ਕੈਨਨ ਨੇ ਭਾਰਤ ''ਚ ਲਾਂਚ ਕੀਤਾ ਆਪਣਾ ਪਹਿਲਾਂ ਫੁਲ ਫ੍ਰੇਮ ਮਿਰਰਲੈੱਸ ਕੈਮਰਾ EOS R

Saturday, Sep 22, 2018 - 11:04 AM (IST)

ਕੈਨਨ ਨੇ ਭਾਰਤ ''ਚ ਲਾਂਚ ਕੀਤਾ ਆਪਣਾ ਪਹਿਲਾਂ ਫੁਲ ਫ੍ਰੇਮ ਮਿਰਰਲੈੱਸ ਕੈਮਰਾ EOS R

ਜਲੰਧਰ-ਜਾਪਾਨ ਦੀ ਮਸ਼ਹੂਰ ਕੈਮਰਾ ਨਿਰਮਾਤਾ ਕੰਪਨੀ ਕੈਨਨ (Canon) ਨੇ ਭਾਰਤ 'ਚ ਆਪਣਾ ਪਹਿਲਾਂ ਫੁਲ ਫਰੇਮ ਮਿਰਰਲੈੱਸ ਕੈਮਰਾ "ਈ. ਓ. ਐੱਸ. ਆਰ" (EOS R) ਲਾਂਚ ਕਰ ਦਿੱਤਾ ਹੈ। ਖਾਸੀਅਤ ਦੀ ਗੱਲ ਕਰੀਏ ਤਾਂ ਈ. ਓ. ਐੱਸ. ਆਰ ਕੈਨਨ ਦਾ 30 ਮਿਮੀ ਫੁੱਲ ਫ੍ਰੇਮ ਸੀ. ਐੱਮ. ਓ. ਐੱਸ. ਸੈਂਸਰ ਮਿਰਰਲੈੱਸ ਕੈਮਰਾ ਹੈ, ਜਿਸ 'ਚ ਇਲੈਕਟ੍ਰੋਨਿਕ ਵਿਊਫਾਈਂਡਰ ਹੈ। ਇਸ ਕੈਮਰੇ 'ਚ ਐਡਵਾਂਸਡ ਡਿਊਲ ਪਿਕਸਲ ਸੀ. ਐੱਮ. ਓ. ਐੱਸ AF, ਡਿਜ਼ਿਕ 8 ਇਮੇਜ਼ਿੰਗ ਪ੍ਰੋਸੈਸਰ, ਹਾਈ ਡੈਂਸਿਟੀ ਏ. ਐੱਫ. ਪੁਆਇੰਟਸ ਪੋਜੀਸ਼ਨਸ, ਮਲਟੀ ਫੰਕਸ਼ਨ ਸਲਾਈਡਰ ਬਾਰ , ਫਲੈਕਸੀਬਲ ਏ. ਈ. ਮੋਡ, ਹਾਈ ਸਪੀਡ ਡਾਟਾ ਕਮਿਊਨੀਕੇਸ਼ਨ ਆਰ. ਐੱਫ. ਮਾਊਂਟ ਵਰਗੇ ਫੀਚਰਸ ਮੌਜੂਦ ਹਨ।

ਕੈਨਨ ਈ. ਓ. ਐੱਸ. ਆਰ ਕੈਮਰੇ ਦੀ ਕੀਮਤ-
30 ਮੈਗਾਪਿਕਸਲ ਵਾਲੇ ਇਸ ਈ. ਓ. ਐੱਸ. ਆਰ ਕੈਮਰੇ ਦੀ ਕੀਮਤ 1,89,950 ਰੁਪਏ ਹੈ ਅਤੇ ਈ. ਓ. ਐੱਸ. ਆਰ. ਕਿਟ (ਆਰ. ਐੱਫ 24-105 ਐੱਮ. ਐੱਮ. F/4L ਯੂ. ਐੱਸ. ਐੱਮ. ਲੈੱਨਜ਼ ਦੇ ਨਾਲ ) ਕੀਮਤ 2,78,945 ਰੁਪਏ ਹੈ। ਕੈਮਰੇ ਦੀ ਵਿਕਰੀ ਭਾਰਤ 'ਚ ਅਕਤੂਬਰ ਮਹੀਨੇ ਸ਼ੁਰੂ ਹੋਵੇਗੀ।

