ChatGPT ਦੇ ਨਵੇਂ ਵਰਜ਼ਨ GPT-4 ਨੇ ਦੁਨੀਆ ਨੂੰ ਕੀਤਾ ਹੈਰਾਨ, ਜਾਣੋ ਇਸ ਦੀਆਂ ਖੂਬੀਆਂ
Friday, Mar 17, 2023 - 06:33 PM (IST)
ਗੈਜੇਟ ਡੈਸਕ- ChatGPT ਦਾ ਨਿਰਮਾਣ ਕਰਨ ਵਾਲੀ ਕੰਪਨੀ OpenAI ਨੇ ਹਾਲ ਹੀ 'ਚ ChatGPT ਦਾ ਨਵਾਂ ਵਰਜ਼ਨ GPT-4 ਜਾਰੀ ਕਰ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਇਕ ਸ਼ਕਤੀਸ਼ਾਲੀ ਆਰਟੀਫਿਸ਼ੀਅਲ ਇੰਟੈਲੀਜੈਂਸ ਮਾਡਲ ਹੈ, ਜੋ ਪਹਿਲਾਂ ਨਾਲੋਂ ਜ਼ਿਆਦਾ ਕ੍ਰਿਏਟਿਵ, ਭਰੋਸੇਮੰਦ ਅਤੇ ਸਹੀ ਜਾਣਕਾਰੀ ਦਿੰਦਾ ਹੈ। ਨਵੇਂ ਵਰਜ਼ਨ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਵਾਲਾਂ ਦੇ ਜ਼ਿਆਦਾ ਸਹੀ ਜਵਾਬ ਦੇ ਰਿਹਾ ਹੈ। ਇੱਥੋਂ ਤਕ ਕਿ ਬੀਮਾਰੀ ਲਈ ਸਹੀ ਦਵਾਈ ਵੀ ਦੱਸ ਰਿਹਾ ਹੈ। ਉੱਥੇ ਹੀ GPT-3.5 ਦਾ ਰਿਸਪਾਂਸ ਲਗਭਗ 3,000 ਸ਼ਬਦਾਂ ਤਕ ਸੀਮਿਤ ਹੈ, ਜਦਕਿ ChatGPT 4, 25 ਹਜ਼ਾਰ ਤੋਂ ਵੱਧ ਸ਼ਬਦਾਂ 'ਚ ਵੀ ਜਵਾਬ ਦੇ ਸਕਦਾ ਹੈ। ਆਓ ਜਾਣਦੇ ਹਾਂ ChatGPT ਦੇ ਨਵੇਂ ਵਰਜ਼ਨ ਦੀਆਂ ਖੂਬੀਆਂ ਬਾਰੇ...
ਇਹ ਵੀ ਪੜ੍ਹੋ– ਸਾਵਧਾਨ! YouTube ਰਾਹੀਂ ਵੀ ਤੁਹਾਡੇ ਫੋਨ 'ਚ ਆ ਸਕਦੈ ਵਾਇਰਸ, ਇਹ ਹੈ ਬਚਣ ਦਾ ਤਰੀਕਾ
GPT-4 'ਚ ਕੀ ਹੈ ਨਵਾਂ
ਖੋਜੀਆਂ ਦਾ ਕਹਿਣਾ ਹੈ ਕਿ GPT-3.5 ਦੇ ਮੁਕਾਬਲੇ ਨਵਾਂ GPT-4 ਸਵਾਲਾਂ ਦੇ ਸਹੀ ਜਵਾਬ ਦੇ ਰਿਹਾ ਹੈ। ਦਰਅਸਲ, ਅਮਰੀਕਾ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨੀਕ 'ਚ ਖੋਜ ਕਰ ਰਹੇ ਓਰੇਨ ਐਟਜੀਓਨੀ ਨੇ ChatGPT ਦੇ ਪਿਛਲੇ ਵਰਜ਼ਨ ਅਤੇ GPT-4 ਤੋਂ ਇੱਕੋ ਜਿਹੇ ਸਵਾਲ ਪੁੱਛੇ ਅਤੇ ਉਨ੍ਹਾਂ ਦੀ ਜਾਂਚ ਕੀਤੀ। ਜਾਂਚ 'ਚ GPT-4 ਦੇ ਨਤੀਜੇ ਹੈਰਾਨ ਕਰਨ ਵਾਲੇ ਹਨ। ਰਿਸਰਚਰ ਦਾ ਕਹਿਣਾ ਹੈ ਕਿ ਪਹਿਲਾਂ ਵਾਲਾ ਚੈਟਜੀਪੀਟੀ ਸਿਰਫ ਟੈਕਸਟ ਦੀ ਭਾਸ਼ਾ ਨੂੰ ਸਮਝ ਸਕਦਾ ਸੀ ਪਰ ਨਵੇਂ ਵਰਜ਼ਨ 'ਚ ਇਮੇਜ ਨੂੰ ਵੀ ਸਵਾਲ ਦੇ ਰੂਪ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਯਾਨੀ GPT-4 ਟੈਕਸਟ ਦੇ ਨਾਲ ਇਮੇਜ ਨੂੰ ਵੀ ਸਮਝ ਸਕਦਾ ਹੈ।
ਇਹ ਵੀ ਪੜ੍ਹੋ– ਮਾਤਾ ਚਿੰਤਪੂਰਨੀ ਦੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਚੇਤ ਨਰਾਤਿਆਂ ਦੇ ਮੇਲੇ ਦੌਰਾਨ 24 ਘੰਟੇ ਖੁੱਲ੍ਹਾ ਰਹੇਗਾ ਮੰਦਰ
ਰੈਸਿਪੀ ਦੇ ਆਈਡੀਆ ਦੇ ਰਿਹਾ GPT-4
ਓਪਨ ਏ.ਆਈ. ਦੇ ਕੋ-ਫਾਊਂਡਰ ਗ੍ਰੈਗ ਬ੍ਰੋਕਮੈਨ ਦਾ ਕਹਿਣਾ ਹੈ ਕਿ ਚੈਟਜੀਪੀਟੀ ਦਾ ਨਵਾਂ ਵਰਜ਼ਨ ਖਾਣੇ ਦੀ ਰੈਸਿਪੀ ਦੇ ਆਈਡੀਆ ਵੀ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਫਰਿਜ 'ਚ ਰੱਖੇ ਖਾਣੇ ਦੇ ਸਾਮਾਨਾਂ ਦੀ ਫੋਟੋ ਕਲਿੱਕ ਕੀਤੀ ਅਤੇ ਚੈਟਬਾਟ ਤੋਂ ਸਵਾਲ ਪੁੱਛਿਆ ਕਿ ਫਰਿਜ 'ਚ ਰੱਖੇ ਇਨ੍ਹਾਂ ਸਾਮਾਨਾਂ ਨਾਲ ਅਸੀਂ ਕਿਹੜੀ ਡਿਸ਼ ਬਣਾ ਸਕਦੇ ਹਾਂ? ਇਸਤੋਂ ਬਾਅਦ GPT-4 ਨੇ ਫਰਿਜ 'ਚ ਰੱਖੇ ਖਾਣੇ ਦੇ ਸਾਮਾਨ ਦੇ ਆਧਾਰ 'ਤੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਖਾਣੇ 'ਚ ਕਿਹੜੀ ਚੀਜ਼ ਜਾਂ ਰੈਸਿਪੀ ਬਣਾਉਣੀ ਚਾਹੀਦੀ ਹੈ। GPT-4 ਨੇ ਬ੍ਰੋਕਮੈਨ ਨੂੰ ਦੋ ਡਿਸ਼ ਬਾਰੇ ਆਈਡੀਆ ਅਤੇ ਡਿਸ਼ ਬਣਾਉਣ ਦਾ ਤਰੀਕਾ ਵੀ ਦੱਸਿਆ।
ਇਹ ਵੀ ਪੜ੍ਹੋ– ਅਗਨੀਵੀਰਾਂ ਲਈ ਖ਼ੁਸ਼ਖ਼ਬਰੀ! BSF ਤੋਂ ਬਾਅਦ ਹੁਣ CISF ਭਰਤੀ 'ਚ ਵੀ ਮਿਲੇਗਾ 10 ਫੀਸਦੀ ਰਾਖਵਾਂਕਰਨ
ਬੀਮਾਰੀ ਲਈ ਦੱਸ ਰਿਹਾ ਸਹੀ ਦਵਾਈ
