BSNL ਦੇ ਇਸ ਪਲਾਨ ''ਚ ਹੁਣ ਮਿਲੇਗਾ 3 ਗੁਣਾ ਜ਼ਿਆਦਾ ਡਾਟਾ
Thursday, Aug 30, 2018 - 01:39 PM (IST)

ਜਲੰਧਰ— ਬੀ.ਐੱਸ.ਐੱਨ.ਐੱਲ. ਨੇ ਆਪਣੇ 249 ਰੁਪਏ ਵਾਲੇ ਪਲਾਨ 'ਚ ਮਿਲਣ ਵਾਲੇ ਆਫਰ ਨੂੰ 3 ਗੁਣਾ ਵਧਾ ਦਿੱਤਾ ਹੈ। ਇਸ ਪਲਾਨ 'ਚ ਗਾਹਕਾਂ ਨੂੰ ਹੋਰ ਨੈੱਟਵਰਕਸ 'ਤੇ ਅਨਲਿਮਟਿਡ ਵੁਆਇਸ ਕਾਲਸ ਵੀ ਮਿਲ ਰਹੀ ਹੈ। ਅਸੀਂ ਕਾਫੀ ਸਮੇਂ ਤੋਂ ਦੇਖ ਰਹੇ ਹਾਂ ਕਿ ਜਿਓ ਗੀਗਾ ਫਾਈਬਰ ਦੇ ਆਉਣ ਤੋਂ ਪਹਿਲਾਂ ਹੀ ਏਅਰਟੈੱਲ ਅਤੇ ਬੀ.ਐੱਸ.ਐੱਨ.ਐੱਲ. ਨੇ ਆਪਣੇ ਕੁਝ ਬ੍ਰਾਡਬੈਂਡ ਪਲਾਨਸ 'ਚ ਬਦਲਾਅ ਕੀਤੇ ਸਨ ਅਤੇ ਹੁਣ ਇਕ ਵਾਰ ਫਿਰ ਤੋਂ ਬੀ.ਐੱਸ.ਐੱਨ.ਐੱਲ. ਨੇ ਆਪਣੇ 249 ਰੁਪਏ ਵਾਲੇ ਬ੍ਰਾਡਬੈਂਡ ਪਲਾਨ 'ਚ ਕੁਝ ਵੱਡੇ ਬਦਲਾਅ ਕੀਤੇ ਹਨ।
ਇਸ ਪਲਾਨ 'ਚ ਵੱਡੇ ਬਦਲਾਅ ਤੋਂ ਬਾਅਦ ਤੁਸੀਂ ਇਸ ਨੂੰ ਹੁਣ 15 ਜੀ.ਬੀ. ਐੱਫ.ਯੂ.ਪੀ. ਡਾਟਾ ਅਲਾਊਂਸ ਦੇ ਰੂਪ 'ਚ ਲੈ ਸਕਦੇ ਹੋ, ਇਹ ਇਸ 'ਤੇ ਮਿਲ ਰਹੇ ਅਸਲ ਡਾਟਾ ਤੋਂ 3 ਗੁਣਾ ਜ਼ਿਆਦਾ ਹੈ। ਇਸ ਪਲਾਨ 'ਚ ਇਹ ਬਦਲਾਅ ਦੇਸ਼ ਭਰ 'ਚ ਕੀਤੇ ਗਏ ਹਨ ਅਤੇ ਇਹ 1 ਸਤੰਬਰ ਤੋਂ ਪ੍ਰਭਾਵੀਵ ਰੂਪ ਨਾਲ ਲਾਗੂ ਹੋ ਜਾਣਗੇ।
ਹਾਲਾਂਕਿ ਇਸ ਵੱਡੇ ਬਦਲਾਅ ਤੋਂ ਇਲਾਵਾ ਇਸ ਪਲਾਨ 'ਚ ਮਿਲ ਰਹੀਆਂ ਹੋਰ ਸੁਵਿਧਾਵਾਂ ਵਰਗੇ ਹੀ ਹਨ, ਜਿਵੇਂ ਤੁਹਾਨੂੰ ਪਹਿਲਾਂ ਮਿਲ ਰਹੀਆਂ ਸਨ। ਇਸ ਦੀ ਸਪੀਡ ਦੀ ਗੱਲ ਕਰੀਏ ਤਾਂ ਇਸ ਵਿਚ ਤੁਹਾਨੂੰ ਐੱਫ.ਯੂ.ਪੀ. ਲਿਮਟ ਤਕ 8 ਐੱਮ.ਬੀ.ਪੀ.ਐੱਸ. ਦੀ ਸਪੀਡ ਮਿਲ ਰਹੀ ਹੈ। ਹਾਲਾਂਕਿ ਇਸ ਤੋਂ ਬਾਅਦ ਇਹ ਸਪੀਡ ਸਿਰਫ 1 ਐੱਮ.ਬੀ.ਪੀ.ਐੱਸ. ਦੀ ਰਹਿ ਜਾਂਦੀ ਹੈ। ਇਸ ਤੋਂ ਇਲਾਵਾ ਇਸ ਪਲਾਨ 'ਚ ਤੁਹਾਨੂੰ ਅਨਲਿਮਟਿਡ ਵੁਆਇਸ ਕਾਲਸ ਵੀ ਮਿਲ ਰਹੀ ਹੈ ਜੋ ਰਾਤ ਨੂੰ 10:30 ਤੋਂ ਸਵੇਰੇ 6 ਵਜੇ ਤਕ ਰੋਜ਼ਾਨਾ ਮਿਲੇਗੀ।