦੀ ਹੈ। ਇਕ ਈ. ਵੀ. ਐੱਮ. 15 ਸਾਲ ਤੱਕ ਕੰਮ ਕਰ ਸਕਦੀ ਹੈ। ਅਨਪੜ੍ਹ ਲੋਕ ਵੀ ਈ. ਵੀ. ਐੱਮ ਦਾ ਆਸਾਨੀ ਨਾਲ ਉਪਯੋਗ ਕਰ ਸਕਦੇ ਹੈ।
ਕਈ ਚੰਗਿਆਈਆਂ ਹੋਣ ਦੇ ਬਾਵਜੂਦ ਵੀ ਈ. ਵੀ. ਐੱਮ. ''ਚ ਕਮੀ ਹੈ। ਈ. ਵੀ. ਐੱੱਮ. ਦੀ ਸਭ ਤੋਂ ਵੱਡੀ ਕਮੀ ਹੈ ਵੋਟਿੰਗ ਖਤਮ ਹੋਣ ਤੋਂ ਬਾਅਦ ਨਤੀਜੇ ਆਸਾਨੀ ਨਾਲ ਦੇਖੇ ਜਾ ਸਕਦੇ ਹਨ। ਇਸ ਨਾਲ ਉਮੀਦਾਂ ''ਚ ਉਤਸ਼ਾਹ ਖਤਮ ਹੋ ਜਾਂਦਾ ਹੈ।