CES 2017 : ਇੰਟੈੱਲ ਨੇ ਲਾਂਚ ਕੀਤੀ ਦੁਨੀਆ ਦੀ ਪਹਿਲੀ 5G ਮਾਡਮ ਚਿੱਪ

Sunday, Jan 08, 2017 - 12:17 PM (IST)

CES 2017 : ਇੰਟੈੱਲ ਨੇ ਲਾਂਚ ਕੀਤੀ ਦੁਨੀਆ ਦੀ ਪਹਿਲੀ 5G ਮਾਡਮ ਚਿੱਪ

ਜਲੰਧਰ : ਕੰਜਿਊਮਰ ਇਲੈਕਟ੍ਰਾਨਿਕਸ ਸ਼ੋਅ 2017 ''ਚ ਇੰਟੈੱਲ ਨੇ 5G ਮਾਡਮ ਪੇਸ਼ ਕੀਤਾ ਹੈ। ਇਸ 5G ਮਾਡਮ ਨੂੰ ਯੂਜ਼ਰਸ ਦੇ ਦੁਆਰਾ ਮੋਬਾਇਲ , ਹੋਮ ਇੰਟਰਨੈੱਟ ਰਾਊਟਰ, ਕਾਰ ਅਤੇ ਡਰੋਨ ''ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਇੰਟੈੱਲ ਕਾਰਪ ਦੀ ਕਾਰਪੋਰੇਟ ਵੀ. ਪੀ ਅਤੇ ਜਨਰਲ ਮੈਨੇਜਰ  (ਕੰਮਿਊਨਿਕੇਸ਼ਨ ਐਂਡ ਡਿਵਾਇਸੇਜ) ਐਸ਼ਾ ਇਵਾਂਸ ਨੇ ਕਿਹਾ, 5G ਦੀ ਰਫਤਾਰ ਸਾਡੇ ਜ਼ਿੰਦਗੀ ਜੀਉਣ ਦੇ ਤਰੀਕੇ ਅਤੇ ਨਜ਼ਰੀਏ ਨੂੰ ਪੂਰੀ ਤਰ੍ਹਾਂ ਬਦਲ ਦੇਵੇਗੀ।

 

ਐਸ਼ਾ ਇਵਾਂਸ ਦਾ ਦਾਅਵਾ ਹੈ, ਇੰਟੈੱਲ ਦਾ ਨਵਾਂ 5G ਮਾਡਮ ਇੰਡਸਟਰੀ ''ਚ ਮਾਇਲਸਟੋਨ ਸਾਬਤ ਹੋਵੇਗਾ। ਇਹ 5G ਇਨੇਬਲਡ ਡਿਵਾਈਸਿਸ ਦੇ ਵਿਕਾਸ ''ਚ ਕਾਫੀ ਮਦਦਗਾਰ ਸਾਬਤ ਹੋਵੇਗਾ। ਦੱਸ ਦਈਏ ਕਿ ਇੰਟੈੱਲ ਕੰਪਨੀ ਕੰਪਿਊਟਰਸ, ਸਰਵਰਸ, ਮੋਬਾਇਲ ਡਿਵਾਈਸਿਸ ਲਈ ਚਿੱਪ ਬਣਾਉਂਦੀ ਹੈ। ਇੰਟੈੱਲ ਦਾ ਫੋਕਸ ਇੰਟੈੱਲ ਗੋ ਪਲੈਟਫਾਰਮ ਦੇ ਜ਼ਰੀਏ ਸੈਲਫ ਡਰਾਈਵਿੰਗ ਵ੍ਹੀਕਲ ਸੈਗਮੇਂਟ ''ਤੇ ਵੀ ਹੈ। ਐਸ਼ਾ ਨੇ ਦੱਸਿਆ, ਇੰਟੈੱਲ ਨੇ ਸਾਲ 2016 ਦੀ ਸ਼ੁਰੂਆਤ ''ਚ 5G ਮੋਬਾਇਲ ਟ੍ਰਾਇਲ ਪਲੈਟਫਾਰਮ ਨੂੰ ਲਾਂਚ ਕੀਤਾ ਸੀ, ਜੋ ਕਿ ਕੰਪਨੀ ਦਾ 5G ਦੀ ਦਿਸ਼ਾ ''ਚ ਹਾਸਲ ਕੀਤਾ ਗਿਆ ਪਹਿਲਾ ਮੁਕਾਮ ਸੀ।


Related News