BSNL ਬਦਲੇਗੀ ਆਪਣੇ ਇਹ ਪਲਾਨ, ਮਿਲੇਗੀ 100 ਦਿਨ ਦੀ ਮਿਆਦ
Saturday, Nov 07, 2020 - 02:13 AM (IST)
ਗੈਜੇਟ ਡੈਸਕ—ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. 1 ਦਸੰਬਰ ਨੂੰ ਕੁਝ ਨਵੇਂ ਪਲਾਨ ਲਿਆਉਣ ਵਾਲੀ ਹੈ ਨਾਲ ਹੀ ਪੁਰਾਣੇ ਪਲਾਨਸ ’ਚ ਵੀ ਬਦਲਾਅ ਕਰਨ ਜਾ ਰਹੀ ਹੈ। ਕੰਪਨੀ ਤਿੰਨ ਨਵੇਂ ਪੋਸਟਪੇਡ ਪਲਾਨ ਲਿਆਵੇਗੀ, ਜਿਨ੍ਹਾਂ ਦੀ ਕੀਮਤ 199 ਰੁਪਏ, 798 ਰੁਪਏ ਅਤੇ 999 ਰੁਪਏ ਹੋਵੇਗੀ। ਇਸ ਤੋਂ ਇਲਾਵਾ ਬੀ.ਐੱਸ.ਐੱਨ.ਐੱਲ. ਆਪਣੇ 106 ਅਤੇ 107 ਰੁਪਏ ਵਾਲੇ ਪ੍ਰੀਪੇਡ ਪਲਾਨਸ ਨੂੰ ਵੀ ਬਦਲਣ ਜਾ ਰਹੀ ਹੈ। ਕੇਰਲਾ ਟੈਲੀਕਾਮ ਦੀ ਰਿਪੋਰਟ ਮੁਤਾਬਕ ਬਦਲਾਅ ਤੋਂ ਬਾਅਦ ਇਨ੍ਹਾਂ ਦੋਵਾਂ ਪਲਾਨਸ ’ਚ 100 ਦਿਨ ਦੀ ਮਿਆਦ ਮਿਲ ਸਕਦੀ ਹੈ।
106 ਅਤੇ 107 ਰੁਪਏ ਦੇ ਪਲਾਨ ਕੰਪਨੀ ਦੇ ਪ੍ਰਤੀ ਸੈਕਿੰਡ ਅਤੇ ਪ੍ਰਤੀ ਮਿੰਟ ਵਾਲੇ ਪਲਾਨ ਹਨ। ਫਿਲਹਾਲ ਇਨ੍ਹਾਂ ’ਚ 28 ਦਿਨ ਦੀ ਮਿਆਦ ਮਿਲਦੀ ਹੈ ਜਿਸ ਨੂੰ 1 ਦਸੰਬਰ ਤੋਂ ਵਧਾ ਕੇ 100 ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਨ੍ਹਾਂ ਪਲਾਨਸ ’ਚ 3ਜੀ.ਬੀ. ਡਾਟਾ ਅਤੇ ਕਾਲਿੰਗ ਲਈ 1000 ਮਿੰਟਸ ਦਿੱਤੇ ਜਾਣਗੇ। ਮਿੰਟਸ ਅਤੇ ਡਾਟਾ ਦਾ ਇਸਤੇਮਾਲ 100 ਦਿਨ ’ਚ ਕਦੇ ਵੀ ਕੀਤਾ ਜਾ ਸਕਦਾ ਹੈ। ਨਾਲ ਹੀ 60 ਦਿਨ ਲਈ ਬੀ.ਐੱਸ.ਐੱਨ.ਐੱਲ. ਟਿਊਨਸ ਦੀ ਸੁਵਿਧਾ ਵੀ ਮਿਲੇਗੀ।
1 ਦਸੰਬਰ ਤੋਂ ਐੱਫ.ਆਰ.ਸੀ. 106 ਪਲਾਨ ਦਾ ਨਾਂ ਬਦਲ ਕੇ ਪ੍ਰੀਮੀਅਮ ’ਤੇ ਸੈਕਿੰਡ ਪਲਾਨ ਅਤੇ ਐੱਫ.ਆਰ.ਸੀ. 107 ਪਲਾਨ ਦਾ ਨਾਂ ਬਦਲ ਕੇ ਪ੍ਰੀਮੀਅਮ ’ਤੇ ਪ੍ਰਤੀ ਮਿੰਟ ਪਲਾਨ ਕਰ ਦਿੱਤਾ ਜਾਵੇਗਾ। ਇਨ੍ਹਾਂ ਪਲਾਨਸ ਨੂੰ ਪੂਰੇ ਭਾਰਤ ’ਚ ਲਾਗੂ ਕੀਤਾ ਜਾਵੇਗਾ ਅਤੇ ਇਨ੍ਹਾਂ ਦੇ ਰਾਹੀਂ ਬੀ.ਐੱਸ.ਐੱਨ.ਐੱਲ. ਨਵੇਂ ਪ੍ਰੀਪੇਡ ਪਲਾਨਸ ਨੂੰ ਲੁਭਾਉਣ ਦੀ ਕੋਸ਼ਿਸ਼ ਕਰੇਗੀ।