ਭਾਰਤ ''ਚ Dell ਨੇ ਉਤਾਰੇ ਦੋ ਨਵੇਂ ਬਜਟ ਲੈਪਟਾਪਜ਼, ਜਾਣੋ ਸਪੈਸੀਫਿਕੇਸ਼ਨਜ਼
Saturday, Dec 22, 2018 - 03:31 PM (IST)

ਗੈਜੇਟ ਡੈਸਕ- ਡੈੱਲ ਇੰਡੀਆ ਨੇ ਭਾਰਤ 'ਚ ਡੈੱਲ ਇੰਸਪਿਰਾਨ 5000 ਸੀਰੀਜ ਦੇ ਦੋ ਨਵੇਂ ਲੈਪਟਾਪ ਲਾਂਚ ਕੀਤੇ ਹਨ। ਇਨ੍ਹਾਂ ਦੋਨਾਂ ਲੈਪਟਾਪ 'ਚ 8ਵੇਂ ਜਨਰੇਸ਼ਨ ਦਾ ਇੰਟੈੱਲ ਚਿੱਪ ਤੇ ਡੈੱਲ ਸਿਨੇਮਾ ਸਾਫਟਵੇਅਰ ਦਿੱਤਾ ਗਿਆ ਹੈ। ਇਨ੍ਹਾਂ 'ਚੋਂ 14 ਇੰਚ ਵਾਲੇ ਡੈੱਲ ਇੰਸਪਿਰਾਨ 5480 ਦੀ ਸ਼ੁਰੂਆਤੀ ਕੀਮਤ 36,990 ਰੁਪਏ ਤੇ 15 ਇੰਚ ਵਾਲੇ ਡੈੱਲ ਇੰਸਪਿਰਾਨ 5580 ਦੀ ਸ਼ੁਰੂਆਤੀ ਕੀਮਤ 37,990 ਰੁਰੁਪਏ ਹੈ। ਇਹ ਦੋਵੇਂ ਲੈਪਟਾਪ ਪਲੈਟਿਨਮ ਸਿਲਵਰ, ਬਰਗੰਡੀ ਤੇ ਇੰਕ ਕਲਰ ਵੇਰੀਐਂਟ 'ਚ ਮਿਲਣਗੇ। ਇਨ੍ਹਾਂ ਦੋਨਾਂ ਲੈਪਟਾਪ ਨੂੰ ਡੈੱਲ ਇੰਡੀਆ ਦੀ ਵੈੱਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ। ਡੈੱਲ ਦੇ ਇਨ੍ਹਾਂ ਦੋਵੇਂ ਨਵੇਂ ਲੈਪਟਾਪਸ 8ਵੀਂ ਜਨਰੇਸ਼ਨ ਦਾ ਇੰਟੈੱਲ ਕੋਰ ਆਈ3, ਕੋਰ ਆਈ 5 ਤੇ ਕੋਰ ਆਈ7 ਪ੍ਰੋਸੈਸਰ ਵੇਰੀਐਂਟ 'ਚ ਉਪਲੱਬਧ ਹਨ। ਨਾਲ ਹੀ ਇਸ 'ਚ 32 ਜੀ. ਬੀ ਤੱਕ ਦੀ ਡੀ. ਡੀ. ਆਰ 4 ਮੈਮਰੀ ਤੇ ਫੁੱਲ ਐੱਚ. ਡੀ ਐਂਟੀ ਗਲੇਅਰ ਆਈ. ਪੀ. ਐੱਸ ਡਿਸਪਲੇਅ ਮਿਲੇਗੀ।ਦੱਸ ਦੇਈਏ ਕਿ ਐਂਟੀ ਗਲੇਅਰ ਡਿਸਪਲੇਅ ਅੱਖਾਂ ਲਈ ਚੰਗੀ ਹੁੰਦੀ ਹੈ। ਇਸ ਨਾਲ ਅੱਖਾਂ ਦੀ ਸੁਰੱਖਿਆ ਹੁੰਦੀ ਹੈ। 14 ਇੰਚ ਵਾਲੇ ਲੈਪਟਾਪ ਦਾ ਭਾਰ 1.48 ਕਿੱਲੋਗ੍ਰਾਮ ਹੈ। ਲੈਪਟਾਪਸ 'ਚ ਤੁਹਾਨੂੰ ਵੈੱਬ ਕੈਮ ਮਿਲੇਗਾ ਜਿਸ 'ਚ ਟੈਂਪਰੋਲ ਨੁਆਇਜ਼ ਰਿਡਕਸ਼ਨ ਫੀਚਰ ਮਿਲੇਗਾ ਜਿਸਦੇ ਨਾਲ ਫੋਟੋ ਚੰਗੀ ਆਵੇਗੀ।
ਧਿਆਨ ਯੋਗ ਹੈ ਕਿ ਆਸੁਸ ਨੇ ਹਾਲ ਹੀ 'ਚ ਭਾਰਤ 'ਚ ਆਪਣੇ ਦੋ ਨਵੇਂ ਐੱਫ. 570 ਗੇਮਿੰਗ ਲੈਪਟਾਪ ਅਤੇ ਪਤਲੇ ਤੇ ਹਲਕੇ ਵੀਵੋਬੁੱਕ 15 (X505) ਲਾਂਚ ਕੀਤੇ ਹਨ। ਇਨ੍ਹਾਂ ਦੋਨਾਂ ਲੈਪਟਾਪ 'ਚ ਨਵਾਂ ਏ. ਐੱਮ .ਡੀ ਰਾਇਜੇਨ 5 ਪ੍ਰੋਸੈਸਰ, 8 ਜੀ. ਬੀ. ਤੱਕ ਡੀ. ਡੀ. ਆਰ 4 ਰੈਮ ਮੈਮਰੀ ਤੇ ਏ. ਐੱਮ. ਡੀ ਰੇਡੀਆਨ ਵੇਗਾ8 ਗਰਾਫਿਕਸ ਹਨ। ਇਨ੍ਹਾਂ ਦੋਵਾਂ ਲੈਪਟਾਪਜ਼ ਦੀ ਵਿਕਰੀ ਪੇ. ਟੀ. ਐੱਮ ਮਾਲ ਰਾਹੀਂ ਐਕਸਕਲੂਜ਼ਿਵ ਤੌਰ 'ਤੇ ਹੋਵੇਗੀ। ਦੋਵਾਂ ਲੈਪਟਾਪ 'ਚ ਐੱਚ. ਡੀ. ਐੱਮ. ਆਈ ਤੇ ਆਡੀਓ ਜੈੱਕ ਦੀ ਸਪੋਰਟ ਮਿਲੇਗੀ।