ਆਈਫੋਨ ਦੇ ਪੁਰਜਿਆਂ ਲਈ ਭਾਰਤੀ ਕੰਪਨੀਆਂ ਐਪਲ ਨਾਲ ਕਰ ਰਹੀਆਂ ਗੱਲ

Thursday, Jun 29, 2023 - 01:49 PM (IST)

ਆਈਫੋਨ ਦੇ ਪੁਰਜਿਆਂ ਲਈ ਭਾਰਤੀ ਕੰਪਨੀਆਂ ਐਪਲ ਨਾਲ ਕਰ ਰਹੀਆਂ ਗੱਲ

ਗੈਜੇਟ ਡੈਸਕ- ਕੁਝ ਭਾਰਤੀ ਕੰਪਨੀਆਂ ਆਈਫੋਨ ਦੇ ਪੁਰਜੇ ਬਣਾਉਣ ਦੀਆਂ ਸੰਭਾਵਨਾਵਾਂ ਤਲਾਸ਼ਨ ਲਈ ਐਪਲ ਨਾਲ ਗੱਲਬਾਤ ਕਰ ਰਹੀਆਂ ਹਨ। ਭਾਰਤ ਅਤੇ ਹੋਰ ਦੇਸ਼ਾਂ 'ਚ ਆਈਫੋਨ ਦੇ ਪੁਰਜੇ ਅਤੇ ਹੋਰ ਉਤਪਾਦ ਬਣਾਉਣ ਲਈ ਇਹ ਕੰਪਨੀਆਂ ਅਮਰੀਕਾ ਦੀ ਇਸ ਦਿੱਗਜ ਕੰਪਨੀ ਨਾਲ ਜੁੜਨਾ ਚਾਹੁੰਦੀਆਂ ਹਨ। 

ਇਨ੍ਹਾਂ ਕੰਪਨੀਆਂ 'ਚ ਮਹਿੰਦਰਾ ਐਂਡ ਮਹਿੰਦਰਾ, ਮੁਰੁਗੱਪਾ ਸਮੂਹ (ਬੀ.ਐੱਸ.ਏ. ਅਤੇ ਹਰਕਿਊਲਿਸ ਬ੍ਰਾਂਡਾਂ ਦੇ ਨਾਂ ਨਾਲ ਸਾਈਕਲ ਬਣਾਉਣ ਵਾਲੀ ਕੰਪਨੀ), ਵਿਪਰੋ, ਈ.ਐੱਮ.ਐੱਸ. ਕੰਪਨੀ ਡਿਕਸਨ ਟੈਕਨਾਲੋਜੀ ਅਤੇ ਮੋਬਾਇਲ ਫੋਨ ਬਣਾਉਣ ਵਾਲੀ ਲਾਵਾ ਇੰਟਰਨੈਸ਼ਨਲ ਸ਼ਾਮਲ ਹਨ। ਇਨ੍ਹਾਂ 'ਚ ਕੁਝ ਕੰਪਨੀਆਂ ਦੇ ਨਾਂ ਤਾਂ ਖੁਦ ਸਰਕਾਰ ਨੇ ਐਪਲ ਨੂੰ ਸੁਝਾਏ ਹਨ। 

ਇਸ ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਕਿਹਾ ਕਿ ਐਪਲ ਵਾਹਨਾਂ ਦੇ ਪੁਰਜੇ ਬਣਾਉਣ ਵਾਲੀਆਂ ਉਨ੍ਹਾਂ ਕੰਪਨੀਆਂ ਦੇ ਨਾਲ ਵੀ ਸੰਪਰਕ ਕਰਨਾ ਚਾਹ ਰਹੀ ਹੈ ਜਿਨ੍ਹਾਂ ਨੂੰ ਵੱਡੀਆਂ ਕਾਰ ਕੰਪਨੀਆਂ ਦੇ ਪੁਰਜੇ ਬਣਾਉਣ ਦਾ ਅਨੁਭਵ ਹੈ। ਇਨ੍ਹਾਂ ਕੰਪਨੀਆਂ ਨਾਲ ਉਨ੍ਹਾਂ ਦੀ ਪ੍ਰਤੀਕਿਰਿਆ ਜਾਣਨ ਲਈ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਆਇਆ। ਐਪਲ ਦੇ ਬੁਲਾਰੇ ਨੇ ਵੀ ਇਸ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਨਹੀਂ ਦਿੱਤਾ।