ਕੈਨਨ ਈ. ਓ. ਐੱਸ. ਆਰ ਕੈਮਰੇ ਦੇ ਫੀਚਰਸ-
ਈ. ਓ. ਐੱਸ. ਆਰ ਦੀ ਲਾਂਚਿੰਗ ਦੇ ਮੌਕੇ 'ਤੇ ,''ਇਮੇਜ਼ਿੰਗ ਸਪੇਸ 'ਚ ਗਲੋਬਲ ਲੀਡਰ 'ਚ ਹੋਣ ਕਰਕੇ ਕੈਨਨ ਨੇ ਇਨੋਵੇਸ਼ਨ ਨੂੰ ਹਮੇਸ਼ਾ ਸਭ ਤੋਂ ਅੱਗੇ ਰੱਖਿਆ ਹੈ , ਜਿਸ ਤੋਂ ਤਕਨੀਕ ਨੂੰ ਫੋਟੋਗ੍ਰਾਫੀ ਦੀ ਕਲਾ ਦੇ ਅਨੁਕੂਲ ਬਣਾਉਣ 'ਚ ਸਮਰੱਥ ਕੀਤਾ ਹੈ। 30 ਤੋਂ ਜ਼ਿਆਦਾ ਸਾਲਾਂ ਤੱਕ ਇਸ ਈ. ਓ. ਐੱਸ. ਸਿਸਟਮ ਨੇ ਫੋਟੋਗ੍ਰਾਫਰ ਅਤੇ ਫਿਲਮ ਨਿਰਮਾਤਾ ਨੂੰ ਹਾਈ ਕੁਆਲਿਟੀ ਤਸਵੀਰਾਂ ਦੇ ਲਈ ਬੈਂਚਮਾਰਕ ਦਿੱਤਾ ਹੈ। ਈ. ਓ. ਐੱਸ. ਸਿਸਟਮ ਦੀ ਵਿਰਾਸਤ ਨੂੰ ਅੱਗੇ ਲਿਜਾਂਦੇ ਹੋਏ ਈ. ਓ. ਐੱਸ. ਆਰ ਪ੍ਰੋਫੈਸ਼ਨਲ ਫੋਟੋਗ੍ਰਾਫਰਸ ਅਤੇ ਫਿਲਮ ਨਿਰਮਾਤਾਵਾਂ ਦੀ ਇਮੇਜ਼ਿੰਗ ਦੀ ਨਵੀਂ ਜਰੂਰਤਾਂ ਨੂੰ ਪੂਰਾ ਕਰਨ ਦੇ ਲਈ ਇਕ ਸਰਪ੍ਰਾਈਜ ਪੈਕੇਜ ਹੈ। ਨਵੇਂ ਆਰ. ਐੱਫ. ਮਾਊਂਟ, ਐਡਵਾਂਸਡ ਡਿਊਲ ਪਿਕਸਲ ਸੀ. ਐੱਮ. ਓ. ਐੱਸ. AF ਅਤੇ 4k ਅਲਟਰਾਂ ਹਾਈ ਡੈਫੀਨੇਸ਼ਨ ਵਰਗੇ ਫੀਚਰਸ ਮੌਜੂਦ ਹਨ।

