AC ਨੂੰ ਫੇਲ੍ਹ ਕਰਨ ਵਾਲੇ ਸ਼ਾਨਦਾਰ ਕੂਲਰ, ਕੀਮਤ 3,290 ਰੁਪਏ ਤੋਂ ਸ਼ੁਰੂ, ਵੇਖੋ ਪੂਰੀ ਲਿਸਟ

Monday, May 31, 2021 - 02:00 PM (IST)

AC ਨੂੰ ਫੇਲ੍ਹ ਕਰਨ ਵਾਲੇ ਸ਼ਾਨਦਾਰ ਕੂਲਰ, ਕੀਮਤ 3,290 ਰੁਪਏ ਤੋਂ ਸ਼ੁਰੂ, ਵੇਖੋ ਪੂਰੀ ਲਿਸਟ

ਗੈਜੇਟ ਡੈਸਕ– ਜੇਕਰ ਤੁਸੀਂ ਗਰਮੀ ਦੇ ਇਸ ਸੀਜ਼ਨ ’ਚ ਆਪਣੇ ਲਈ ਕੋਈ ਕੂਲਰ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਅਸੀਂ ਤੁਹਾਨੂੰ ਬਾਜ਼ਾਰ ’ਚ ਮੌਜੂਦ ਬਿਹਤਰੀਨ ਕੂਲਰਾਂ ਬਾਰੇ ਸੱਦ ਰਹੇ ਹਾਂ। ਇਸ ਸਮਾਂ ਨਵਾਂ ਕੂਲਰ ਖ਼ਰੀਦਣਾ ਤੁਹਾਡੇ ਲਈ ਫਾਇਦੇ ਦਾ ਸੌਦਾ ਹੋ ਸਕਦਾ ਹੈ। ਭਾਰਤੀ ਆਨਲਾਈਨ ਬਾਜ਼ਾਰ ’ਚ Kenstar, Hindware , Mccoy, vistara ਅਤੇ HIMALAYA ਸਮੇਤ ਕਈ ਕੰਪਨੀਆਂ ਦੇ ਸ਼ਾਨਦਾਰ ਕੂਲਰ ਮੌਜੂਦਾ ਹਨ ਜੋ ਏ.ਸੀ. ਵਰਗਾ ਮਜ਼ਾ ਦਿੰਦੇ ਹਨ। ਇਥੇ ਵੇਖੋ 5 ਬਿਹਤਰੀਨ ਕੂਲਰਾਂ ਦੀ ਲਿਸਟ।

ਇਹ ਵੀ ਪੜ੍ਹੋ– ਗੂਗਲ ਤੇ ਯੂਟਿਊਬ ਦੀਆਂ ਇਨ੍ਹਾਂ ਸੇਵਾਵਾਂ ਲਈ ਹੁਣ ਲੱਗੇਗਾ ਚਾਰਜ, 1 ਜੂਨ ਤੋਂ ਬਦਲਣਗੇ ਨਿਯਮ

1. Mccoy 10 L Room/Personal Air Cooler 
Mccoy ਦਾ ਇਹ ਸ਼ਾਨਦਾਰ ਏਅਰ ਕੂਲਰ 79 ਵਰਗ ਫੁੱਟ ਦੇ ਏਰੀਆ ਨੂੰ ਠੰਡਾ ਕਰ ਸਕਦਾ ਹੈ। ਇਹ ਕੂਲਰ 15 ਫੁੱਟ ਤਕ ਏਅਰ ਫਲੋ ਕਰ ਸਕਦਾ ਹੈ। ਇਸ ਕੂਲਰ ਦੀ ਉਚਾਈ 51.5 ਸੈ.ਮੀ. ਹੈ। ਜੇਕਰ ਸਮਰੱਥਾ ਦੀ ਗੱਲ ਕਰੀਏ ਤਾਂ ਇਸ ਕੂਲਰ ’ਚ 10 ਲੀਟਰ ਪਾਣੀ ਪੈਂਦਾ ਹੈ। ਇਹ ਕੂਲਰ 80 ਵਾਟ ਪਾਵਰ ਕੂਲਿੰਗ ਕਰਦਾ ਹੈ। ਇਸ ਕੂਲਰ ’ਚ 3 ਸਪੀਡ ਸੈਟਿੰਗਸ ਦਿੱਤੀਆਂ ਗਈਆਂ ਹਨ। ਕੀਮਤ ਦੀ ਗੱਲ ਕਰੀਏ ਤਾਂ ਇਸ ਕੂਲਰ ਦੀ ਕੀਮਤ 4,990 ਰੁਪਏ ਹੈ, ਜਿਸ ਨੂੰ 34 ਫ਼ੀਸਦੀ ਡਿਸਕਾਊਂਟ ਤੋਂ ਬਾਅਦ 3,290 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ– ਹੁਣ ਸਿਰਫ਼ 8 ਮਿੰਟਾਂ ’ਚ ਪੂਰਾ ਚਾਰਜ ਹੋ ਜਾਵੇਗਾ ਫੋਨ, ਇਹ ਕੰਪਨੀ ਲਿਆ ਰਹੀ ਨਵੀਂ ਚਾਰਜਿੰਗ ਤਕਨੀਕ

