ਇਸ ਘਰੇਲੂ ਕੰਪਨੀ ਨੇ ਲਾਂਚ ਕੀਤੀ ਵਾਸ਼ਿੰਗ ਮਸ਼ੀਨ, ਕੀਮਤ 7,990 ਰੁਪਏ ਤੋਂ ਸ਼ੁਰੂ

Tuesday, Oct 26, 2021 - 06:34 PM (IST)

ਇਸ ਘਰੇਲੂ ਕੰਪਨੀ ਨੇ ਲਾਂਚ ਕੀਤੀ ਵਾਸ਼ਿੰਗ ਮਸ਼ੀਨ, ਕੀਮਤ 7,990 ਰੁਪਏ ਤੋਂ ਸ਼ੁਰੂ

ਗੈਜੇਟ ਡੈਸਕ– ਘਰੇਲੂ ਕੰਪਨੀ Daiwa ਨੇ ਆਪਣੇ ਪੋਰਟਫੋਲੀਓ ਦਾ ਵਿਸਤਾਰ ਕਰਦੇ ਹੋਏ ਭਾਰਤੀ ਬਾਜ਼ਾਰ ’ਚ ਸੈਮੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਲਾਂਚ ਕੀਤੀ ਹੈ। ਡਾਇਵਾ ਦੀ ਸੈਮੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਨੂੰ 7 ਕਿਲੋਗ੍ਰਾਮ ਤੋਂ ਲੈ ਕੇ 8 ਕਿਲੋਗ੍ਰਾਮ ਦੇ ਸਾਈਜ਼ ’ਚ ਪੇਸ਼ ਕੀਤਾ ਗਿਆ ਹੈ। 7.2 ਕਿਲੋਗ੍ਰਾਮ ਅਤੇ ਇਸ ਤੋਂ ਜ਼ਿਆਦਾ ਦੇ ਸਾਈਜ਼ ਦੀ ਮਸ਼ੀਨ ਦੇ ਨਾਲ ਮਜ਼ਬੂਤ ਗਲਾਸ ਮਿਲੇਗਾ ਅਤੇ ਰਸਟਰਪੂਫ ਬਾਡੀ ਡਿਜ਼ਾਇਨ ਮਿਲੇਗਾ। ਇਸ ਦੇ ਨਾਲ 5 ਸਾਲ ਦੀ ਵਾਰੰਟੀ ਵੀ ਮਿਲੇਗੀ। 

ਇਹ ਵੀ ਪੜ੍ਹੋ– ਪੋਰਨਹਬ ’ਤੇ ਗਣਿਤ ਪੜ੍ਹਾਉਂਦੇ ਹਨ ਇਹ ਮਾਸਟਰ ਸਾਹਿਬ, ਹਰ ਸਾਲ ਕਮਾਉਂਦੇ ਹਨ 2 ਕਰੋੜ ਰੁਪਏ

ਕੰਪਨੀ ਦੇ ਦਾਅਵੇ ਮੁਤਾਬਕ, ਵਾਸ਼ਿੰਗ ਮਸ਼ੀਨ ਦੇ ਸਾਰੇ ਮਾਡਲਾਂ ਨੂੰ ਹਾਈ-ਕੁਆਲਿਟੀ ਮਟੀਰੀਅਲ ਨਾਲ ਤਿਆਰ ਕੀਤਾ ਗਿਆ ਹੈ। ਇਨ੍ਹਾਂ ਵਾਸ਼ਿੰਗ ਮਸ਼ੀਨਾਂ ਦਾ ਰਾਊਂਡ ਪ੍ਰਤੀ ਮਿੰਟ 1300RPM ਹੈ। ਇਸਤੋਂ ਇਲਾਵਾ ਮਸ਼ੀਨ ਦੇ ਨਾਲ ਹਾਈ-ਸਪਾਈਨ ਸਪੀਡ ਅਤੇ ਦੋ ਵਾਸ਼ ਪ੍ਰੋਗਰਾਮ ਮਿਲਣਗੇ। ਮਸ਼ੀਨ ਦੇ ਨਾਲ ਮੈਜਿਕ ਫਿਲਟਰ ਵੀ ਮਿਲੇਗਾ। ਇਨ੍ਹਾਂ ਮਸ਼ੀਨਾਂ ਦੇ ਨਾਲ ਕਾਲਰ ਸਕ੍ਰਬਰ ਵੀ ਦਿੱਤਾ ਗਿਆ ਹੈ। ਮਸ਼ੀਨ ਦੇ ਨਾਲ ਵ੍ਹੀਲ ਵੀ ਦਿੱਤੇ ਗਏ ਹਨ। 

ਡਾਇਵਾ ਦੀ ਇਸ ਵਾਸ਼ਿੰਗ ਮਸ਼ੀਨ ਦੀ ਸ਼ੁਰੂਆਤੀ ਕੀਮਤ 7,990 ਰੁਪਏ ਰੱਖੀ ਗਈ ਹੈ। ਇਸ ਦਾ ਮੁਕਾਬਲਾ ਥਾਮਸਨ ਅਤੇ ਅਮਰੀਕੀ ਕੰਪਨੀ ਵਾਈਟ ਵੈਸਟਿੰਗਹਾਊਸ ਦੇ ਨਾਲ ਹੋਵੇਗਾ। ਇਸ ਤੋਂ ਇਲਾਵਾ Candes ਦੀ ਵਾਸ਼ਿੰਗ ਮਸ਼ੀਨ ਵੀ ਇਸੇ ਰੇਂਜ ’ਚ ਭਾਰਤੀ ਬਾਜ਼ਾਰ ’ਚ ਮੌਜੂਦ ਹੈ। 

ਇਹ ਵੀ ਪੜ੍ਹੋ– ਮੁਫ਼ਤ ’ਚ ਘਰ ਬੈਠੇ ਪੋਰਟ ਕਰਵਾਓ ਮੋਬਾਇਲ ਨੰਬਰ, ਇਹ ਹੈ ਆਸਾਨ ਤਰੀਕਾ


author

Rakesh

Content Editor

Related News