ਭਾਰਤ 'ਚ ਡਿਊਲ ਰਿਅਰ ਕੈਮਰੇ ਨਾਲ ਲਾਂਚ ਹੋਇਆ Coolpad 6 ਸਮਾਰਟਫੋਨ
Monday, Aug 21, 2017 - 02:21 AM (IST)

ਜਲੰਧਰ— ਭਾਰਤ 'ਚ Coolpad ਨੇ ਅੱਜ ਆਪਣਾ Cool Play 6 ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਕੀਮਤ 14,999 ਰੁਪਏ ਹੈ ਅਤੇ ਇਸ ਨੂੰ ਅਮੇਜ਼ਨ ਇੰਡੀਆ ਜ਼ਰੀਏ Exclusive ਸੇਲ ਲਈ ਪੇਸ਼ ਕੀਤਾ ਜਾਵੇਗਾ। ਯੂਜ਼ਰਸ ਇਸ ਫੋਨ ਨੂੰ ਗੋਲਡ ਅਤੇ ਬਲੈਕ ਕਲਰ ਆਪਸ਼ਨ 'ਚ ਖਰੀਦ ਸਕਨਗੇ।
ਡਿਜ਼ਾਈਨ
Cool Play 6 ਸਮਾਰਟਫੋਨ ਮੈਟਲ ਬਾਡੀ ਨਾਲ ਨਿਰਮਿਤ ਹੈ। ਇਸ ਤੋਂ ਇਲਾਵਾ ਸਮਾਰਟਫੋਨ 'ਚ 2.5ਡੀ ਗਲਾਸ ਨਾਲ ਹੇਠਾਂ ਕੈਪੇਸਿਟਿਵ ਟੱਚ ਬਟਨ ਦਿੱਤੇ ਗਏ ਹਨ। ਫੋਨ ਦੇ ਸੱਜੇ ਪਾਸੇ ਪਾਵਰ ਬਟਨ ਅਤੇ Volume ਰਾਕਰ ਦਿੱਤੇ ਗਏ ਹਨ, ਜਦਕਿ ਸਿਮ ਕਾਰਡ ਸਲਾਟ ਖੱਬੇ ਪਾਸੇ ਰੱਖਿਆ ਗਿਆ ਹੈ। ਇਸ ਦੇ ਅਗਲੇ ਪਾਸੇ ਐੱਲ.ਈ.ਡੀ ਫਲੈਸ਼ ਸਥਿਤ ਹੈ। ਕੈਮਰੇ ਦੇ ਹੇਠਾਂ ਇਕ ਫਿੰਗਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ।
ਸਪੈਸੀਫਿਕੇਸ਼ਨਸ
ਇਸ ਦੇ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਇਸ 'ਚ 5.5 ਇੰਚ ਦੀ ਫੁੱਲ ਐੱਚ.ਡੀ ਡਿਸਪਲੇਅ ਦਿੱਤੀ ਗਈ ਹੈ। ਜਿਸ ਦਾ ਸਕਰੀਨ Resolution 1920x1080 ਪਿਕਸਲ ਹੈ। Coolpad Cool Play 6 ਸਮਾਰਟਫੋਨ 'ਚ 1.4 Ghz ਆਕਟਾਕੋਰ ਸਨੈਪਡਰੈਗਨ 653 ਪ੍ਰੋਸੈਸਰ ਦਿੱਤਾ ਗਿਆ ਹੈ। ਸਮਾਰਟਫੋਨ 'ਚ 6 ਜੀ.ਬੀ ਰੈਮ ਅਤੇ 64 ਜੀ.ਬੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ 'ਚ 13 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਜਿਸ 'ਚ F/2.0 ਅਪਰਚਰ, ਫੇਸ Detection ਆਟੋ ਫੋਕਸ ਅਤੇ ਡਿਊਲ ਟੋਨ ਐੱਲ.ਈ.ਡੀ ਫਲੈਸ਼ ਵਰਗੇ ਫੀਚਰਸ ਉਪਲੱਬਧ ਹਨ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ ਇਸ 'ਚ 4,000 mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਮੁਤਾਬਕ ਇਕ ਵਾਰ ਚਾਰਜ ਕਰਨ 'ਤੇ 300 ਘੰਟੇ ਦਾ ਸਟੈਂਡਬਾਏ ਸਮਾਂ ਦੇਣ 'ਚ ਸਮਰੱਥ ਹੈ। ਇਹ ਸਮਾਰਟਫੋਨ ਐਂਡ੍ਰਾਇਡ 7.1.1 ਨੌਗਟ 'ਤੇ ਕੰਮ ਕਰਦਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਐਲਾਨ ਕੀਤਾ ਹੈ ਕਿ ਦਸੰਬਰ 2017 ਤਕ ਫੋਨ ਨੂੰ ਐਂਡ੍ਰਾਇਡ 8.0 ota ਅਪਡੇਟ ਮਿਲ ਜਾਵੇਗੀ।