ਰੇਤੀਲੇ ਤੂਫਾਨ ਦੇ ਅਧਿਐਨ ਲਈ ਬਣਾਇਆ ਰੇਗਿਸਤਾਨੀ ਰੋਬੋਟ
Thursday, Mar 10, 2016 - 11:42 AM (IST)

ਬੀਜਿੰਗ— ਉਤਰੀ-ਪੱਛਮੀ ਚੀਨ ''ਚ ਦੋ ਅਜਿਹੇ ਵਿਸ਼ੇਸ਼ ਰੋਬੋਟ ਵਿਕਸਤ ਕੀਤੇ ਗਏ ਹਨ, ਜੋ ਰੇਗਿਸਤਾਨੀ ਇਲਾਕੇ ਨਾਲ ਜੁੜੀਆਂ ਗੱਲਾਂ ਦਾ ਪਤਾ ਲਗਾਉਣ ਲਈ ਰੇਤ ਅਤੇ ਮਿੱਟੀ ਦੇ ਪੱਧਰ ਦੇ ਅੰਕੜੇ ਦਰਜ ਕਰਨਗੇ। ਨਿੰਗਸ਼ਿਆ ਯੂਨੀਵਰਸਿਟੀ ਖੋਜ ਦਲ ਦੇ ਇਕ ਮੈਂਬਰ ਯਾਂਗ ਜੇਲਿਨ ਨੇ ਦੱਸਿਆ ਕਿ ਇਨ੍ਹਾਂ ''ਚੋਂ ਇਹ ਰੋਬੋਟ ਹਵਾ ਦੀ ਗਤੀ, ਹਵਾ ਦਾ ਦਬਾਅ, ਨਮੀ, ਰੇਤ ਦਾ ਕੰਬਣਾ ਅਤੇ ਹੋਰ ਕਈ ਅੰਦਾਜ਼ਾ ਦੱਸ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸੌਰ ਪੈਨਲ ਵਾਲੇ ਇਹ ਰੋਬੋਟ ਅੰਕੜਾ ਪ੍ਰਸਾਰਿਤ ਕਰਨ ਲਈ 25 ਕਿਲੋਮੀਟਰ ਦੇ ਦਾਇਰੇ ''ਚ ਸੂਖਮ ਤਰੰਗਾਂ ਦਾ ਇਸਤੇਮਾਲ ਕਰ ਸਕਦੇ ਹਨ ਅਤੇ ਇਕ ਘੰਟੇ ਤਕ ਦੌੜ ਲਗਾ ਸਕਦੇ ਹਨ।