7X ਓਪਟਿਕਲ ਜ਼ੂਮ ਨਾਲ ਲੈਸ DJI Zenmuse Z3 ਡ੍ਰੋਨ ਕੈਮਰਾ ਲਾਂਚ
Friday, Jul 15, 2016 - 04:14 PM (IST)

ਜਲੰਧਰ- DJI ਨੇ ਬਾਜ਼ਾਰ ''ਚ ਆਪਣਾ ਨਵਾਂ ਕੈਮਰਾ Zenmuse Z3 ਪੇਸ਼ ਕੀਤਾ ਹੈ। ਇਹ ਇਕ ਡ੍ਰੋਨ ਕੈਮਰਾ ਹੈ। ਇਹ ਕੰਪਨੀ ਦਾ ਪਹਿਲਾ ਏਰਿਅਲ ਜ਼ੂਮ ਕੈਮਰਾ ਹੈ ਜਿਸ ਨੂੰ ਸਟਿੱਲ ਫੋਟੋਗ੍ਰਾਫੀ ਲਈ ਆਪਟੀਮਾਇਜ਼ਡ ਕੀਤਾ ਗਿਆ ਹੈ। ਇਹ ਕੈਮਰਾ 7X ਆਪਟਿਕਲ ਜ਼ੂਮ ਨਾਲ ਲੈਸ ਹੈ।
ਇਹ ਕੈਮਰਾ inspire 1, Matrice 100 ਅਤੇ Matrice 600 ਡ੍ਰੋਨ ਨਾਲ ਕਨੈੱਕਟ ਹੋ ਸਕਦਾ ਹੈ। DJI Zenmuse Z3 ਦਾ ਭਾਰ 262 ਗ੍ਰਾਮ ਹੈ। ਇਹ 7x ਜ਼ੂਮ ਕਰ ਸਕਦਾ ਹੈ, ਇਸ ''ਚ 3.5x ਆਪਟਿਕਲ ਜ਼ੂਮ ਮੌਜੂਦ ਹੈ, ਨਾਲ ਹੀ 2x ਡਿਜ਼ਿਟਲ ਜ਼ੂਮ ਵੀ ਮੌਜੂਦ ਹੈ। ਇਸ ਕੈਮਰੇ ਦੀ ਰੇਂਜ 22 ਮਿਲੀਮੀਟਰ ਤੋਂ 77 ਮਿਲੀਮੀਟਰ ਹੈ। ਇਸ ''ਚ 62.8 ਅਪਰਚਰ ਨਾਲ 65.2 ਤੱਕ ਹੈ।
ਇਸ ਕੈਮਰੇ ਦੀ ਕੀਮਤ $899 ਹੈ ਅਤੇ ਇਹ 28 ਜੁਲਾਈ ਤੋਂ ਸੇਲ ਲਈ ਉਪਲੱਬਧ ਹੋਵੇਗਾ