2. Kenstar 12 L Room/Personal Air Cooler
Kenstar ਦਾ ਇਹ ਸ਼ਾਨਦਾਰ ਏਅਰ ਕੂਲਰ 70 ਵਰਗ ਫੁੱਟ ਦਾ ਏਰੀਆ ਠੰਡਾ ਕਰ ਸਕਦਾ ਹੈ। ਇਹ ਕੂਲਰ 10 ਫੁੱਟ ਤਕ ਏਅਰ ਫਲੋ ਕਰ ਸਕਦਾ ਹੈ। ਇਸ ਕੂਲਰ ਦੀ ਉਚਾਈ 60 ਸੈ.ਮੀ. ਹੈ। ਜੇਕਰ ਸਮਰੱਥਾ ਦੀ ਗੱਲ ਕੀਤੀ ਜਾਵੇ ਤਾਂ ਇਸ ਕੂਲਰ ’ਚ 12 ਲੀਟਰ ਪਾਣੀ ਪੈਂਦਾ ਹੈ। ਇਹ ਕੂਲਰ 50 ਵਾਟ ਪਾਵਰ ਕੂਲਿੰਗ ਕਰਦਾ ਹੈ। ਇਸ ਕੂਲਰ ’ਚ 2 ਸਪੀਡ ਸੈਟਿੰਗਸ ਦਿੱਤੀਆਂ ਗਈਆਂ ਹਨ। ਇਸ ਕੂਲਰ ਦੀ ਕੀਮਤ 4,950 ਰੁਪਏ ਹੈ, ਜਿਸ ਨੂੰ 8 ਫ਼ਸਦੀ ਡਿਸਕਾਊਂਟ ਤੋਂ ਬਾਅਦ 4,550 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ– DSLR ਵਰਗੇ ਕੈਮਰਾ ਫੀਚਰ ਨਾਲ ਆ ਸਕਦੇ ਹਨ ਸਾਰੇ iPhone 13 ਮਾਡਲ

3. Hindware Snowcrest 17 L Room/Personal Air Cooler
Hindware Snowcrest ਦਾ ਇਹ ਸ਼ਾਨਦਾਰ ਏਅਰ ਕੂਲਰ 170 ਵਰਗ ਫੁੱਟ ਦਾ ਏਰੀਆ ਠੰਡਾ ਕਰ ਸਕਦਾ ਹੈ। ਇਹ ਕੂਲਰ 25 ਫੁੱਟ ਤਕ ਏਅਰ ਫਲੋ ਕਰ ਸਕਦਾ ਹੈ। ਇਸ ਕੂਲਰ ਦੀ ਉਚਾਈ 69 ਸੈ.ਮੀ. ਹੈ। ਜੇਕਰ ਸਮਰੱਥਾ ਦੀ ਗੱਲ ਕਰੀਏ ਤਾਂ ਇਸ ਕੂਲਰ ’ਚ 17 ਲੀਟਰ ਪਾਣੀ ਪੈਂਦਾ ਹੈ। ਇਹ ਕੂਲਰ 165 ਵਾਟ ਪਾਵਰ ਕੂਲਿੰਗ ਕਰਦਾ ਹੈ। ਇਸ ਕੂਲਰ ’ਚ 3 ਸਪੀਡ ਸੈਟਿੰਗਸ ਦਿੱਤੀਆਂ ਹਨ। ਇਸ ਕੂਲਰ ਦੀ ਕੀਮਤ 8,990 ਰੁਪਏ ਹੈ, ਜਿਸ ਨੂੰ 44 ਫ਼ੀਸਦੀ ਡਿਸਕਾਊਂਟ ਤੋਂ ਬਾਅਦ 4,949 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ– ਸਰਕਾਰ ਦੀ ਚਿਤਾਵਨੀ: ਸੋਸ਼ਲ ਮੀਡੀਆ ’ਤੇ ਭੁੱਲ ਕੇ ਵੀ ਨਾ ਸ਼ੇਅਰ ਕਰੋ ਵੈਕਸੀਨ ਸਰਟੀਫਿਕੇਟ

