CES 2024: LG ਨੇ ਪੇਸ਼ ਕੀਤਾ ਦੁਨੀਆ ਦਾ ਪਹਿਲਾ ਟ੍ਰਾਂਸਪੇਰੇਂਟ ਸਮਾਰਟ ਟੀਵੀ, ਫੀਚਰਜ਼ ਕਰ ਦੇਣਗੇ ਹੈਰਾਨ

Tuesday, Jan 09, 2024 - 05:11 PM (IST)

CES 2024: LG ਨੇ ਪੇਸ਼ ਕੀਤਾ ਦੁਨੀਆ ਦਾ ਪਹਿਲਾ ਟ੍ਰਾਂਸਪੇਰੇਂਟ ਸਮਾਰਟ ਟੀਵੀ, ਫੀਚਰਜ਼ ਕਰ ਦੇਣਗੇ ਹੈਰਾਨ

ਗੈਜੇਟ ਡੈਸਕ- ਕੰਜ਼ਿਊਮਰ ਟੈਕਨਾਲੋਜੀ ਐਸੋਸੀਏਸ਼ਨ (CES 2024) ਦੀ ਸ਼ੁਰੂਆਤ ਹੋ ਚੁੱਕੀ ਹੈ। ਟੈਕਨਾਲੋਜੀ ਦੀ ਦੁਨੀਆ ਦੇ ਇਸ ਖਾਸ ਈਵੈਂਟ ਦਾ ਆਯੋਜਨ ਇਸ ਵਾਰ ਅਮਰੀਕਾ ਦੇ ਲਾਸ ਵੇਗਸ 'ਚ ਕੀਤਾ ਜਾ ਰਿਹਾ ਹੈ। ਇਸ ਈਵੈਂਟ 'ਚ ਦੁਨੀਆ ਭਰ ਦੀਆਂ ਕੰਪਨੀਆਂ ਆਪਣੀ-ਆਪਣੀ ਇਨੋਵੇਟਿਵ ਟੈਕਨਾਲੋਜੀ ਪੇਸ਼ ਕਰਨਗੀਆਂ।

ਸਾਊਥ ਕੋਰੀਆ ਦੀ ਕੰਪਨੀ ਐੱਲ.ਜੀ. ਨੇ ਇਕ ਅਜਿਹਾ ਪ੍ਰੋਡਕਟ ਪੇਸ਼ ਕੀਤਾ ਹੈ ਜਿਸਦੀ ਇਨੋਵੇਟਿਵ ਟੈਕਨਾਲੋਜੀ ਦੁਨੀਆ ਨੇ ਪਹਿਲਾਂ ਕਦੇ ਨਹੀਂ ਦੇਖੀ ਸੀ। ਦਰਅਸਲ, ਇਸ ਕੰਪਨੀ ਨੇ ਦੁਨੀਆ ਦਾ ਪਹਿਲਾ ਟ੍ਰਾਂਸਪੇਰੇਂਟ (ਪਾਰਦਰਸ਼ੀ) ਟੀਵੀ ਪੇਸ਼ ਕੀਤਾ ਹੈ, ਜਿਸ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਹੈ। 

ਇਹ ਵੀ ਪੜ੍ਹੋ- WhatsApp ਦੀ ਭਾਰਤ 'ਚ ਵੱਡੀ ਕਾਰਵਾਈ, ਬੈਨ ਕੀਤੇ 71 ਲੱਖ ਤੋਂ ਵੱਧ ਅਕਾਊਂਟ, ਜਾਣੋ ਵਜ੍ਹਾ

PunjabKesari

ਇਹ ਵੀ ਪੜ੍ਹੋ- ਰੇਲਵੇ ਲਾਂਚ ਕਰੇਗਾ 'ਸੁਪਰ ਐਪ', ਟਿਕਟ ਬੁਕਿੰਗ ਤੋਂ ਲੈ ਕੇ ਟ੍ਰੇਨ ਟ੍ਰੈਕਿੰਗ ਤਕ ਇਕ ਕਲਿੱਕ 'ਚ ਹੋਣਗੇ ਸਾਰੇ ਕੰਮ

