BSNL ਗਾਹਕਾਂ ਲਈ ਖ਼ੁਸ਼ਖ਼ਬਰੀ! ਇਸ ਪਲਾਨ ’ਚ 90 ਦਿਨਾਂ ਲਈ ਮਿਲੇਗਾ ਅਨਲਿਮਟਿਡ ਡਾਟਾ

04/10/2021 4:25:25 PM

ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਨੇ ਆਪਣੇ 398 ਰੁਪਏ ਵਾਲੇ ਸਪੈਸ਼ਲ ਟੈਰਿਫ ਵਾਊਚਰ (ਐੱਸ.ਟੀ.ਵੀ.) ਨੂੰ ਫਿਰ ਤੋਂ ਲਾਂਚ ਕੀਤਾ ਹੈ। ਬੀ.ਐੱਸ.ਐੱਨ.ਐੱਲ. ਦੇ ਇਸ 398 ਰੁਪਏ ਵਾਲੇ ਪ੍ਰੀਪੇਡ ਪਲਾਨ ’ਚ ਅਨਲਿਮਟਿਡ ਕਾਲਿੰਗ ਦੇ ਨਾਲ ਡਾਟਾ ਵੀ ਮਿਲੇਗਾ। ਬੀ.ਐੱਸ.ਐੱਨ.ਐੱਲ. ਦਾ ਇਹ ਪਲਾਨ ਇਸੇ ਸਾਲ ਜਨਵਰੀ ’ਚ ਪ੍ਰਮੋਸ਼ਨਲ ਆਫਰ ਤਹਿਤ ਲਾਂਚ ਕੀਤਾ ਗਿਆ ਸੀ ਜੋ ਕਿ 9 ਅਪ੍ਰੈਲ ਤਕ ਹੀ ਸੀ ਪਰ ਹੁਣ ਕੰਪਨੀ ਨੇ ਇਸ ਨੂੰ ਅੱਗੇ ਵੀ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਹੈ। ਹੁਣ ਇਸ ਪਲਾਨ ਦਾ ਫਾਇਦਾ 8 ਜੁਲਾਈ ਤਕ ਚੁੱਕਿਆ ਜਾ ਸਕਦਾ ਹੈ। 

ਬੀ.ਐੱਸ.ਐੱਨ.ਐੱਲ. ਚੇਨਈ ਦੇ ਟਵਿਟਰ ਹੈਂਡਲ ਤੋਂ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਪਲਾਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਵਿਚ ਅਨਲਿਮਟਿਡ ਡਾਟਾ ਦੇ ਨਾਲ ਅਨਲਿਮਟਿਡ ਕਾਲਿੰਗ ਮਿਲਦੀ ਹੈ। ਇਸ ਕੀਮਤ ’ਚ ਕਿਸੇ ਨਿੱਜੀ ਕੰਪਨੀ ਕੋਲ ਅਨਲਿਮਟਿਡ ਡਾਟਾ ਵਾਲਾ ਕੋਈ ਪਲਾਨ ਨਹੀਂ ਹੈ। ਇਸ ਪਲਾਨ ’ਚ ਰੋਜ਼ਾਨਾ 100 ਐੱਸ.ਐੱਮ.ਐੱਸ. ਦੀ ਵੀ ਸੁਵਿਧਾ ਹੈ। ਬੀ.ਐੱਸ.ਐੱਨ.ਐੱਲ. ਦੇ ਇਸ ਪਲਾਨ ਦੀ ਮਿਆਦ 30 ਦਿਨਾਂ ਦੀ ਹੈ। 

ਇਸ ਤੋਂ ਪਹਿਲਾਂ ਹਾਲ ਹੀ ’ਚ ਬੀ.ਐੱਸ.ਐੱਨ.ਐੱਲ. ਨੇ ਤਿੰਨ ਨਵੇਂ ਡੀ.ਐੱਸ.ਐੱਲ. ਬ੍ਰਾਡਬੈਂਡ ਪਲਾਨ ਲਾਂਚ ਕੀਤੇ ਹਨ ਜਿਨ੍ਹਾਂ ਦੀਆਂ ਕੀਮਤਾਂ 299 ਰੁਪਏ, 399 ਰੁਪਏ ਅਤੇ 555 ਰੁਪਏ ਹੈ। ਇਹ ਤਿੰਨੇ ਪਲਾਨ 10Mbps ਦੀ ਸਪੀਡ ਨਾਲ ਆਉਂਦੇ ਹਨ ਅਤੇ ਇਨ੍ਹਾਂ ’ਚ 100 ਜੀ.ਬੀ., 200 ਜੀ.ਬੀ. ਅਤੇ 500 ਜੀ.ਬੀ. ਡਾਟਾ ਮਿਲਦਾ ਹੈ। 
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਯਾਨੀ 31 ਮਾਰਚ ਤਕ ਬੀ.ਐੱਸ.ਐੱਨ.ਐੱਲ. ਨੇ ਆਪਣੇ ਗਾਹਕਾਂ ਨੂੰ ਮੁਫ਼ਤ ’ਚ 4ਜੀ ਸਿਮ ਦਿੱਤਾ ਹੈ, ਹਾਲਾਂਕਿ ਬੀ.ਐੱਸ.ਐੱਨ.ਐੱਲ. ਦਾ 4ਜੀ ਸਿਮ ਆਫਰ ਸਿਰਪ ਕੇਰਲ ਲਈ ਹੀ ਸੀ। ਨਵੇਂ 4ਜੀ ਸਿਮ ਦੇ ਨਾਲ ਕੰਪਨੀ ਨੇ ਆਪਣੇ ਗਾਹਕਾਂ ਨੂੰ ਮੁਫ਼ਤ ਕਾਲ ਫਾਰਵਰਡਿੰਗ ਦੀ ਸੁਵਿਧਾ ਵੀ ਦਿੱਤੀ ਸੀ। ਪਹਿਲੇ ਮੁਫ਼ਤ 4ਜੀ ਸਿਮ ਵਾਲੇ ਆਫਰ ਦੀ ਮਿਆਦ 31 ਜਨਵਰੀ ਸੀ ਜਿਸ ਨੂੰ ਬਾਅਦ ’ਚ 31 ਮਾਰਚ ਤਕ ਵਧਾਇਆ ਗਿਆ ਸੀ। 


Rakesh

Content Editor

Related News