ਹੁਣ ਕੱਪੜੇ ਧੋਣ ਲਈ ਨਹੀਂ ਪਵੇਗੀ ਪਾਣੀ ਜਾਂ ਸਰਫ਼ ਦੀ ਲੋੜ ! ਇਸ ਕੰਪਨੀ ਨੇ ਲਾਂਚ ਕੀਤੀ Special ਵਾਸ਼ਿੰਗ ਮਸ਼ੀਨ

Wednesday, Jan 21, 2026 - 02:33 PM (IST)

ਹੁਣ ਕੱਪੜੇ ਧੋਣ ਲਈ ਨਹੀਂ ਪਵੇਗੀ ਪਾਣੀ ਜਾਂ ਸਰਫ਼ ਦੀ ਲੋੜ ! ਇਸ ਕੰਪਨੀ ਨੇ ਲਾਂਚ ਕੀਤੀ Special ਵਾਸ਼ਿੰਗ ਮਸ਼ੀਨ

ਵੈੱਬ ਡੈਸਕ- ਵਰਲਪੂਲ (Whirlpool) ਕੰਪਨੀ ਨੇ ਭਾਰਤੀ ਬਾਜ਼ਾਰ 'ਚ ਆਪਣੀ ਨਵੀਂ ਅਤੇ ਉੱਨਤ ਵਾਸ਼ਿੰਗ ਮਸ਼ੀਨ 'Xpert Care' ਸੀਰੀਜ਼ ਲਾਂਚ ਕਰ ਦਿੱਤੀ ਹੈ। ਇਸ ਮਸ਼ੀਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਬਿਨਾਂ ਪਾਣੀ ਅਤੇ ਡਿਟਰਜੈਂਟ (ਸਾਬਣ) ਦੇ ਵੀ ਕੱਪੜਿਆਂ ਨੂੰ ਸਾਫ਼ ਅਤੇ ਤਾਜ਼ਾ (Fresh) ਕਰ ਸਕਦੀ ਹੈ।

ਕਿਵੇਂ ਕੰਮ ਕਰਦੀ ਹੈ ਇਹ ਤਕਨੀਕ? 

ਇਸ ਮਸ਼ੀਨ 'ਚ 'ਓਜ਼ੋਨ ਏਅਰ ਰਿਫ੍ਰੈਸ਼ ਟੈਕਨਾਲੋਜੀ' (Ozone Air Refresh Technology) ਦੀ ਵਰਤੋਂ ਕੀਤੀ ਗਈ ਹੈ। ਮਸ਼ੀਨ ਦੇ ਅੰਦਰ ਇਕ ਬਿਲਟ-ਇਨ ਓਜ਼ੋਨਾਈਜ਼ਰ ਲੱਗਾ ਹੈ, ਜੋ ਹਵਾ 'ਚ ਮੌਜੂਦ ਆਕਸੀਜਨ ਨੂੰ ਓਜ਼ੋਨ 'ਚ ਬਦਲ ਕੇ ਡਰੱਮ 'ਚ ਛੱਡਦਾ ਹੈ। ਇਹ ਓਜ਼ੋਨ ਕੱਪੜਿਆਂ 'ਚੋਂ ਬਦਬੂ ਅਤੇ ਬੈਕਟੀਰੀਆ ਨੂੰ ਖਤਮ ਕਰ ਦਿੰਦੀ ਹੈ। ਇਹ ਤਕਨੀਕ ਉਨ੍ਹਾਂ ਕੱਪੜਿਆਂ ਲਈ ਬਹੁਤ ਫਾਇਦੇਮੰਦ ਹੈ ਜਿਨ੍ਹਾਂ ਨੂੰ ਡਰਾਈ-ਕਲੀਨ ਦੀ ਲੋੜ ਹੁੰਦੀ ਹੈ ਜਾਂ ਜੋ ਕੁਝ ਦੇਰ ਪਹਿਨਣ ਤੋਂ ਬਾਅਦ ਸਿਰਫ ਤਾਜ਼ਾ ਕਰਨੇ ਹੋਣ।

