4 ਜੀ. ਬੀ. ਰੈਮ ਨਾਲ ਭਾਰਤ ''ਚ ਲਾਂਚ ਹੋਇਆ Coolpad Cool 5

Wednesday, Oct 02, 2019 - 04:20 PM (IST)

4 ਜੀ. ਬੀ. ਰੈਮ ਨਾਲ ਭਾਰਤ ''ਚ ਲਾਂਚ ਹੋਇਆ Coolpad Cool 5

ਗੈਜੇਟ ਡੈਸਕ—ਚੀਨੀ ਕੰਪਨੀ ਕੂਲਪੈਡ ਨੇ ਆਪਣਾ ਨਵਾਂ ਸਮਾਰਫੋਨ ਕੂਲ 5 ਭਾਰਤ 'ਚ ਲਾਂਚ ਕਰ ਦਿੱਤਾ ਹੈ, ਜਿਸ ਦੀ ਕੀਮਤ 7,999 ਰੁਪਏ ਹੈ। ਸਮਾਰਟਫੋਨ 'ਚ 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ ਅਤੇ ਮਾਈਕ੍ਰੋ ਐੱਸ. ਡੀ. ਕਾਰਡ ਨਾਲ ਸਮਾਰਟਫੋਨ ਦੀ ਇੰਟਰਨਲ ਸਟੋਰੇਜ 128 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਕੂਲਪੈਡ ਦਾ ਇਹ ਸਮਾਰਟਫੋਨ ਗ੍ਰੇਡੀਐਂਟ ਬਲੂ, ਗ੍ਰੇਡੀਐਂਟ ਗੋਲਡ ਅਤੇ ਮਿਡਨਾਈਟ ਬਲੂ ਕਲਰ 'ਚ ਖਰੀਦਿਆਂ ਜਾ ਸਕਦਾ ਹੈ।

ਫੀਚਰਸ—
ਫੀਚਰਸ ਦੀ ਗੱਲ ਕਰੀਏ ਤਾਂ ਕੂਲਪੈਡ ਕੂਲ 5 ਸਮਾਰਟਫੋਨ 'ਚ 6.2 ਇੰਚ ਡਿਸਪਲੇਅ ਦੇ ਨਾਲ ਐੱਚ. ਡੀ. ਪਲੱਸ ਰੈਜ਼ੋਲਿਊਸ਼ਨ ਅਤੇ 19.9 ਆਸਪੈਕਟ ਰੇਸ਼ੋ ਦਿੱਤਾ ਗਿਆ ਹੈ। ਇਸ 'ਚ ਡਿਊਲਡ੍ਰੋਪ ਨੌਚ ਨਾਲ 2.5 ਡੀ ਕਰਵ ਗਲਾਸ ਹੈ। ਸਮਾਰਟਫੋਨ 'ਚ ਮੀਡੀਆਟੇਕ ਹੀਲੀਓ ਐੱਮ. ਟੀ 6762 ਐੱਸ. ਓ. ਸੀ ਨਾਲ ਆਕਟਾ ਕੋਰ ਸੀ. ਪੀ. ਯੂ ਮੌਜੂਦ ਹੈ, ਜਿਸ ਦੀ ਕਲਾਕਡ ਸਪੀਡ 2GHz ਹੈ।

ਕੈਮਰੇ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਸੈੱਟਅਪ 'ਚ ਪਹਿਲਾਂ ਸੈਂਸਰ 13 ਮੈਗਾਪਿਕਸਲ ਅਤੇ ਦੂਜਾ 2 ਮੈਗਾਪਿਕਸਲ ਸੈਂਸਰ ਦਿੱਤਾ ਗਿਆ ਹੈ, ਜੋ ਕਿ ਡੈਪਥ ਸੈਂਸਰ ਲਈ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 16 ਮੈਗਾਪਿਕਸਲ ਦਾ ਸੈਂਸਰ ਹੈ। ਡਿਵਾਈਸ 'ਚ ਮਾਈਕ੍ਰੋ ਯੂ. ਐੱਸ. ਬੀ. ਪੋਰਟ, ਬਲੂਟੁੱਥ, ਵਾਈ-ਫਾਈ, ਜੀ. ਪੀ. ਐੱਸ, ਐੱਫ. ਐੱਮ. ਰੇਡੀਓ, ਵਰਗੇ ਫੀਚਰਸ ਦਿੱਤੇ ਗਏ ਹਨ। ਇਹ ਸਮਾਰਟਫੋਨ ਐਂਡਰਾਈਡ 9 ਪਾਈ (Pie) 'ਤੇ ਕੰਮ ਕਰਦਾ ਹੈ। ਪਾਵਰ ਦੇਣ ਲਈ 4,000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਦੀ ਬੈਟਰੀ ਸਿੰਗਲ ਚਾਰਜ 'ਤੇ 18 ਘੰਟਿਆਂ ਤੱਕ ਟਾਕਟਾਈਮ ਦੇਣ 'ਚ ਸਮਰੱਥ ਹੈ। ਦੱਸ ਦੇਈਏ ਕਿ ਫੀਚਰਸ ਅਤੇ ਕੀਮਤ ਦੇ ਮਾਮਲੇ 'ਚ ਇਹ ਸਮਾਰਟਫੋਨ ਸ਼ਿਓਮੀ, ਰੀਅਲਮੀ ਅਤੇ ਮਟਰੋਲਾ ਵਰਗੇ ਬ੍ਰਾਂਡਜ਼ ਨਾਲ ਸਿੱਧਾ ਮੁਕਾਬਲਾ ਕਰਦਾ ਹੈ।


author

Iqbalkaur

Content Editor

Related News