LG ਨੇ ਪੇਸ਼ ਕੀਤਾ ਆਰ-ਪਾਰ ਦਿਸਣ ਵਾਲਾ ਟੀਵੀ

ਇਹ ਇਕ ਵਾਇਰਲੈੱਸ ਟ੍ਰਾਂਸਪੇਰੇਂਟ ਟੀਵੀ ਹੈ। ਇਸ ਟੀਵੀ 'ਚ ਐੱਲ.ਜੀ. ਨੇ ਐਡਵਾਂਸ ਟੈਕਨਾਲੋਜੀ ਵਾਲੀ ਆਰਗੈਨਿਕ ਲਾਈਟ-ਇੰਮਿਟਿੰਗ ਡਿਓਇਡ ਯਾਨੀ OLED ਡਿਸਪਲੇਅ ਦਿੱਤੀ ਹੈ। ਇਸ ਟੀਵੀ ਦਾ ਪੂਰਾ ਨਾਂ 'LG Signature OLED T' ਹੈ।

PunjabKesari

ਇਹ ਵੀ ਪੜ੍ਹੋ- ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 13 ਖ਼ਤਰਨਾਕ ਐਪਸ, ਫੋਨ 'ਚੋਂ ਵੀ ਤੁਰੰਤ ਕਰੋ ਡਿਲੀਟ

ਐੱਲ.ਜੀ. ਨੇ ਟੀਵੀ ਦੀ ਦੁਨੀਆ 'ਚ ਇਕ ਬੇਹੱਦ ਖਾਸ ਅਤੇ ਆਧੁਨਿਕ ਟੈਕਨਾਲੋਜੀ ਪੇਸ਼ ਕੀਤੀ ਹੈ। ਇਸ ਟੈਕਨਾਲੋਜੀ ਦੀ ਮਦਦ ਨਾਲ ਸਾਊਥ ਕੋਰੀਅਨ ਕੰਪਨੀ ਨੇ ਆਰ-ਪਾਰ ਦਿਸਣ ਵਾਲਾ ਟੀਵੀ ਲਾਂਚ ਕੀਤਾ ਹੈ। ਜਿਵੇਂ ਕਿ ਉਪਰ ਦੱਸਿਆ ਗਿਆ ਹੈ ਕਿ ਇਸ 'ਚ ਓਲੇਡ ਡਿਸਪਲੇਅ ਦਾ ਇਸਤੇਮਾਲ ਕੀਤਾ ਹੈ ਗਿਆ, ਜੇਕਰ ਤੁਸੀਂ ਇਸ ਟੀਵੀ ਨੂੰ ਬੰਦ ਕਰੋਗੇ ਤਾਂ ਡਿਸਪਲੇਅ ਗਾਇਬ ਹੋ ਜਾਵੇਗੀ ਯਾਨੀ ਡਿਸਪਲੇਅ ਦੇ ਆਰ-ਪਾਰ ਦੇਖਿਆ ਜਾ ਸਕੇਗਾ।

PunjabKesari

ਇਹ ਵੀ ਪੜ੍ਹੋ- ਬੰਦ ਹੋਣ ਜਾ ਰਿਹੈ ਗੂਗਲ ਮੈਪਸ ਦਾ ਇਹ ਅਹਿਮ ਫੀਚਰ, ਫਰਵਰੀ 2024 ਤੋਂ ਬਾਅਦ ਨਹੀਂ ਕਰ ਸਕੋਗੇ ਇਸਤੇਮਾਲ

