ਦੁਨੀਆ ’ਚ ਸਭ ਤੋਂ ਪਹਿਲਾਂ ਭਾਰਤੀ ਗਾਹਕਾਂ ਨੂੰ ਮਿਲੇਗਾ ਸੈਮਸੰਗ ਗਲੈਕਸੀ S21 ਸੀਰੀਜ਼ ਦਾ ਫੋਨ

01/18/2021 12:12:58 PM

ਗੈਜੇਟ ਡੈਸਕ– ਸੈਮਸੰਗ ਨੇ ਭਾਰਤ ’ਚ ਆਪਣੀ ਗਲੈਕਸੀ ਐੱਸ-21 ਸੀਰੀਜ਼ ਲਈ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਗਲੈਕਸੀ ਐੱਸ-21 ਅਲਟਰਾ ਨੂੰ ਕੰਪਨੀ ਪ੍ਰੋ-ਗ੍ਰੇਡ ਕੈਮਰਾ ਸਿਸਟਮ ਨਾਲ ਲੈ ਕੇ ਆਈ ਹੈ, ਉਥੇ ਹੀ ਸਭ ਤੋਂ ਅਤਿ ਆਧੁਨਿਕ ਪ੍ਰੋਸੈਸਰ ਨਾਲ ਗਲੈਕਸੀ ਐੱਸ-21 ਅਤੇ ਗਲੈਕਸੀ ਐੱਸ-21 ਪਲੱਸ ਨੂੰ ਲਿਆਇਆ ਗਿਆ ਹੈ। ਤਿੰਨੇ ਡਿਵਾਈਸ ਹਾਈਪਰ ਫਾਸਟ 5ਜੀ ਰੈਡੀ ਹਨ ਅਤੇ ਸੈਮਸੰਗ ਦੇ ਆਪਣੇ ਐਕਸੀਨੋਸ 2100 ਚਿਪਸੈੱਟ ਨਾਲ ਲੈਸ ਹਨ। ਗਲੈਕਸੀ ਐੱਸ-21 ਸੀਰੀਜ਼ ਨੂੰ 6 ਰੰਗਾਂ- ਫੈਂਟਮ ਬਲੈਕ, ਫੈਂਟਮ ਸਿਲਵਰ, ਫੈਂਟਮ ਵਾਇਲੇਟ, ਫੈਂਟਮ ਵਾਈਟ, ਫੈਂਟਮ ਗ੍ਰੇਅ ਅਤੇ ਫੈਂਟਮ ਪਿੰਕ ’ਚ ਮੁਹੱਈਆ ਕੀਤਾ ਜਾਵੇਗਾ। 
ਗਾਹਕ ਗਲੈਕਸੀ ਐੱਸ-21 ਸੀਰੀਜ਼ ਨੂੰ ਸੈਮਸੰਗ ਦੇ ਵਿਸ਼ੇਸ਼ ਸਟੋਰਾਂ, ਰਿਟੇਲ ਸਟੋਰਾਂ, ਸੈਮਸੰਗ ਡਾਟ ਕਾਮ ਅਤੇ ਪ੍ਰਮੁੱਖ ਆਨਲਾਈਨ ਪੋਰਟਲਾਂ ਰਾਹੀਂ ਪ੍ਰੀ-ਬੁੱਕ ਕਰ ਸਕਦੇ ਹਨ। ਪ੍ਰੀ-ਬੁੱਕ ਕਰਨ ਵਾਲੇ ਗਾਹਕਾਂ ਨੂੰ 25 ਜਨਵਰੀ ਤੋਂ ਡਿਲੀਵਰੀ ਮਿਲਣੀ ਸ਼ੁਰੂ ਹੋ ਜਾਵੇਗੀ, ਜਦਕਿ ਗਲੈਕਸੀ ਐੱਸ-21 ਸੀਰੀਜ਼ 29 ਜਨਵਰੀ ਤੋਂ ਭਾਰਤ ’ਚ ਵਿਕਰੀ ਲਈ ਉਪਲੱਬਧ ਹੋਵੇਗੀ। 

ਭਾਰਤ ’ਚ ਗਲੈਕਸੀ ਐੱਸ-21 ਸੀਰੀਜ਼ ਦੀ ਕੀਮਤ
- ਗਲੈਕਸੀ S21 (8 + 128GB): INR 69,999 (ਫੈਂਟਮ ਵਾਇਲੇਟ, ਵਾਈਟ, ਪਿੰਕ, ਗ੍ਰੇਅ)
- ਗਲੈਕਸੀ S21 (8 + 256GB): INR 73999 (ਫੈਂਟਮ ਵਾਇਲੇਟ, ਵਾਈਟ, ਗ੍ਰੇਅ)
- ਗਲੈਕਸੀ S21+ (8 + 128GB): INR 81999 (ਫੈਂਟਮ ਵਾਇਲੇਟ, ਸਿਲਵਰ, ਬਲੈਕ)
- ਗਲੈਕਸੀ S21 + (8 + 256GB): INR 85999 (ਫੈਂਟਮ ਵਾਇਲੇਟ, ਸਿਲਵਰ, ਬਲੈਕ)
- ਗਲੈਕਸੀ S21 ਅਲਟਰਾ (12 + 256GB): INR 105999 (ਫੈਂਟਮ ਬਲੈਕ, ਸਿਲਵਰ)
- ਗਲੈਕਸੀ S21 ਅਲਟਰਾ (16 + 512GB): INR 116999 (ਫੈਂਟਮ ਬਲੈਕ)
 
ਭਾਰਤ ’ਚ ਗਲੈਕਸੀ S21 ਨਾਲ ਮਿਲਣ ਵਾਲੇ ਆਫਰ
-ਗਲੈਕਸੀ S21 ਅਲਟਰਾ: INR 10000 ਦਾ ਕੈਸ਼ਬੈਕ
- ਗਲੈਕਸੀ S21 +: INR 7000 ਦਾ ਕੈਸ਼ਬੈਕ
- ਗਲੈਕਸੀ S21: INR 5000 ਦਾ ਕੈਸ਼ਬੈਕ

ਨੋਟ: ਸੈਮਸੰਗ ਦੀ ਨਵੀਂ ਗਲੈਕਸੀ S21 ਸੀਰੀਜ਼ ਦੇ ਫੋਨ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Rakesh

Content Editor

Related News