Apple ਯੂਜ਼ਰਸ ਤੁਰੰਤ ਕਰਨ ਇਹ ਕੰਮ ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ, ਸਰਕਾਰ ਨੇ ਜਾਰੀ ਕੀਤੀ ਚਿਤਾਵਨੀ

08/05/2022 4:33:04 PM

ਗੈਜੇਟ ਡੈਸਕ– iOS, iPadOS, macOS ਅਤੇ ChromeOS ਯੂਜ਼ਰਸ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸਨੂੰ ਲੈ ਕੇ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਚਿਤਾਵਨੀ ਜਾਰੀ ਕੀਤੀ ਹੈ। ਇਨ੍ਹਾਂ ਆਪਰੇਟਿੰਗ ਸਿਸਟਮ ’ਤੇ ਕੰਮ ਕਰਨ ਵਾਲੇ ਡਿਵਾਈਸ ’ਚ ਖਾਮੀ ਪਾਈ ਗਈ ਹੈ ਜਿਸਦਾ ਫਾਇਦਾ ਹੈਕਰ ਚੁੱਕ ਸਕਦੇ ਹਨ। 

ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 13 ਖ਼ਤਰਨਾਕ Apps, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ

ਅਜਿਹੇ ’ਚ ਜੇਕਰ ਤੁਸੀਂ ਵੀ ਆਈਫੋਨ, ਮੈਕਬੁੱਕ, ਆਈਪੈਡ ਵਰਗੇ ਡਿਵਾਈਸ ਦੀ ਵਰਤੋਂ ਕਰ ਰਹੇ ਹੋ ਤਾਂ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਹੈ। ਹਾਲਾਂਕਿ, ਇਨ੍ਹਾਂ ਡਿਵਾਈਸ ਲਈ ਕੰਪਨੀ ਨੇ ਅਪਡੇਟ ਜਾਰੀ ਕਰ ਦਿੱਤੀ ਹੈ ਜਿਸ ਨਾਲ ਇਨ੍ਹਾਂ ਖਾਮੀਆਂ ਨੂੰ ਠੀਕ ਕਰ ਦਿੱਤਾ ਗਿਆ ਹੈ। ਇਸ ਕਾਰਨ ਜੇਕਰ ਤੁਸੀਂ ਅਜੇ ਤਕ ਪੁਰਾਣੇ ਆਪਰੇਟਿੰਗ ਸਿਸਟਮ ’ਤੇ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਤੁਰੰਤ ਨਵੇਂ ਸਾਫਟਵੇਅਰ ਵਰਜ਼ਨ ਨੂੰ ਅਪਡੇਟ ਕਰਨ ਦੀ ਲੋੜ ਹੈ। 

ਇਹ ਵੀ ਪੜ੍ਹੋ– ਐਂਡਰਾਇਡ ਫੋਨ ਲਈ ਬੇਹੱਦ ਖ਼ਤਰਨਾਕ ਹਨ ਇਹ 17 Apps, ਫੋਨ ’ਚੋਂ ਤੁਰੰਤ ਕਰੋ ਡਿਲੀਟ

ਜੇਕਰ ਤੁਹਾਡਾ ਕੋਈ ਵੀ ਡਿਵਾਈਸ iOS ਜਾਂ iPadOS v15.6 ’ਤੇ ਕੰਮ ਕਰ ਰਿਹਾ ਹੈ ਤਾਂ CERT-In ਦੀ ਚਿਤਾਵਨੀ ਮੁਤਾਬਕ, ਉਸਨੂੰ ਤੁਰੰਤ ਅਪਡੇਟ ਕਰ ਲਓ। ਨਵੀਂ ਅਪਡੇਟ ਦੇ ਨਾਲ ਐਪਲ ਨੇ ਇਨ੍ਹਾਂ ਖਾਮੀਆਂ ਨੂੰ ਦੂਰ ਕਰ ਦਿੱਤਾ ਹੈ। ਇਨ੍ਹਾਂ ਖਾਮੀਆਂ ਕਾਰਨ ਤੁਹਾਡੇ ਡਿਵਾਈਸ ’ਚੋਂ ਕਈ ਜਾਣਕਾਰੀਆਂ ਚੋਰੀ ਕੀਤੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਦੀ ਖਾਮੀ macOS Catalina, Big Sur ਅਤੇ Monterey ’ਚ ਵੀ ਪਾਈ ਗਈ। ਇਸ ਲਈ ਯੂਜ਼ਰਸ ਨੂੰ ਸਲਾਹ ਦਿੱਤੀ ਗਈ ਕਿ ਉਹ ਆਪਣੇ ਸਿਸਟਮ ਨੂੰ Catalina ਸਕਿਓਰਿਟੀ ਅਪਡੇਟ 2022-005 ’ਤੇ ਅਪਡੇਟ ਕਰ ਲੈਣ। ਜਦਕਿ Big Sur ਅਤੇ Monterey ਯੂਜ਼ਰਸ v11.6.8 ਅਤੇ v12.5 ’ਤੇ ਅਪਡੇਟ ਕਰ ਸਕਦੇ ਹਨ। 