4. vistara 13 L Tower Air Cooler
vistara ਦਾ ਇਹ ਸ਼ਾਨਦਾਰ ਏਅਰ ਕੂਲਰ 150 ਵਰਗ ਫੁੱਟ ਦਾ ਏਰੀਆ ਠੰਡਾ ਕਰ ਸਕਦਾ ਹੈ। ਇਹ ਕੂਲਰ 35 ਫੁੱਟ ਤਕ ਏਅਰ ਫਲੋ ਕਰ ਸਕਦਾ ਹੈ। ਇਸ ਕੂਲਰ ਦੀ ਉਚਾਈ 93 ਸੈ.ਮੀ. ਹੈ। ਇਸ ਕੂਲਰ ’ਚ 13 ਲੀਟਰ ਪਾਣੀ ਪੈਂਦਾ ਹੈ। ਇਹ ਕੂਲਰ 160 ਵਾਟ ਪਾਵਰ ਕੂਲਿੰਗ ਕਰਦਾ ਹੈ। ਕੂਲਰ ’ਚ 3 ਸਪੀਡ ਸੈਟਿੰਗਸ ਹਨ। ਇਸ ਕੂਲਰ ਦੀ ਕੀਮਤ 8,900 ਰੁਪਏ ਹੈ, ਜਿਸ ਨੂੰ 43 ਫ਼ੀਸਦੀ ਡਿਸਕਾਊਂਟ ਤੋਂ ਬਾਅਦ 4,999 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ– ਵੱਡੇ ਪਲਾਨ ਦੀ ਤਿਆਰੀ ’ਚ ਐਪਲ! ਬਦਲੇਗੀ AirPods ਦਾ ਡਿਜ਼ਾਇਨ, ਫਿਟਨੈੱਸ ਟ੍ਰੈਕਰ ਦੀ ਤਰ੍ਹਾਂ ਵੀ ਕਰੇਗਾ ਕੰਮ

5. HIMALAYA 25 L Room/Personal Air Cooler
HIMALAYA ਦਾ ਇਹ ਸ਼ਾਨਦਾਰ ਏਅਰ ਕੂਲਰ 250 ਵਰਗ ਫੁੱਟ ਦਾ ਏਰੀਆ ਠੰਡਾ ਕਰ ਸਕਦਾ ਹੈ। ਇਹ ਕੂਲਰ 25 ਫੁੱਟ ਤਕ ਏਅਰ ਫਲੋ ਕਰ ਸਕਦਾ ਹੈ। ਇਸ ਕੂਲਰ ਦੀ ਉਚਾਈ 82.5 ਸੈ.ਮੀ. ਹੈ। ਇਸ ਕੂਲਰ ’ਚ 25 ਲੀਟਰ ਪਾਣੀ ਪੈਂਦਾ ਹੈ। ਇਹ ਕੂਲਰ 130 ਵਾਟ ਪਾਵਰ ਕੂਲਿੰਗ ਕਰਦਾ ਹੈ। ਕੂਲਰ ’ਚ 3 ਸਪੀਡ ਸੈਟਿੰਗਸ ਹਨ। ਇਸ ਕੂਲਰ ਦੀ ਕੀਮਤ 6,990 ਰੁਪਏ ਹੈ ਜਿਸ ਨੂੰ 35 ਫ਼ੀਸਦੀ ਡਿਸਕਾਊਂਟ ਤੋਂ ਬਾਅਦ 4,490 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। 


author

Rakesh

Content Editor

Related News