Cyanogen OS ਦਾ ਹਿੱਸਾ ਬਣੇਗੀ ਮਾਈਕ੍ਰੋਸਾਫਟ ਕੋਰਟਾਨਾ
Tuesday, Sep 06, 2016 - 11:52 AM (IST)
ਜਲੰਧਰ : ਸਾਇਨੈਜਨ ਇੰਕ ਦਾ ਕਮਰਸ਼ੀਅਲ ਵਰਜ਼ਨ ਸਾਇਨੈਜਨ ਮੋਡ ਲੋਕਾਂ ਲਈ ਇਕ ਇੰਟ੍ਰਸਟਿੰਗ ਫੀਚਰ ਲਿਆਉਣ ਵਾਲਾ ਹੈ। ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਾਇਨੈਜਨ ਕੀ ਹੈ ਤਾਂ ਦੱਸ ਦਈਏ ਕਿ ਅਹ ਐਂਡ੍ਰਾਇਡ ਦਾ ਹੀ ਇਕ ਅਪਗ੍ਰੇਡਿਡ ਵਰਜ਼ਨ ਹੈ ਜਿਸ ''ਚ ਤੁਹਾਨੂੰ ਐਂਡ੍ਰਾਇਡ ਤੋਂ ਜ਼ਿਆਦਾ ਫੀਚਰ ਆਪਣੇ ਫੋਨ ''ਚ ਮਿਲਦੇ ਹਨ। ਇਸ ਦਾ ਲੇਟੈਸਟ ਵਰਜ਼ਨ ਤੁਸੀਂ ਵਨ ਪਲੱਸ ''ਚ ਦੇਖ ਸਕਦੇ ਹੋ। ਹਾਲ ਹੀ ''ਚ ਕੰਪਨੀ ਨੇ ਆਪਣੀ ਵੈੱਬਸਾਈਟ ''ਤੇ ਇਹ ਅਨਾਊਂਸਮੈਂਟ ਕੀਤੀ ਹੈ ਕਿ ਆਪਣੇ ਲੇਟੈਸਟ ਸਾਇਨੈਜਨ ਮੋਡ ''ਚ ਉਹ ਮਾਈਕ੍ਰੋਸਾਫਟ ਦੇ ਪ੍ਰਸਨਲ ਅਸਿਸਟੈਂਟ ਕੋਰਟਾਨਾ ਨੂੰ ਐਡ ਕਰਨ ਜਾ ਰਹੇ ਹਨ।
ਐਂਡ੍ਰਾਇਡ ਓ. ਐੱਸ. ''ਤੇ ਕੋਰਟਾਨਾ 2015 ਤੋਂ ਹੀ ਹੈ ਪਰ ਮਾਈਕ੍ਰੋਸਾਫਟ ਦੀ ਸਾਇਨੈਜਨ ਇੰਕ ਨਾਲ ਪਾਰਟਨਰਸ਼ਿਪ ਹੋਣ ਤੋਂ ਬਾਅਦ ਸਾਇਨੈਜਨ ਇੰਕ ਨੇ ਕੋਰਟਾਨਾ ਨੂੰ ਆਪ੍ਰੇਟਿੰਗ ਸਿਸਟਮ ਦਾ ਹਿੱਸਾ ਬਣਾਉਣ ਦੀ ਪਹਿਲ ਕੀਤੀ ਹੈ, ਇਸ ਤਰ੍ਹਾਂ ਤੁਸੀਂ ਸਿਰਫ ਵੁਆਇਸ ਕਮਾਂਡ ਨਾਲ ਫੋਨ ਨੂੰ ਆਪ੍ਰੇਟ ਕਰ ਸਕਦੇ ਹੋ। ਕੰਪਨੀ ਵੱਲੋਂ ਜਨਵਰੀ 2017 ''ਚ ਦਿੱਤੀ ਜਾਣ ਵਾਲੀ ਅਪਡੇਟ ਨਾਲ ਇਸ ਫੀਚਰ ਰੋਲਆਊਟ ਕੀਤਾ ਜਾਵੇਗਾ। ਇਸ ਅਪਡੇਟ ਦਾ ਨਾਂ ਸਾਇਨੈਜਨ ਮੋਡ 13.1 ਹੋਵੇਗਾ। ਇਕ ਹੋਰ ਖਾਸ ਗੱਲ ਇਹ ਕਿ ਜਦੋਂ ਯੂਜ਼ਰ ਫੋਨ ਨੂੰ ਵਾਈ-ਫਾਈ ਨਾਲ ਕੁਨੈਕਟ ਕਰੇਗਾ ਤਾਂ ਇਹ ਅਪਡੇਟ ਆਪਣੇ-ਆਪ ਇੰਸਟਾਲ ਹੋ ਜਾਵੇਗੀ। ਇਹ ਅਪਡੇਟ ਭਾਰਤੀ ਗਾਹਕਾਂ ਨੂੰ ਹੀ ਮਿਲੇਗੀ।
