ਦੁਨੀਆ ਦਾ ਸਭ ਤੋਂ ਸਸਤਾ 5ਜੀ ਫੋਨ ਲਾਂਚ, ਜਾਣੋ ਕੀਮਤ ਤੇ ਫੀਚਰਜ਼

Monday, Mar 22, 2021 - 04:07 PM (IST)

ਦੁਨੀਆ ਦਾ ਸਭ ਤੋਂ ਸਸਤਾ 5ਜੀ ਫੋਨ ਲਾਂਚ, ਜਾਣੋ ਕੀਮਤ ਤੇ ਫੀਚਰਜ਼

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ iQOO ਨੇ ਚੀਨ ’ਚ ਦੁਨੀਆ ਦਾ ਸਭ ਤੋਂ ਸਸਤਾ 5ਜੀ ਸਮਾਰਟਫੋਨ iQOO U3x ਲਾਂਚ ਕਰ ਦਿੱਤਾ ਹੈ। ਹਾਲਾਂਕਿ, iQOO U3x ਦੁਨੀਆ ਦਾ ਪਹਿਲਾ ਸਭ ਤੋਂ ਸਸਤਾ ਸਮਾਰਟਫੋਨ ਨਹੀਂ ਹੈ। ਦਰਅਸਲ, iQOO U3x ਦੀ ਸ਼ੁਰੂਆਤੀ ਕੀਮਤ 1,199 ਯੁਆਨ (ਕਰੀਬ 13,318 ਰੁਪਏ) ਹੈ। ਠੀਕ, ਇਸੇ ਕੀਮਤ ’ਚ Realme V11 5G ਸਮਾਰਟਫੋਨ ਵੀ ਲਾਂਚ ਹੋਇਆ ਸੀ। ਅਜਿਹੇ ’ਚ iQOO U3x ਨੂੰ ਸਭ ਤੋਂ ਸਸਤੇ ਸਮਾਰਟਫੋਨ ਦੇ ਤਮਗੇ ਨੂੰ Realme V11 5G ਸਮਾਰਟਫੋਨ ਨਾਲ ਸਾਂਝਾ ਕਰਨਾ ਪਵੇਗਾ। ਨਾਲ ਹੀ ਬਾਜ਼ਾਰ ’ਚ iQOO U3x ਦਾ ਮੁਕਾਬਲਾ ਵੀ Realme V11 ਸਮਾਰਟਫੋਨ ਨਾਲ ਹੋਵੇਗਾ।

ਕੀਮਤ
ਦੱਸ ਦੇਈਏ ਕਿ Realme V11 5G ਦਾ 4 ਜੀ. ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਮਾਡਲ CNY 1,199 (ਕਰੀਬ 13,318 ਰੁਪਏ) ’ਚ ਆਉਂਦਾ ਹੈ। ਇਸ ਤਰ੍ਹਾਂ iQOO U3x 5G ਫੋਨ ਦਾ 6 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਮਾਡਲ 1,199 ਯੁਆਨ (ਕਰੀਬ 13,318 ਰੁਪਏ) ’ਚ ਆਉਂਦਾ ਹੈ। ਉਥੇ ਹੀ 4 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਮਾਡਲ ਵੀ 13,318  ਰੁਪਏ ’ਚ ਆਏਗਾ। ਜਦਕਿ 8 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਮਾਡਲ 16,645 ਰੁਪਏ ’ਚ ਆਏਗਾ। ਇਸ ਦੀ ਵਿਕਰੀ 1 ਅਪ੍ਰੈਲ ਤੋਂ ਸ਼ੁਰੂ ਹੋਵੇਗੀ । ਇਹ ਫੋਨ ਗ੍ਰੇਅ ਅਤੇ ਮੈਜਿਕ ਬਲਿਊ ਰੰਗ ’ਚ ਆਏਗਾ। ਫੋਨ ’ਚ 90Hz ਰਿਫ੍ਰੈਸ਼ਡ ਰੇਟ ਵਾਲੀ ਡਿਸਪਲੇਅ ਦਿੱਤੀ ਗਈ ਹੈ। 

