BSNL ਨੇ ਆਪਣੇ ਇਸ ਪ੍ਰੀ-ਪੇਡ ਪਲਾਨ ''ਚ ਕੀਤਾ ਵੱਡਾ ਬਦਲਾਅ

01/24/2019 11:14:40 AM

ਗੈਜੇਟ ਡੈਸਕ- ਬੀ. ਐੱਸ. ਐੱਨ. ਐੱਲ ਨੇ ਆਪਣੇ 99 ਰੁਪਏ ਵਾਲੇ ਪ੍ਰੀਪੇਡ ਪੈਕ 'ਚ ਕੁਝ ਬਦਲਾਅ ਕੀਤੇ ਹਨ। ਇਸ ਪੈਕ ਨੂੰ ਪ੍ਰੀਪੇਡ ਗਾਹਕਾਂ ਨੂੰ ਅਨਲਿਮਟਿਡ ਕਾਲ ਦਾ ਫਾਇਦਾ ਦੇਣ ਲਈ ਲਿਆਇਆ ਗਿਆ ਸੀ। ਪਲਾਨ ਨੂੰ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ। ਇਸ 'ਚ 26 ਦਿਨਾਂ ਦੀ ਵੈਲੀਡਿਟੀ ਮਿਲਦੀ ਹੈ ਤੇ ਅਨਲਿਮਟਿਡ ਕਾਲਿੰਗ ਵੀ ਦਿੱਤੀ ਗਈ ਹੈ। ਹੁਣ ਕੰਪਨੀ ਨੇ ਇਸ ਪਲਾਨ ਨੂੰ ਰਿਵਾਇਜ਼ ਕੀਤਾ ਹੈ। ਹੁਣ ਇਸ ਪਲਾਨ 'ਚ ਵੈਲੀਡਿਟੀ ਨੂੰ ਘਟਾ ਕਰ 24 ਦਿਨ ਕਰ ਦਿੱਤਾ ਗਿਆ ਹੈ। 

ਪਲਾਨ 'ਚ ਅਜੇ ਵੀ PRBT(personalized ring back tones) ਦਾ ਫ੍ਰੀ ਐਕਸੇਸ ਦਿੱਤਾ ਜਾ ਰਿਹਾ ਹੈ। ਕਾਲਿੰਗ ਬੈਨੀਫਿਟਸ ਦੀ ਗੱਲ ਕਰੀਏ ਤਾਂ ਯੂਜ਼ਰਸ ਹੁਣ ਇਸ ਪਲਾਨ 'ਚ ਬਿਨਾਂ ਕਿਸੇ FUP ਲਿਮਿਟ ਦੇ ਲੋਕਲ ਤੇ ਨੈਸ਼ਨਲ ਕਾਲਿੰਗ ਕਰ ਸਕਦੇ ਹਨ। ਹਾਲਾਂਕਿ ਤੁਹਾਨੂੰ ਦੱਸ ਦੇਈਏ ਕਿ ਮੁੰਬਈ ਤੇ ਦਿੱਲੀ ਸਰਕਿਲ 'ਚ ਇਹ ਬੈਨੀਫਿਟ ਨਹੀਂ ਦਿੱਤਾ ਜਾਵੇਗਾ। ਇਨ੍ਹਾਂ ਦੋਨਾਂ ਸਰਕਿਲ 'ਚ ਸਟੈਂਡਰਡ ਆਉਟਗੋਇੰਗ ਰੇਟ ਚਾਰਜ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਿਉਂਕਿ ਇਹ ਵੁਆਈਸ ਆਨਲੀ ਪਲਾਨ ਹੈ, ਇਸ ਲਈ ਇਸ 'ਚ ਕਿਸੇ ਪ੍ਰਕਾਰ ਦਾ ਡਾਟਾ ਬੈਨੀਫਿਟ ਨਹੀਂ ਦਿੱਤਾ ਜਾ ਰਿਹਾ ਹੈ।PunjabKesari
TelecomTalk ਮੁਤਾਬਕ, BSNL ਨੇ ਸਿਮ ਰਿਪਲੇਸਮੈਂਟ ਕਾਸਟ ਨੂੰ ਵੀ ਵਧਾ ਦਿੱਤਾ ਹੈ। ਪਹਿਲਾਂ ਕੰਪਨੀ ਸਿਮ ਬਦਲਨ ਲਈ 10 ਰੁਪਏ ਚਾਰਜ ਕਰਦੀ ਸੀ। ਹੁਣ ਕੰਪਨੀ ਸਿਮ ਬਦਲਨ ਲਈ 100 ਰੁਪਏ ਦਾ ਸ਼ੁਲਕ ਲਵੇਗੀ। ਇਹ ਬਦਲਾਅ 21 ਜਨਵਰੀ ਤੋਂ ਲਾਗੂ ਹੋ ਚੁੱਕਿਆ ਹੈ। ਰਿਪੋਰਟ ਇਹ ਵੀ ਕਹਿੰਦੀ ਹੈ ਕਿ ਕੰਪਨੀ 19 ਰੁਪਏ 'ਚ ਕੁਝ ਸਰਕਿਲ 'ਚ 4G ਸਿਮ ਦੇ ਰਹੀ ਹੈ।


Related News