ਪੈਸਿਆਂ ਦੀ ਕਮੀ ਕਾਰਨ ਤਰਖਾਣ ਨੇ ਤਿਆਰ ਕੀਤੀ ਲਕੜੀ ਦੀ ਸਾਈਕਲ, ਹੁਣ ਵਿਦੇਸ਼ਾਂ ਤੋਂ ਮਿਲ ਰਹੇ ਆਰਡਰ
Wednesday, Sep 16, 2020 - 03:25 PM (IST)

ਆਟੋ ਡੈਸਕ– ਤਾਲਾਬੰਦੀ ’ਚ ਰੋਜ਼ਗਾਰ ਜਾਣ ਤੋਂ ਬਾਅਦ ਇਕ ਤਰਖਾਣ ਨੇ ਲਕੜੀ ਦੀ ਸਾਈਕਲ ਤਿਆਰ ਕੀਤੀ ਹੈ। ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ 40 ਸਾਲ ਦੇ ਇਕ ਤਰਖਾਣ ਧਨੀ ਰਾਮ ਦੀ ਜਿਸ ਨੇ ਕੰਮ ਛੁੱਟ ਜਾਣ ਤੋਂ ਬਾਅਦ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਲਕੜੀ ਦੀ ਸਾਈਕਲ ਤਿਆਰ ਕੀਤੀ ਹੈ। ਦਰਅਸਲ ਧਨੀ ਰਾਮ ਨੇ ਇਕ ਸਾਈਕਲ ਖ਼ਰੀਦਣੀ ਸੀ ਪਰ ਉਸ ਕੋਲ ਪੈਸਿਆਂ ਦੀ ਕਮੀ ਸੀ। ਉਸ ਨੇ ਨਿਰਾਸ਼ ਹੋਣ ਦੀ ਬਜਾਏ ਹੌਸਲੇ ਨਹੀਂ ਹਾਰਿਆਂ ਅਤੇ ਕਬਾੜ ’ਚ ਪਈ ਸਾਈਕਲ ਅਤੇ ਕੁਝ ਲਕੜੀ ਦੇ ਫੱਟਿਆਂ ਨਾਲ ਆਪਣੇ ਲਈ ਇਕ ਸਾਈਕਲ ਬਣਾ ਲਈ। ਇਹ ਸਾਈਕਲ ਇਕ ਆਮ ਸਟੀਲ ਨਾਲ ਬਣੀ ਸਾਈਕਲ ਦੀ ਤਰ੍ਹਾਂ ਹੀ ਚਲਦੀ ਹੈ।
ਉਸ ਦੁਆਰਾ ਬਣਾਈ ਗਈ ਇਸ ਸਾਈਕਲ ਦੀ ਤਸਵੀਰ ਜਦੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਧਨੀ ਰਾਮ ਨੂੰ ਕੈਨੇਡਾ ਅਤੇ ਦੱਖਣੀ ਅਫਰੀਕਾ ਤੋਂ ਇਸ ਲਕੜੀ ਨਾਲ ਬਣੀ ਸਾਈਕਲ ਬਣਾਉਣ ਦੇ ਆਰਡਰ ਮਿਲਣ ਲੱਗੇ। ਧਨੀ ਰਾਮ ਦਾ ਕਹਿਣਾ ਹੈ ਕਿ ਉਸ ਨੂੰ ਯਕੀਨ ਨਹੀਂ ਹੁੰਦਾ ਕਿ ਉਸ ਦਾ ਇਕ ਆਈਡੀਆ ਇੰਨਾ ਪ੍ਰਸਿੱਧ ਹੋ ਜਾਵੇਗਾ। ਧਨੀ ਰਾਮ ਹੁਣ ਇਸ ਸਾਈਕਲ ਨੂੰ ਮੇਡ-ਇਨ-ਇੰਡੀਆ ਦੀ ਪਛਾਣ ਦੇਣਾ ਚਾਹੁੰਦਾ ਹੈ।