ਐਕਸਟਰਾ ਬਾਸ ਨਾਲ Detel D1 ਈਅਰਫੋਨ ਹੋਏ ਲਾਂਚ

Monday, Apr 09, 2018 - 02:52 PM (IST)

ਐਕਸਟਰਾ ਬਾਸ ਨਾਲ Detel D1 ਈਅਰਫੋਨ ਹੋਏ ਲਾਂਚ

ਜਲੰਧਰ-ਘਰੇਲੂ ਇਲੈਕਟ੍ਰੋਨਿਕ ਬ੍ਰਾਂਡ Detel ਨੇ ਹਾਲ ਹੀ ਨਵਾਂ ਡੀਟੇਲ D1 ਈਅਰਫੋਨ ਲਾਂਚ ਕੀਤਾ ਹੈ, ਜਿਸ ਦੀ ਕੀਮਤ 299 ਰੁਪਏ ਹੈ। ਇਹ ਈਅਰਫੋਨ ਐਕਸਕਲੂਸਿਵਲੀ ਰੂਪ ਨਾਲ B2BAdda.com ਜੋ ਭਾਰਤ ਦੀ ਪਹਿਲੀ ਹਾਈਬਰਿਡ ਈ-ਡਿਸਟਰੀਬਿਊਸ਼ਨ ਪਲੇਟਫਾਰਮ 'ਤੇ ਖਰੀਦਣ ਲਈ ਉਪਲੱਬਧ ਹੈ। ਡੀਟੇਲ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਮਿਊਜ਼ਿਕ ਲਵਰਸ ਦੇ ਲਈ ਇਹ ਮੋਬਾਇਲ ਐਕਸੈਸਰੀ ''ਵੈਲਯੂ ਫਾਰ ਮਨੀ'' ਦੇ ਰੂਪ 'ਚ ਤਿਆਰ ਕੀਤੀ ਗਈ ਹੈ। 

 

ਸਪੈਸੀਫਿਕੇਸ਼ਨ-
ਇਨ੍ਹਾਂ ਈਅਰਫੋਨਜ਼ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਹ ਈਅਰਫੋਨ 'ਚ 1.2 ਮੀਟਰ ਦੀ ਕਾਰਡ ਦੀ ਲੰਬਾਈ ਹੁੰਦੀ ਹੈ ਅਤੇ ਸਾਰੇ ਆਈ. ਓ. ਐੱਸ. , ਐਂਡਰਾਇਡ ਡਿਵਾਈਸ ਅਤੇ 3.5mm ਜੈਕ ਨਾਲ ਕੰਪਿਊਟਰ 'ਤੇ ਕੁਨੈਕਟ ਹੋ ਸਕਦਾ ਹੈ। ਇਹ ਡਿਵਾਈਸ ਮਿਊਜ਼ਿਕ ਪਲੇਅਰ, ਪੋਰਟਬੇਲ ਗੇਮਿੰਗ ਡਿਵਾਈਸਿਜ਼ ਆਦਿ ਨੂੰ ਸੁਪੋਰਟ ਕਰਦਾ ਹੈ। ਇਹ ਈਅਰਫੋਨ 1 ਸਾਲ ਦੀ ਵਾਰੰਟੀ ਨਾਲ ਆਉਦੇ ਹਨ। 

 

ਡਿਵਾਈਸ ਦੇ ਬਿਲਟ ਇਨ ਮਾਈਕ੍ਰੋਫੋਨ ਦਿੱਤਾ ਗਿਆ ਹੈ, ਜੋ ਯੂਜ਼ਰਸ ਨੂੰ ਇਕ ਕਲਿੱਕ ਕਰਨ ਨਾਲ ਹੈਂਡ ਫਰੀ ਦੀ ਸਹੂਲਤ ਦਿੱਤੀ ਜਾਂਦੀ ਹੈ। ਯੂਜ਼ਰਸ ਇਸ ਨਾਲ ਕਾਲ ਨੂੰ ਰੀਸੀਵ ਕਰਨ ਅਤੇ ਮਿਊਜ਼ਿਕ ਬਟਨ ਲਈ ਟ੍ਰੈਕ ਨੂੰ ਬਦਲਣ ਲਈ ਵਰਤਿਆ ਜਾ ਸਕਦਾ ਹੈ। ਇਹ ਈਅਰਫੋਨ ਐਕਸਟਰਾ ਬਾਸ ਅਤੇ ਵਧੀਆ ਟਰੈਬਲ ਦੇਣ ਦੇ ਨਾਲ ਲਾਈਟ ਵੇਟ ਕੇਬਲ ਨਾਲ ਡਿਜ਼ਾਇਨ ਕੀਤਾ ਗਿਆ ਹੈ।


Related News