CES 2018: ਵੈਸਟਰਨ ਡਿਜੀਟਲ ਨੇ 3 ਨਵੇਂ ਪ੍ਰੋਡਕਟ ਕੀਤੇ ਲਾਂਚ

Thursday, Jan 11, 2018 - 07:24 PM (IST)

CES 2018: ਵੈਸਟਰਨ ਡਿਜੀਟਲ ਨੇ 3 ਨਵੇਂ ਪ੍ਰੋਡਕਟ ਕੀਤੇ ਲਾਂਚ

ਜਲੰਧਰ-ਲਾਂਸ ਵੇਗਾਸ 'ਚ ਸੀ. ਈ. ਐੱਸ. 2018 ਦੀ ਸ਼ੁਰੂਆਤ ਹੋ ਚੁੱਕੀ ਹੈ। ਆਪਣੇ ਦੋਵਾਂ WD ਅਤੇ SanDisk ਬ੍ਰਾਂਡ ਦੇ ਤਹਿਤ ਵੈਸਟਰਨ ਡਿਜੀਟਲ ਨੇ ਸੀ. ਈ. ਐੱਸ. 'ਚ 3 ਨਵੇਂ ਪ੍ਰੋਡਕਟ ਪੇਸ਼ ਕੀਤੇ ਹਨ, ਜਿਨ੍ਹਾਂ 'ਚ ਵਾਇਰਲੈੱਸ ਐੱਸ. ਐੱਸ. ਡੀ. , ਕੰਮਪੈਕਟ , rugged SSD ਅਤੇ ਇਕ ਹਾਈ ਕੈਪੇਸਿਟੀ ਯੂ. ਐੱਸ. ਬੀ. ਡਰਾਈਵ ਸ਼ਾਮਿਲ ਹਨ।  

ਸਭ ਤੋਂ ਪਹਿਲਾਂ ਵੈਸਟਰਨ ਡਿਜੀਟਲ ਦਾ ਨਵਾਂ WD ਮਾਈ ਪਾਸਪੋਰਟ ਵਾਇਰਲੈੱਸ ਐੱਸ. ਐੱਸ. ਡੀ. ਹੈ। ਆਪਣੇ ਪਿਛਲੇ ਐੱਸ. ਐੱਸ. ਡੀ. ਤੋਂ ਪ੍ਰੇਰਿਤ ਹੁੰਦੇ ਹੋਏ , ਲੇਟੈਸਟ ਵਰਜਨ ਇਕੱਠੇ ਐੱਸ. ਡੀ. ਕਾਰਡ ਸਲਾਟ ਨਾਲ ਪੇਸ਼ ਕੀਤਾ ਗਿਆ ਹੈ। ਇਹ 65MB/s ਤੱਕ ਦੀ ਸਪੀਡ ਨੂੰ ਰੀਡ ਕਰ ਸਕਦਾ ਹੈ। ਇਸ ਡਿਵਾਇਸ 'ਚ ਕੈਮਰੇ ਤੋਂ ਫੋਟੋ ਅਤੇ ਵੀਡੀਓ ਨੂੰ ਆਸਾਨੀ ਨਾਲ ਲੋਡ ਕਰਨ ਲਈ ਟੱਚ ਕਾਪੀ ਬਟਨ ਦਿੱਤਾ ਗਿਆ ਹੈ।

ਡਿਵਾਇਸ 'ਤੇ ਸੁਰੱਖਿਅਤ ਰੂਪ ਨਾਲ ਬੈਕਅਪ ਲੈਣ ਤੋਂ ਬਾਅਦ ਫੋਟੋ, ਵੀਡੀਓ ਅਤੇ ਦੂਜੇ ਕੰਟੇਂਟ ਨੂੰ ਆਪਣੇ 802.11 ac ਵਾਈ-ਫਾਈ ਕੁਨੈਕਸ਼ਨ ਦੀ ਵਰਤੋਂ ਕਰਕੇ ਵਾਇਰਲੈੱਸ ਰੂਪ ਨਾਲ ਐਕਸੈਸ ਕਰ ਸਕਦੇ ਹੈ। ਇਕ ਵਾਰ ਆਪਣੇ ਮੋਬਾਇਲ ਡਿਵਾਇਸ ਤੋਂ ਕੁਨੈਕਟ ਕਰਨ ਤੋਂ ਬਾਅਦ ਤੁਸੀਂ ਬਿਨ੍ਹਾਂ ਕਿਸੇ ਕੇਬਲ ਦੇ ਫੋਟੋ ਅਤੇ ਵੀਡੀਓ ਨੂੰ ਡਾਇਰੈਕਟ ਮਾਈ ਪਾਸਪੋਰਟ ਤੋਂ ਐਕਸੈਸ ,ਐਡਿਟ ਅਤੇ ਸੇਵ ਕਰ ਸਕਦੇ ਹੈ।

