ਸਾਈਬਰ ਠੱਗਾਂ ਨੇ HC ਦੇ ਜੱਜ ਨੂੰ ਲਗਾਇਆ 50 ਹਜ਼ਾਰ ਰੁਪਏ ਦਾ ਚੂਨਾ, ਤਰੀਕਾ ਜਾਣ ਹੋ ਜਾਓਗੇ ਹੈਰਾਨ

Sunday, May 26, 2024 - 12:05 AM (IST)

ਗੈਜੇਟ ਡੈਸਕ- ਸਾਈਬਰ ਠੱਗ ਕਿਸੇ ਵੀ ਸਮੇਂ, ਕਿਸੇ ਨੂੰ ਵੀ ਚੂਨਾ ਲਗਾ ਸਕਦੇ ਹਨ। ਹੁਣ ਇਨ੍ਹਾਂ ਨੇ ਮਹਾਰਾਸ਼ਟਰ ਜ਼ਿਲ੍ਹਾ ਜੱਜ ਨੂੰ 50 ਹਜ਼ਾਰ ਰੁਪਏ ਦਾ ਚੂਨਾ ਲਗਾਇਆ ਹੈ। ਰਿਪੋਰਟ ਮੁਤਾਬਕ, ਸਾਈਬਰ ਠੱਕਾਂ ਨੇ ਵਟਸਐਪ ਡੀ.ਪੀ. 'ਚ ਬੰਬੇ ਹਾਈ ਕੋਰਟ ਦੇ ਜੱਜ ਦੀ ਫੋਟੋ ਲਗਾ ਕੇ ਜ਼ਿਲ੍ਹਾ ਜੱਜ ਤੋਂ 50 ਹਜ਼ਾਰ ਰੁਪਏ ਦੀ ਠੱਗੀ ਕੀਤੀ ਹੈ। ਫਿਲਹਾਲ ਪੁਲਸ ਨੇ ਸ਼ਿਕਾਇਤ ਦਰਜ ਕੀਤੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਇਹ ਪੂਰਾ ਮਾਮਲਾ ਮਹਾਰਾਸ਼ਟਰ ਦੇ ਸੋਲਾਪੁਰ ਦਾ ਹੈ ਜਿੱਥੇ ਇਕ ਸਾਈਬਰ ਠੱਗ ਨੇ ਵਟਸਐਪ ਡੀ.ਪੀ. 'ਚ ਬੰਬੇ ਹਾਈ ਕੋਰਟ ਦੇ ਜੱਜ ਦੀ ਫੋਟੋ ਲਗਾ ਕੇ ਜ਼ਿਲ੍ਹਾ ਜੱਜ ਦੇ ਨਾਲ ਠੱਗੀ ਕੀਤੀ ਹੈ। ਵਟਸਐਪ 'ਤੇ ਜੱਜ ਦੀ ਫੋਟੋ ਦੇਖ ਕੇ ਜ਼ਿਲ੍ਹਾ ਜੱਜ ਨੂੰ ਲੱਗਾ ਕਿ ਉਹ ਅਸਲ 'ਚ ਜੱਜ ਨਾਲ ਗੱਲ ਕਰ ਰਹੇ ਹਨ। 

ਰਿਪੋਰਟ ਮੁਤਾਬਕ, ਜ਼ਿਲ੍ਹਾ ਜੱਜ ਕੋਲ ਇਕ ਵਟਸਐਪ ਨੰਬਰ ਤੋਂ ਮੈਸੇਜ ਆਇਆ, ਜਿਸ ਵਿਚ 50 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਸ਼ਾਮ ਤੱਕ ਪੈਸੇ ਮੋੜ ਦਿੱਤੇ ਜਾਣਗੇ। ਡੀ.ਪੀ. 'ਚ ਹਾਈ ਕੋਰਟ ਦੇ ਜੱਜ ਦੀ ਫੋਟੋ ਹੋਣ ਕਾਰਨ ਜ਼ਿਲ੍ਹਾ ਜੱਜ ਨੇ ਭਰੋਸਾ ਕਰ ਲਿਆ ਅਤੇ ਪੈਸੇ ਟ੍ਰਾਂਸਫਰ ਕਰ ਦਿੱਤੇ। 

ਜ਼ਿਲ੍ਹਾ ਜੱਜ ਨੂੰ ਸਮੇਂ ਠੱਗੀ ਹੋਣ ਦਾ ਅਹਿਸਾਸ ਹੋਇਆ ਜਦੋਂ ਠੱਗ ਨੇ ਦੁਬਾਰਾਂ ਪੈਸੇ ਮੰਗੇ। ਉਸ ਤੋਂ ਬਾਅਦ ਜ਼ਿਲ੍ਹਾ ਜੱਜ ਨੇ ਹਾਈ ਕੋਰਟ ਦੇ ਰਜਿਸਟਾਰ ਨੂੰ ਕਾਲ ਕੀਤੀ ਅਤੇ ਪੁੱਛਿਆ ਤਾਂ ਪਤਾ ਲੱਗਾ ਕਿ ਹਾਈ ਕੋਰਟ ਦੇ ਜੱਜ ਨੇ ਕਿਸੇ ਕੋਲੋਂ ਕੋਈ ਪੈਸੇ ਨਹੀਂ ਮੰਗੇ ਇਸ ਮਾਮਲੇ ਨੂੰ ਲੈ ਕੇ ਸਾਈਬਰ ਪੁਲਸ 'ਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਚੱਲ ਰਹੀ ਹ। 

ਤੁਸੀਂ ਨਾ ਕਰੋ ਅਜਿਹੀ ਗਲਤੀ

ਵਟਸਐਪ ਪ੍ਰੋਫਾਈਲ ਫੋਟੋ ਬਦਲਕੇ ਪੈਸੇ ਮੰਗਣ ਦੀ ਠੱਗੀ ਦੇਸ਼ 'ਚ ਵੱਡੇ ਪੱਧਰ 'ਤੇ ਚੱਲ ਰਹੀ ਹੈ। ਆਏ ਦਿਨ ਲੋਕਾਂ ਨੂੰ ਇਸਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦਾ ਕੋਈ ਮੈਸੇਜ ਆਉਂਦਾ ਹੈ ਅਤੇ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਤਾਂ ਸਾਵਧਾਨ ਰਹੋ ਅਤੇ ਫੋਨ ਕਰਕੇ ਉਸ ਸ਼ਖ਼ਸ ਨਾਲ ਗੱਲ ਕਰੋ ਜਿਸਦੇ ਨਾਂ 'ਤੇ ਪੈਸੇ ਮੰਗੇ ਜਾ ਰਹੇ ਹਨ। ਬਿਨਾਂ ਜਾਂਚ ਕੀਤੇ ਪੈਸੇ ਭੇਜਣ ਦੀ ਗਲਤੀ ਨਾ ਕਰੋ। 


Rakesh

Content Editor

Related News