iQOO U3x 5G ਫੀਚਰਜ਼
iQOO U3x 5G ਸਮਾਰਟਫੋਨ ’ਚ 6.58 ਇੰਚ ਦੀ ਆਈ.ਪੀ.ਐੱਸ. ਐੱਲ.ਸੀ.ਡੀ. ਸਕਰੀਨ ਦਿੱਤੀ ਗਈ ਹੈ ਜੋ ਵਾਟਰਡ੍ਰੋਪ ਨੋਚ ਸਟਾਈਲ ’ਚ ਆਏਗੀ। ਇਸ ਵਿਚ ਫੁਲ-ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਮਿਲੇਗਾ। ਹੈਂਡਸੈੱਟ ਦਾ ਸਕਰੀਨ ਟੂ-ਬਾਡੀ ਰੇਸ਼ਿਓ 90.61 ਫੀਸਦੀ ਹੋਵੇਗਾ। ਫੋਨ ’ਚ ਸਨੈਪਡ੍ਰੈਗਨ 480 ਚਿਪਸੈੱਟ ਦੀ ਸੁਪੋਰਟ ਮਿਲੇਗੀ। iQOO U3x ਸਮਾਰਟਫੋਨ ’ਚ 8 ਜੀ.ਬੀ. ਰੈਮ ਦੀ ਸੁਪੋਰਟ ਮਿਲੇਗੀ। ਉਥੇ ਹੀ ਸਟੋਰੇਜ 128 ਜੀ.ਬੀ. ਤਕ ਹੋਵੇਗੀ। ਫੋਨ ਐਂਡਰਾਇਡ 11 ਆਪਰੇਟਿੰਗ ਸਿਸਟਮ ’ਤੇ ਕੰਮ ਕਰੇਗਾ। ਸਕਿਓਰਿਟੀ ਲਈ ਫੋਨ ’ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ ਫੋਨ ’ਚ ਫਰੰਟ ਫੇਸਿੰਗ 8 ਮੈਗਾਪਿਕਸਲ ਕੈਮਰਾ ਮਿਲੇਗਾ। ਫੋਨ ਦੇ ਰੀਅਰ ’ਚ ਡਿਊਲ ਕੈਮਰਾ ਸੈੱਟਅਪ ਮਿਲੇਗਾ। ਇਸ ਦਾ ਪ੍ਰਾਈਮਰੀ ਕੈਮਰਾ 13 ਮੈਗਾਪਿਕਸਲ ਦਾ ਹੋਵੇਗਾ। ਉਥੇ ਹੀ 2 ਮੈਗਾਪਿਕਸਲ ਦਾ ਡੈਪਥ ਸੈਂਸਰ ਮਿਲੇਗਾ। ਨਾਲ ਹੀ ਇਕ ਐੱਲ.ਈ.ਡੀ. ਫਲੈਸ਼ ਲਾਈਟ ਦੀ ਵੀ ਸੁਪੋਰਟ ਮਿਲੇਗੀ।

ਬੈਟਰੀ ਅਤੇ ਕੁਨੈਕਟੀਵਿਟੀ
iQOO U3x 5G ਸਮਾਰਟਫੋਨ ’ਚ ਪਾਵਰਬੈਕਅਪ ਲਈ 5,000mAh ਦੀ ਬੈਟਰੀ ਮਿਲੇਗੀ ਜਿਸ ਨੂੰ 18 ਵਾਟ ਫਾਸਟ ਚਾਰਜਰ ਦੀ ਮਦਦ ਨਾਲ ਚਾਰਜ ਕੀਤਾ ਜਾ ਸਕੇਗਾ। ਫੋਨ ਡਿਊਲ ਸਿਮ ਸਲਾਟ, 5ਜੀ, ਬਲੂਟੂਥ 5.1, ਜੀ.ਪੀ.ਐੱਸ., ਯੂ.ਐੱਸ.ਬੀ.-ਸੀ ਅਤੇ ਇਕ 3.5mm ਹੈੱਡਫੋਨ ਜੈੱਕ ਦੀ ਸੁਪੋਰਟ ਮਿਲੇਗੀ। iQOO U3x ਸਮਾਰਟਫੋਨ ਵੀਵੋ ਵਾਈ31ਐੱਸ 5ਜੀ ਦਾ ਰੀਬ੍ਰਾਂਡਿਡ ਵਰਜਨ ਹੋਵੇਗਾ, ਜਿਸ ਵਿਚ ਦੁਨੀਆ ’ਚ ਪਹਿਲੀ ਵਾਰ ਸਨੈਪਡ੍ਰੈਗਨ 480 ਚਿਪਸੈੱਟ ਦੀ ਵਰਤੋਂ ਕੀਤੀ ਗਈ ਸੀ। 


author

Rakesh

Content Editor

Related News