ਇਹ ਵੀ ਪੜ੍ਹੋ– WhatsApp ਨੇ 22 ਲੱਖ ਤੋਂ ਵੱਧ ਭਾਰਤੀ ਖਾਤਿਆਂ ’ਤੇ ਲਗਾਈ ਪਾਬੰਦੀ, ਜਾਣੋ ਕੀ ਹੈ ਵਜ੍ਹਾ

ਇਨ੍ਹਾਂ ਖਾਮੀਆਂ ਕਾਰਨ ਕ੍ਰੋਮ ਓ.ਐੱਸ. ਯੂਜ਼ਰਸ ਵੀ ਪ੍ਰਭਾਵਿਤ ਹੋਏ ਹਨ। ਅਜਿਹੇ ਯੂਜ਼ਰਸ ਜਿਨ੍ਹਾਂ ਦਾ ਲੈਪਟਾਪ ਗੂਗਲ ਦੇ ਕ੍ਰੋਮ ਓ.ਐੱਸ. ’ਤੇ ਕੰਮ ਕਰ ਰਿਹਾ ਹੈ ਉਹ ਵੀ ਖਤਰੇ ’ਚ ਹਨ। ਯੂਜ਼ਰਸ ਦਾ ਸੰਵੇਦਨਸ਼ੀਲ ਡਾਟਾ ਹੈਕਰਾਂ ਕੋਲ ਪਹੁੰਚ ਸਕਦਾ ਹੈ। ਰਿਮੋਟ ਅਟੈਕਰ ਆਸਾਨੀ ਨਾਲ ਇਨ੍ਹਾਂ ਖਾਮੀਆਂ ਦਾ ਫਾਇਦਾ ਚੁੱਕ ਸਕਦੇ ਹਨ। ਇਸ ਲਈ ਉਹ ਟਾਰਗੇਟ ਸਿਸਟਮ ਨੂੰ ਸਪੈਸ਼ਲੀ ਤਿਆਰ ਕੀਤਾ ਗਿਆ ਮੈਸੇਜ ਭੇਜਦੇ ਹਨ। ਯੂਜ਼ਰਸ ਅਜਿਹੇ ਐਪ ਜਾਂ ਵੈੱਬਸਾਈਟ ’ਤੇ ਜਾ ਕੇ ਹੈਕਰਾਂ ਦੇ ਜਾਲ ’ਚ ਫੱਸ ਜਾਂਦੇ ਹਨ। ਕ੍ਰੋਮ ਓ.ਐੱਸ. ਯੂਜ਼ਰਸ ਇਸ ਖਾਮੀ ਨੂੰ ਐੱਲ.ਟੀ.ਐੱਸ. ਚੈਨਲ ਵਰਜ਼ਨ 96.0.4664.215 ’ਤੇ ਅਪਡੇਟ ਕਰਕੇ ਦੂਰ ਕਰ ਸਕਦੇ ਹਨ।

ਇਹ ਵੀ ਪੜ੍ਹੋ– WhatsApp ’ਤੇ ਮਿਲਣ ਵਾਲੇ ਹਨ ਇਹ ਕਮਾਲ ਦੇ ਫੀਚਰਜ਼, ਬਦਲ ਜਾਵੇਗਾ ਚੈਟਿੰਗ ਦਾ ਤਰੀਕਾ


Rakesh

Content Editor

Related News