ਡੈੱਲ ਨੇ ਸਕੂਲਾਂ ਲਈ ਪੇਸ਼ ਕੀਤੀ ਵੱਡੀ ਟੱਚ ਸਕ੍ਰੀਨ
Tuesday, Jun 28, 2016 - 12:33 PM (IST)

ਜਲੰਧਰ— ਹੁਣ ਉਹ ਦਿਨ ਦੂਰ ਨਹੀਂ ਜਦੋਂ ਕਲਾਸਰੂਮਾਂ ''ਚ ਚਾਕਬੋਰਡ ਦਿਸਣੇ ਬੰਦ ਹੋ ਜਾਣਗੇ। ਇਸ ਗੱਲ ਨੂੰ ਸਾਬਿਤ ਕਰਦਾ ਹੈ ਡੈੱਲ ਦਾ ਇਹ 70-ਇੰਚ ਵਾਲੀ ਟੱਚ ਸਕ੍ਰੀਨ ਡਿਵਾਈਸ। ਅਮਰੀਕੀ ਲੈਪਟਾਪ ਅਤੇ ਪੀ.ਸੀ. ਮੇਕਰ ਨੇ ਸੀ7017ਟੀ ਟੱਚ ਸਕ੍ਰੀਨ ਪੇਸ਼ ਕੀਤੀ ਹੈ ਜੋ ਸਕੂਲਾਂ ਅਤੇ ਬੋਰਡਰੂਮਸ ''ਚ ਵਾਈਟਬੋਰਡ ਦੀ ਥਾਂ ਲਵੇਗੀ।
ਇਹ 10 ਫਿੰਗਰ ਟੱਚ ਨੂੰ ਸਪੋਰਟ ਕਰਦੀ ਹੈ। ਇਸ ਦੇ ਨਾਲ 2 ਪੈੱਨ ਆਉਂਦੇ ਹਨ। ਹਾਲਾਂਕਿ ਇਹ ਮਾਈਕ੍ਰੋਸਾਫਟ ਦੇ ਸਰਫੇਸ ਬਹ ਦੀ ਤਰ੍ਹੰ ਹੈ ਜਿਸ ਦਾ ਸਕ੍ਰੀਨ ਸਾਈਜ਼ 84-ਇੰਚ ਦਾ ਹੈ। ਡੈੱਲ ਸੀ7017ਟੀ ਦੀ ਕੀਮਤ 5000 ਡਾਲਰ (ਕਰੀਬ 3,38,980 ਰੁਪਏ) ਹੈ ਜਿਸ ਵਿਚ ਕੰਪਿਊਟਰ ਨੂੰ ਐਡ ਨਹੀਂ ਕੀਤਾ ਗਿਆ ਹੈ ਪਰ ਇੰਨੀ ਕੀਮਤ ਦੇ ਲਿਹਾਜ ਨਾਲ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਹਰ ਕਲਾਸਰੂਮ ''ਚ ਇਸ ਨੂੰ ਲਗਾਉਣਾ ਸ਼ਾਇਦ ਸਕੂਲਾਂ ਦੇ ਬਜਟ ''ਚ ਫਿੱਟ ਨਾ ਹੋਵੇ।