1,499 ਰੁਪਏ ''ਚ ਲਾਂਚ ਹੋਇਆ ਨਵਾਂ ਸਮਾਰਟਫੋਨ, ਇੱਕ ਸਾਲ ਤੱਕ ਮਿਲੇਗਾ ਫ੍ਰੀ ਇੰਟਰਨੈੱਟ
Friday, Aug 12, 2016 - 06:22 PM (IST)
.jpg)
ਜਲੰਧਰ - ਘੱਟ ਕੀਮਤ ਟੈਬਲੇਟ ਤੋਂ ਮਸ਼ਹੂਰ ਹੋਈ ਕੰਪਨੀ ਡਾਟਾ ਵਿੰਡ DataWind ਨੇ ਭਾਰਤ ''ਚ ਨਵਾਂ ਸਮਾਰਟਫੋਨ ਲਾਂਚ ਕੀਤਾ ਹੈ। ਇਸ 1,499 ਰੁਪਏ ਕੀਮਤ ਵਾਲੇ ਸਸਤੇ PocketSurfer 7Z ਸਮਾਰਟਫੋਨ ਦੇ ਨਾਲ ਕੰਪਨੀ ਬਰਾਊਜਿੰਗ ਲਈ ਇਕ ਸਾਲ ਦਾ ਫ੍ਰੀ ਇੰਟਰਨੈੱਟ ਵੀ ਦਵੇਗੀ।
ਪ੍ਰੈਸ ਸਟੇਟਮੈਂਟ -
ਲਾਂਚ ਦੇ ਦੌਰਾਨ ਡਾਟਾਵਿੰਡ ਦੇ CEO ਸੁਨੀਤ ਸਿੰਘ ਤੁਲੀ ਨੇ ਕਿਹਾ ਹੈ ਕਿ ਅਸੀਂ ਘੱਟ ਕੀਮਤ ''ਚ ਬਿਹਤਰ ਟੈਕਨਾਲੋਜੀ ਦੇਣਾ ਚਾਹੁੰਦੇ ਹਾਂ। ਇਸ ਗੱਲ ''ਤੇ ਧਿਆਨ ਦਿੰਦੇ ਹੋਏ ਹੀ ਅਸੀਂ ਘੱਟ ਕੀਮਤ ''ਚ ਇਹ ਸਮਾਰਟਫੋਨ ਲਾਂਚ ਕੀਤਾ ਹੈ, ਇਸ ਤੋਂ ਯਕੀਨੀ ਤੌਰ ਨਾਲ ਵਿਕਾਸਸ਼ੀਲ ਦੇਸ਼ਾਂ ''ਚ ਕੁਨੈਕਟੀਵਿਟੀ ''ਚ ਵਾਧਾ ਹੋਵੇਗਾ। ਸਮਾਰਟਫੋਨ ਦੇ ਫੀਚਰਸ ਪੁੱਛਣ ''ਤੇ ਕੰਪਨੀ ਨੇ ਦੱਸਿਆ ਕਿ ਇਸ ''ਚ ਟੱਚ ਸਕ੍ਰੀਨ, ਰਿਅਰ ਕੈਮਰਾ ਅਤੇ ਲਿਨਕਸ ਆਪਰੇਟਿੰਗ ਸਿਸਟਮ ਮਿਲੇਗਾ, ਨਾਲ ਹੀ ਕਿਹਾ ਗਿਆ ਕਿ ਅਸੀਂ ਹੈਂਡਸ-ਫ੍ਰੀ ਕੰਮਿਊਨਿਕੇਸ਼ਨ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਚਾਹੁੰਦੇ ਹਾਂ।