ਕੱਪੜਿਆਂ ਦੀ ਗੁਣਵੱਤਾ ਰਹੇਗੀ ਬਰਕਰਾਰ 

ਕੰਪਨੀ ਦਾ ਦਾਅਵਾ ਹੈ ਕਿ ਇਸ ਤਕਨੀਕ ਨਾਲ ਕੱਪੜੇ ਸੁੰਗੜਦੇ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦਾ ਰੰਗ ਫਿੱਕਾ ਪੈਂਦਾ ਹੈ। ਕੱਪੜਿਆਂ ਨੂੰ ਮਸ਼ੀਨ 'ਚੋਂ ਕੱਢ ਕੇ ਤੁਰੰਤ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਇਸ 'ਚ ਰੋਜ਼ਾਨਾ ਵਰਤੋਂ ਵਾਲੇ ਕੱਪੜੇ ਧੋਣ ਦਾ ਵਿਕਲਪ ਵੀ ਮੌਜੂਦ ਹੈ।

ਹੋਰ ਖਾਸ ਫੀਚਰਸ:

ਸਟੀਮ ਵਾਸ਼ ਟੈਕਨਾਲੋਜੀ: ਕੱਪੜਿਆਂ ਦੀ ਬਿਹਤਰ ਸਫਾਈ ਲਈ ਸਟੀਮ ਵਾਸ਼ ਦਾ ਵਿਕਲਪ ਦਿੱਤਾ ਗਿਆ ਹੈ।
6th ਸੈਂਸ ਟੈਕਨਾਲੋਜੀ: ਇਹ ਤਕਨੀਕ ਕੱਪੜਿਆਂ ਦੇ ਭਾਰ ਅਤੇ ਕਿਸਮ ਅਨੁਸਾਰ ਮਸ਼ੀਨ ਦੀ ਮੂਵਮੈਂਟ ਨੂੰ ਆਪਣੇ ਆਪ ਸੈੱਟ ਕਰਦੀ ਹੈ।
ਜ਼ੀਰੋ ਪ੍ਰੈਸ਼ਰ ਫਿਲ: ਜੇਕਰ ਪਾਣੀ ਦਾ ਪ੍ਰੈਸ਼ਰ ਘੱਟ ਹੈ, ਤਾਂ ਵੀ ਇਹ ਮਸ਼ੀਨ ਆਸਾਨੀ ਨਾਲ ਕੰਮ ਕਰੇਗੀ।
ਸਪਿਨ ਸਪੀਡ: ਇਹ ਮਸ਼ੀਨ 1400 RPM ਦੀ ਰਫਤਾਰ ਨਾਲ ਘੁੰਮਦੀ ਹੈ।

ਕੀਮਤ ਅਤੇ ਵਾਰੰਟੀ

ਵਰਲਪੂਲ ਐਕਸਪਰਟ ਕੇਅਰ (Whirlpool Xpert Care) ਦੇ 7Kg ਵੇਰੀਐਂਟ ਦੀ ਸ਼ੁਰੂਆਤੀ ਕੀਮਤ 24,500 ਰੁਪਏ ਰੱਖੀ ਗਈ ਹੈ। ਗਾਹਕ ਇਸ ਨੂੰ ਆਨਲਾਈਨ ਅਤੇ ਆਫਲਾਈਨ ਬਾਜ਼ਾਰਾਂ ਤੋਂ ਖਰੀਦ ਸਕਦੇ ਹਨ। ਕੰਪਨੀ ਵੱਲੋਂ ਇਸ ਮਸ਼ੀਨ 'ਤੇ 5 ਸਾਲ ਦੀ ਪੂਰੀ ਵਾਰੰਟੀ ਅਤੇ ਮੋਟਰ 'ਤੇ 10 ਸਾਲ ਦੀ ਵਾਰੰਟੀ ਦਿੱਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News