ਵੈਸਟਰਨ ਡਿਜੀਟਲ ਦਾ ਦਾਅਵਾ ਹੈ ਕਿ ਇਸ ਦੀ ਲਗਾਤਰ ਇਸਤੇਮਾਲ ਕਰਨ 'ਤੇ ਤੁਹਾਨੂੰ 10 ਘੰਟੇ ਦੀ ਬੈਟਰੀ ਲਾਇਫ ਮਿਲੇਗੀ, ਪਰ ਜੇਕਰ ਤੁਸੀਂ ਇੱਕਠੇ ਯੂ. ਐੱਸ. ਬੀ. 3.0 ਪੋਰਟ ਦੀ ਵਰਤੋਂ ਕਰਕੇ ਆਪਣੇ ਸਮਾਰਟਫੋਨ ਜਾਂ ਟੈਬਲੇਟ ਨੂੰ ਚਾਰਜ ਕਰਨ ਲਈ 6700mAh  ਬੈਟਰੀ ਦੀ ਵੀ ਵਰਤੋਂ ਕਰ ਸਕਦੇ ਹੈ। ਇਸ ਤੋਂ ਇਲਾਵਾ 250 ਜੀ. ਬੀ. ਮਾਡਲ ਦੀ ਕੀਮਤ 230 ਡਾਲਰ ਹੈ, ਪਰ 2 ਟੀ. ਬੀ. ਮਾਡਲ ਦੀ ਕੀਮਤ 800 ਡਾਲਰ ਹੈ।

ਦੂਜਾ ਪ੍ਰੋਡਕਟ USB-3 SanDisk Extreme Portable SSD ਹੈ। ਇਸ ਡਿਵਾਇਸ 'ਚ IP55 ਰੇਟਿੰਗ ਹੈ, ਜਿਸ ਦਾ ਮਤਲਬ ਹੈ ਕਿ ਇਹ ਹਲਕੇ ਬਾਰਿਸ਼ ਅਤੇ ਧੂੜ ਤੋਂ SSD ਨੂੰ ਬਚਾ ਸਕਦਾ ਹੈ। ਇਸ ਤੋਂ ਇਲਾਵਾ 250 ਜੀ. ਬੀ. ਵਾਲੇ ਵੇਰੀਐਂਟ ਦੀ ਕੀਮਤ 100 ਡਾਲਰ ਹੈ, ਪਰ 2 ਟੀ. ਬੀ. ਵਰਜ਼ਨ ਦੀ ਕੀਮਤ 700 ਡਾਲਰ ਹੈ।

ਅੰਤ 'ਚ SanDisk Ultra ਫਿਟ ਹੈ। ਵੈਸਟਰਨ ਡਿਜੀਟਲ ਦਾ ਦਾਅਵਾ ਹੈ ਕਿ ਇਹ ਦੁਨੀਆ ਦੀ ਸਭ ਤੋਂ ਛੋਟਾ 256GB USB ਡ੍ਰਾਈਵ ਹੈ। ਇਹ ਵੱਖ-ਵੱਖ ਕੀਮਤ ਅਤੇ ਸਮੱਰਥਾਵਾਂ ਨਾਲ ਆਉਦਾ ਹੈ। ਇਸ ਨਾਲ 16 ਜੀ. ਬੀ. ਮਾਡਲ ਦੀ ਕੀਮਤ 22 ਡਾਲਰ ਹੈ, ਪਰ 256 ਜੀ. ਬੀ. ਮਾਡਲ ਦੀ ਕੀਮਤ 150 ਡਾਲਰ ਹੈ। ਸੀ. ਈ. ਐੱਸ. 'ਤੇ ਫਲੋਟਿੰਗ ਅਲਟ੍ਰਾਂ ਫਿਟ ਦਾ ਇਕ 1 ਟੀ. ਬੀ. ਪ੍ਰੋਟੋਟਾਇਪ ਮਾਡਲ ਵੀ ਸੀ।


Related News