Candes ਨੇ ਭਾਰਤ ’ਚ ਲਾਂਚ ਕੀਤੀ ਨਵੀਂ ਵਾਸ਼ਿੰਗ ਮਸ਼ੀਨ, ਕੀਮਤ 6,999 ਰੁਪਏ ਤੋਂ ਸ਼ੁਰੂ

Friday, Sep 10, 2021 - 03:45 PM (IST)

Candes ਨੇ ਭਾਰਤ ’ਚ ਲਾਂਚ ਕੀਤੀ ਨਵੀਂ ਵਾਸ਼ਿੰਗ ਮਸ਼ੀਨ, ਕੀਮਤ 6,999 ਰੁਪਏ ਤੋਂ ਸ਼ੁਰੂ

ਗੈਜੇਟ ਡੈਸਕ– Candes ਨੇ ਆਪਣੀ ਵਾਸ਼ਿੰਗ ਮਸ਼ੀਨ ਦੀ ਨਵੀਂ ਰੇਂਜ ਭਾਰਤ ’ਚ ਲਾਂਚ ਕਰ ਦਿੱਤੀ ਹੈ। Candes ਨੇ ਸਾਰੀਆਂ ਵਾਸ਼ਿੰਗ ਮਸ਼ੀਨਾਂ ਨੂੰ ਸੈਮੀ ਆਟੋਮੈਟਿਕ ਮਾਡਲ ’ਚ ਪੇਸ਼ ਕੀਤਾ ਹੈ। Candes ਦੀ ਇਸ ਵਾਸ਼ਿੰਗ ਮਸ਼ੀਨ ਨੂੰ ਸ਼ਾਕ ਰੈਸਿਟੈਂਟ ਲਈ IPX4 ਦੀ ਰੇਟਿੰਗ ਮਿਲੀ ਹੈ। Candes ਨੇ ਆਪਣੀ ਵਾਸ਼ਿੰਗ ਮਸ਼ੀਨ ਨੂੰ 6.5 ਕਿਲੋਗ੍ਰਾਮ, 7.2 ਕਿਲੋਗ੍ਰਾਮ ਅਤੇ 9 ਕਿਲੋਗ੍ਰਾਮ ਸਾਈਜ਼ ’ਚ ਲਾਂਚ ਕੀਤਾ ਹੈ।

ਸਾਰੀਆਂ ਵਾਸ਼ਿੰਗ ਮਸ਼ੀਨਾਂ ’ਚ FRVO ਗ੍ਰੇਡ ਦੀ ਕੇਬਲ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਸਾਰੀਆਂ ਦੇ ਨਾਲ ਦੋ ਸਾਲ ਦੀ ਵਾਰੰਟੀ ਮਿਲ ਰਹੀ ਹੈ। 6.5 ਕਿਲੋਗ੍ਰਾਮ ਵਾਲੀ ਮਸ਼ੀਨ ਦਾ ਭਾਰ 18.5 ਕਿਲੋਗ੍ਰਾਮ ਹੈ, ਜਦਕਿ 7.2 ਕਿਲੋਗ੍ਰਾਮ ਮਾਡਲ ਦਾ ਭਾਰ 19.5 ਕਿਲੋਗ੍ਰਾਮ ਅਤੇ 9 ਕਿਲੋਗ੍ਰਾਮ ਮਾਡਲ ਦਾ ਭਾਰ 28.5 ਕਿਲੋਗ੍ਰਾਮ ਹੈ। 

Candes ਦੇ 6.5 ਕਿਲੋਗ੍ਰਾਮ ਮਾਡਲ ਦੀ ਕੀਮਤ 6,999 ਰੁਪਏ, 7.2 ਕਿਲੋਗ੍ਰਾਮ ਮਾਡਲ ਦੀ 8,199 ਰੁਪਏ ਅਤੇ 9 ਕਿਲੋਗ੍ਰਾਮ ਮਾਡਲ ਦੀ ਕੀਮਤ 10,999 ਰੁਪਏ ਹੈ। ਕੰਪਨੀ ਦੀ ਵੈੱਬਸਾਈਟ ਤੋਂ ਇਲਾਵਾ ਸਾਰੇ ਮਾਡਲਾਂ ਦੀ ਵਿਕਰੀ ਪ੍ਰਮੁੱਖ ਆਨਲਾਈਨ ਅਤੇ ਆਫਲਾਈਨ ਸਟੋਰਾਂ ’ਤੇ ਹੋ ਰਹੀ ਹੈ। 

Candes ਦੀਆਂ ਇਨ੍ਹਾਂ ਮਸ਼ੀਨਾਂ ਦਾ ਮੁਕਾਬਲਾ ਭਾਰਤੀ ਬਾਜ਼ਾਰ ’ਚ ਵਾਈਟ ਵੇਸਟਿੰਗਹਾਊਸ ਨਾਲ ਹੋਵੇਗਾ। ਵਾਈਟ ਵੇਸਟਿੰਗਹਾਊਸ ਦੀ ਵਾਸ਼ਿੰਗ ਮਸ਼ੀਨ ਦੀ ਸ਼ੁਰੂਆਤੀ ਕੀਮਤ ਵੀ 6,990 ਰੁਪਏ ਹੈ। ਇਸ ਤੋਂ ਇਲਾਵਾ Candes ਦਾ ਮੁਕਾਬਲਾ ਫ੍ਰਾਂਸ ਦੀ ਨਾਮੀਂ ਕੰਪਨੀ ਥਾਮਸਨ ਦੀ ਵਾਸ਼ਿੰਗ ਮਸ਼ੀਨ ਨਾਲ ਵੀ ਹੋਵੇਗਾ। 


author

Rakesh

Content Editor

Related News