PunjabKesari

ਕੈਨਨ ਮੁਤਾਬਕ ਈ. ਓ. ਐੱਸ. ਆਰ. ਵਿਸ਼ਵ ਦਾ ਸਭ ਤੋਂ ਤੇਜ਼ ਕੈਮਰਾ ਹੈ, ਜੋ 0.05 ਸੈਕਿੰਡ 'ਚ ਫੋਕਸ ਕਰਨ 'ਚ ਸਮਰੱਥ ਹੈ। ਇਸ ਦੇ ਲਈ ਕੰਪਨੀ ਨੇ ਕੈਮਰੇ 'ਚ ਡਿਊਲ ਪਿਕਸਲ ਸੀ. ਐੱਮ. ਓ. ਐੱਸ. AF ਦਿੱਤਾ ਹੈ। ਇਹ ਕੈਮਰਾ 4k ਰਿਕਾਰਡਿੰਗ ਕਰ ਸਕਦਾ ਹੈ। ਇਸ ਕੈਮਰੇ 'ਤੇ ਧੂੜ ਅਤੇ ਨਮੀ ਦਾ ਕੋਈ ਅਸਰ ਨਹੀ ਹੋਵੇਗਾ ਕਿਉਂਕਿ ਇਸ 'ਚ ਮੈਗਨੇਸ਼ੀਅਮ ਅਲਾਏ ਬਾਡੀ ਦਿੱਤੀ ਗਈ ਹੈ। ਬਾਡੀ 'ਤੇ ਧੁੱਪ ਦਾ ਕੋਈ ਵੀ ਅਸਰ ਨਹੀ ਹੁੰਦਾ ਹੈ। 

PunjabKesari

ਲੈੱਨਜ਼ ਦੀ ਕੀਮਤ-

ਕੈਮਰੇ ਤੋਂ ਇਲਾਵਾ ਕੈਨਨ ਨੇ ਚਾਰ ਨਵੇਂ ਲੈੱਨਜ਼ ਵੀ ਪੇਸ਼ ਕੀਤੇ ਹਨ, ਜਿਨ੍ਹਾਂ 'ਚ ਆਰ. ਐੱਫ. ਲੈੱਨਜ਼, ਦੋ ਸੁਪਰ ਟੈਲੀਫੋਟੋ ਈ. ਐੱਫ. ਲੈੱਜ਼ ਅਤੇ ਇਕ ਪ੍ਰਾਈਮ ਈ. ਐੱਫ-ਐੱਮ. ਲੈੱਨਜ਼ ਪੇਸ਼ ਕੀਤੇ ਹਨ। ਨਵੇ ਈ. ਓ. ਐੱਸ. ਆਰ ਦੇ ਨਾਲ ਚਾਰ ਤਰ੍ਹਾਂ ਦੇ ਆਰ. ਐੱਫ. ਮਾਊਂਟ ਸਿਸਟਮ ਅਡੈਪਟਰ ਵੀ ਲਾਂਚ ਕੀਤਾ ਹੈ। ਇਹ ਸਾਰੇ ਲੈੱਨਜ਼ਾਂ ਦੀ ਵਿਕਰੀ ਅਕਤੂਬਰ ਮਹੀਨੇ 'ਚ ਹੋਵੇਗੀ।

1. ਆਰ. ਐੱਫ 24-105 ਐੱਮ. ਐੱਮ. F/4L IS ਯੂ. ਐੱਸ. ਐੱਮ. ਦੀ ਕੀਮਤ 88,995 ਰੁਪਏ, 
2. ਆਰ. ਐੱਫ 50 ਐੱਮ. ਐੱਮ. F/1.2L ਯੂ. ਐੱਸ. ਐੱਮ. ਦੀ ਕੀਮਤ 1,85,995 ਰੁਪਏ, 
3. ਆਰ. ਐੱਫ 28-70 ਐੱਮ. ਐੱਮ. F/2L ਯੂ. ਐੱਸ. ਐੱਮ. ਦੀ ਕੀਮਤ 2,42,995 ਰੁਪਏ, 
4. ਆਰ. ਐੱਫ 35 ਐੱਮ. ਐੱਮ. F1.8 ਮੈਕਰੋ ਆਈ. ਐੱਸ. ਐੱਸ. ਟੀ. ਐੱਮ. ਦੀ ਕੀਮਤ 40,995.00 ਰੁਪਏ ਹੈ। 
 


Related News