ਹਾਲ ਹੀ 'ਚ ਐਪਲ ਨੇ ਟਾਟਾ ਸਮੂਹ ਦੇ ਨਾਲ ਸਮਝੌਤਾ ਕੀਤਾ ਹੈ। ਟਾਟਾ ਦੇ ਨਾਲ ਆਉਣ ਨਾਲ ਚੀਨ ਵਲੋਂ ਹੀ ਭਾਰਤ 'ਚ ਸਪਲਾਈ ਚੇਨ ਵਿਕਸਿਤ ਕਰਨ ਦੀ ਐਪਲ ਦੀ ਪਹਿਲ ਨੂੰ ਤਾਕਤ ਮਿਲੀ ਹੈ। ਕਰੀਬ ਦੋ-ਤਿੰਨ ਸਾਲਾਂ ਤਕ ਅਨੁਭਵ ਲੈਣ ਤੋਂ ਬਾਅਦ ਟਾਟਾ ਨੇ ਆਈਫੋਨ ਦੇ ਕਵਰ ਅਤੇ ਹੋਰ ਸੁਰੱਖਿਆ ਸਮੱਗਰੀ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਹੁਣ ਚੀਨ ਨੂੰ ਇਨ੍ਹਾਂ ਦਾ ਨਿਰਯਾਤ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਸਮੂਹ ਇਕ ਹੋਰ ਵੱਡਾ ਕਦਮ ਚੁੱਕ ਰਿਹਾ ਹੈ ਜਿਸ ਤਹਿਤ ਇਹ ਵਿਸਟ੍ਰੋਨ ਦੇ ਆਈਫੋਨ ਮੈਨੂਫੈਕਚਰਿੰਗ ਪਲਾਂਟ ਦਾ ਐਕਵਾਇਰ ਕਰ ਸਕਦਾ ਹੈ। ਫਾਕਸਕਾਨ ਅਤੇ ਪੇਗਾਟ੍ਰੋਨ ਦੇ ਨਾਲ ਵਿਸਟ੍ਰੋਨ ਭਾਰਤ 'ਚ ਆਈਫੋਨ ਬਣਾਉਂਦੀ ਹੈ। ਵਿਸਟ੍ਰੋਨ ਦਾ ਮੈਨੂਫੈਕਚਰਿੰਗ ਪਲਾਂਟ ਦਾ ਐਕਵਾਇਰ ਕਰਨ ਤੋਂ ਬਾਅਦ ਟਾਟਾ ਇਲੈਕਟ੍ਰੋਨਿਕ ਨਿਰਮਾਣ ਸੇਵਾ (ਈ.ਐੱਮ.ਐੱਸ.) ਸੈਗਮੈਂਟ ਦੀ ਕੰਪਨੀ ਬਣ ਜਾਵੇਗੀ।

ਇਸ ਪੂਰੇ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਕਿਹਾ ਕਿ ਭਾਰਤ 'ਚ ਮੋਬਾਇਲ ਉਪਕਰਣਾਂ ਲਈ ਸਪਲਾਈ ਢਾਂਚਾ ਵਿਕਸਿਤ ਕਰਨਾ ਇਕ ਵੱਡੀ ਪਹਿਲ ਹੋਵੇਗੀ। ਸਰਕਾਰ ਨੇ ਵਿੱਤੀ ਸਾਲ 2026 ਵਿੱਚ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਸਕੀਮ (PLI) ਦੇ ਆਖਰੀ ਸਾਲ ਵਿੱਚ ਮੋਬਾਈਲ ਉਪਕਰਣਾਂ ਵਿੱਚ ਲਗਭਗ 40 ਪ੍ਰਤੀਸ਼ਤ ਮੁੱਲ ਵਾਧੇ ਦਾ ਇੱਕ ਅਭਿਲਾਸ਼ੀ ਟੀਚਾ ਰੱਖਿਆ ਹੈ।


author

Rakesh

Content Editor

Related News