ਟੀਵੀ ਦੀ ਡਿਸਪਲੇਅ 'ਚ ਹੋਣਗੇ ਦੋ ਮੋਡ

ਇਸ ਟੀਵੀ 'ਚ ਐੱਲ.ਜੀ. ਨੇ ਦੋ ਮੋਡ ਦਿੱਤੇ ਹਨ। ਪਹਿਲੇ ਮੋਡ ਦਾ ਨਾਂ ਟ੍ਰਾਂਸਪੇਰੇਂਟ ਮੋਡ ਹੈ ਅਤੇ ਦੂਜੇ ਦਾ ਨਾਂ ਬਲੈਕ ਯੂਨੀਕ ਮੋਡ ਹੈ। ਜੇਕਰ ਤੁਸੀਂ ਟ੍ਰਾਂਸਪੇਰੇਂਟ ਮੋਡ ਆਨ ਕਰਕੇ ਟੀਵੀ ਦੇਖੋਗੇ ਤਾਂ ਤੁਹਾਨੂੰ ਟੀਵੀ 'ਚ ਚੱਲਣ ਵਾਲੇ ਕੰਟੈਂਟ ਦੇ ਨਾਲ-ਨਾਲ ਉਸਦੇ ਪਿੱਛੇ ਮੌਜੂਦ ਚੀਜ਼ਾਂ ਵੀ ਦਿਖਾਈ ਦੇਣਗੀਆਂ, ਯਾਨੀ ਕਿਸੇ ਗਲਾਸ ਦੀ ਤਰ੍ਹਾਂ ਆਰ-ਪਾਰ ਦਿਖਾਈ ਦੇਵੇਗਾ। ਉਥੇ ਹੀ ਜੇਕਰ ਤੁਸੀਂ ਬਲੈਕ ਯੂਨੀਕ ਮੋਡ ਚਾਲੂ ਕਰੋਗੇ ਤਾਂ ਤੁਹਾਨੂੰ ਉਸੇ ਪੁਰਾਣੇ ਸਟਾਈਲ 'ਚ ਬਿਹਤਰੀਨ ਪਿਕਚਰ ਕੁਆਲਿਟੀ ਦੇ ਨਾਲ ਟੀਵੀ ਦੇਖਣ ਨੂੰ ਮਿਲੇਗਾ, ਜਿਸ ਵਿਚ ਤੁਸੀਂ ਅੱਜ ਤਕ ਦੇਖਦੇ ਆਏ ਹੋ। ਇਨ੍ਹਾਂ ਦੋਵਾਂ ਟੀਵੀ ਮੋਡ ਨੂੰ ਰਿਮੋਟ ਨਾਲ ਐਕਟੀਵੇਟ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ- ਐਂਡਰਾਇਡ 'ਚ ਆਇਆ ਇਹ ਖ਼ਤਰਨਾਕ ਮਾਲਵੇਅਰ, ਫੇਸਲੌਕ-ਫਿੰਗਰਪ੍ਰਿੰਟ ਆਪਣੇ-ਆਪ ਹੋ ਰਹੇ ਬਲਾਕ

ਐੱਲ.ਜੀ. ਨੇ ਆਪਣੇ ਇਸ ਟੀਵੀ 'ਚ ਐਲਫਾ 11 ਏ.ਆਈ. ਪ੍ਰੋਸੈਸਰ ਦਾ ਇਸਤੇਮਾਲ ਕੀਤਾ ਹੈ। ਟੀਵੀ 'ਚ ਐੱਲ.ਜੀ. ਆਪਣੀ ਕੰਪਨੀ 'ਚ ਹੀ ਬਣਿਆ ਸਾਫਟਵੇਅਰ ਵੈੱਬ ਓ.ਐੱਸ. ਦਾ ਇਸਤੇਮਾਲ ਕਰਦੀ ਹੈ। ਇਸ ਟੀਵੀ ਦੀ ਲਾਂਚ ਡੇਟ, ਕੀਮਤ ਅਤੇ ਵਿਕਰੀ ਬਾਰੇ ਕੰਪਨੀ ਨੇ ਅਜੇ ਤਕ ਕੋਈ ਖੁਲਾਸਾ ਨਹੀਂ ਕੀਤਾ। ਹਾਲਾਂਕਿ, ਕੁਝ ਰਿਪੋਰਟਾਂ ਮੁਤਾਬਕ, ਕੰਪਨੀ ਇਸ ਸਾਲ ਦੇ ਅਖੀਰ ਤਕ ਇਸ ਟੀਵੀ ਨੂੰ ਲਾਂਚ ਕਰ ਸਕਦੀ ਹੈ। 

ਇਹ ਵੀ ਪੜ੍ਹੋ- ਘਰ 'ਚ ਲੱਗੇ ਵਾਈ-ਫਾਈ ਦੇ ਸਿਗਨਲ ਨਹੀਂ ਕਰੇਗਾ ਪਰੇਸ਼ਾਨ, ਬਸ ਕਰਨਾ ਹੋਵੇਗਾ ਇਹ ਕੰਮ


author

Rakesh

Content Editor

Related News