ਸਿਰਫ ਰੈਸਿਪੀ ਹੀ ਨਹੀਂ ਚੈਟਜੀਪੀਟੀ ਦਾ ਨਵਾਂ ਵਰਜ਼ਨ ਬੀਮਾਰੀ ਲਈ ਸਹੀ ਦਵਾਈ ਵੀ ਦੱਸ ਰਿਹਾ ਹੈ। ਇਸਨੂੰ ਲੈ ਕੇ ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ ਦੇ ਪ੍ਰੋਫੈਸਰ ਅਨਿਲ ਗੇਹੀ ਨੇ ਦਾਅਵਾ ਕੀਤਾ ਹੈ। ਪ੍ਰੋਫੈਸਰ ਅਨਿਲ ਨੇ ਦੱਸਿਆ ਕਿ GPT-4 ਜਿਸ ਤਰ੍ਹਾਂ ਦੇ ਇਲਾਜ ਅਤੇ ਦਵਾਈ ਦਾ ਸੁਝਾਅ ਦੇ ਰਿਹਾ ਹੈ ਉਸਨੂੰ ਦੇਖ ਕੇ ਲਗਦਾ ਹੈ ਕਿ ਉਹ ਮੈਡੀਕਲ ਸਾਇੰਸ ਦਾ ਮਾਹਿਰ ਬਣ ਗਿਆ ਹੈ।
ਦਰਅਸਲ, ਪ੍ਰੋਫੈਸਰ ਅਨਿਲ ਕੋਲ ਇਲਾਜ ਕਰਵਾਉਣ ਲਈ ਇਕ ਮਰੀਜ਼ ਆਇਆ ਸੀ, ਜਿਸਦੀ ਬੀਮਾਰੀ ਬਾਰੇ ਪ੍ਰੋਫੈਸਰ ਨੇ GPT-4 ਤੋਂ ਪੁੱਛਿਆ ਕਿ ਇਸ ਬੀਮਾਰੀ ਦਾ ਇਲਾਜ ਕਿਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ? ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ। GPT-4 ਨੇ ਉਸੇ ਤਰ੍ਹਾਂ ਬੀਮਾਰੀ ਦਾ ਇਲਾਜ ਕਰਨ ਅਤੇ ਦਵਾਈ ਦੇਣ ਦਾ ਸੁਝਾਅ ਦਿੱਤਾ, ਜੋ ਪ੍ਰੋਫੈਸਰ ਅਨਿਲ ਸੋਚ ਰਹੇ ਸਨ। ਸਿਰਫ ਇੰਨਾ ਹੀ ਨਹੀਂ ਚੈਟਬਾਟ ਨੇ ਦਵਾਈ ਦੇ ਕੰਪਾਊਂਡ ਅਤੇ ਦਵਾਈ ਨੂੰ ਲੱਭਣ ਤੋਂ ਬਾਅਦ ਸਰੀਰ 'ਤੇ ਪੈਣ ਵਾਲੇ ਅਸਰ ਤਕ ਬਾਰੇ ਜਾਣਕਾਰੀ ਦੱਸ ਦਿੱਤੀ।
ਕੌਣ ਕਰ ਸਕਦਾ ਹੈ GPT-4 ਦਾ ਇਸਤੇਮਾਲ
ਨਵਾਂ GPT-4 ਟੈਕਸਟ ਦੇ ਨਾਲ ਇਮੇਜ ਨੂੰ ਵੀ ਸਮਝ ਸਕਦਾ ਹੈ। ਹਾਲਾਂਕਿ, ਫਿਲਹਾਲ ਟੈਕਸਟ ਇਨਪੁਟ ਸੁਵਿਧਾ ਹੀ ਚੈਟਜੀਪੀਟੀ ਪਲੱਸ ਯੂਜ਼ਰਜ਼ ਅਤੇ ਸਾਫਟਵੇਅਰ ਡਿਵੈਲਪਰ ਨੂੰ ਦਿੱਤੀ ਗਈ ਹੈ। ਹੁਣ ਤਕ ਟੈਕਸਟ ਦੇ ਨਾਲ ਇਮੇਜ ਇਨਪੁਟ ਵਾਲੀ ਸੁਵਿਧਾ ਉਪਲੱਬਧ ਨਹੀਂ ਕੀਤੀ ਗਈ। ਦੱਸ ਦੇਈਏ ਕਿ ਮੈਂਬਰਸ਼ਿਪ ਪਲਾਨ ਨੂੰ ਇਸੇ ਸਾਲ ਫਰਵਰੀ 'ਚ ਜਾਰੀ ਕੀਤਾ ਗਿਆ ਹੈ। ਇਸਦੀ ਲਾਗਤ 20 ਡਾਲਰ ਪ੍ਰਤੀ ਮਹੀਨਾ ਹੈ। ਇਸਦੇ ਨਾਲ ਫਾਸਟ ਰਿਸਪਾਂਸ ਅਤੇ ਕਈ ਨਵੇਂ ਫੀਚਰਜ਼ ਮਿਲਦੇ ਹਨ।
ਇਹ ਵੀ ਪੜ੍ਹੋ– ਦੁਨੀਆ ਤੋਂ ਜਾਂਦੇ-ਜਾਂਦੇ ਵੀ ਚਾਰ ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਗਿਆ 19 ਸਾਲਾ ਹਰਸ਼